US: ਨਿਊਯਾਰਕ ਦੇ ਗਵਰਨਰ ਕੂਮੋ ਨੇ ਦਿੱਤਾ ਅਸਤੀਫ਼ਾ, 11 ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਸੀ ਆਰੋਪ
Published : Aug 11, 2021, 5:55 pm IST
Updated : Aug 11, 2021, 5:55 pm IST
SHARE ARTICLE
US New York Governor Andrew Cuomo resigns
US New York Governor Andrew Cuomo resigns

ਐਂਡਰਿਊ ਕੂਮੋ ਨੇ ਕਿਹਾ ਕਿ ਇਸ “ਬੇਹੱਦ ਮੁਸ਼ਕਲ” ਰਾਜਨੀਤਕ ਸਥਿਤੀ ਵਿਚ ਇਨ੍ਹਾਂ ਦੋਸ਼ਾਂ ਦਾ ਜਵਾਬ ਦੇਣਾ ਅਤੇ ਲੜਨਾ ਸੂਬੇ 'ਚ ਸੰਕਟ ਦਾ ਕਾਰਨ ਬਣੇਗਾ।

ਵਾਸ਼ਿੰਗਟਨ: ਅਮਰੀਕਾ ਦੇ ਨਿਊਯਾਰਕ ਦੇ ਗਵਰਨਰ ਐਂਡਰਿਊ ਕੂਮੋ (Governor Andrew Cuomo) ਨੇ ਮੰਗਲਵਾਰ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਆਪਣੇ ਅਸਤੀਫ਼ੇ (Resign) ਦਾ ਐਲਾਨ ਕਰ ਦਿੱਤਾ ਹੈ। ਕੋਵਿਡ -19 (Covid-19) ਮਹਾਂਮਾਰੀ ਦੇ ਦਿਨਾਂ ਵਿਚ ਉਨ੍ਹਾਂ ਦੀ ਨਿਯਮਤ ਵਿਸਤ੍ਰਿਤ ਪ੍ਰੈਸ ਕਾਨਫਰੰਸਾਂ ਅਤੇ ਲੀਡਰਸ਼ਿਪ ਨੂੰ ਲੈ ਕੇ ਰਾਸ਼ਟਰੀ ਪੱਧਰ 'ਤੇ ਸ਼ਲਾਘਾ ਕੀਤੇ ਜਾਣ ਦੇ ਇਕ ਸਾਲ ਦੇ ਅੰਦਰ, ਹੁਣ ਉਹ ਇਨ੍ਹਾਂ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।ਡੈਮੋਕ੍ਰੇਟਿਕ ਨੇਤਾ ਨੇ ਜਾਣਬੁੱਝ ਕੇ ਔਰਤਾਂ ਨਾਲ ਦੁਰਵਿਵਹਾਰ (Sexual Harassed 11 Women) ਕਰਨ ਦੇ ਇਲਜ਼ਾਮ ਤੋਂ ਇਨਕਾਰ ਕੀਤਾ ਹੈ।

ਹੋਰ ਪੜ੍ਹੋ: ਹੰਗਾਮੇ 'ਤੇ ਭਾਵੁਕ ਹੋਏ ਨਾਇਡੂ, ਕਿਹਾ, 'ਮੈਂਬਰਾਂ ਦੇ ਵਤੀਰੇ ਕਾਰਨ ਮੈਂ ਸਾਰੀ ਰਾਤ ਸੁੱਤਾ ਨਹੀਂ'

Democratic Party Governor Andrew CuomoGovernor Andrew Cuomo

ਉਨ੍ਹਾਂ ਨੇ ਆਪਣੇ ਅਸਤੀਫ਼ੇ 'ਤੇ ਪਾਏ ਜਾ ਰਹੇ ਦਬਾਅ ਨੂੰ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ “ਬੇਹੱਦ ਮੁਸ਼ਕਲ” ਰਾਜਨੀਤਕ ਸਥਿਤੀ ਵਿਚ ਇਨ੍ਹਾਂ ਦੋਸ਼ਾਂ ਦਾ ਜਵਾਬ ਦੇਣਾ ਅਤੇ ਲੜਨਾ ਸੂਬੇ ਵਿਚ ਸੰਕਟ ਦਾ ਕਾਰਨ ਬਣੇਗਾ। ਕੁਮੋ ਨੇ ਕਿਹਾ, “ਮੇਰੇ ਲਈ ਬਿਹਤਰ ਹੈ ਕਿ ਮੈਂ ਹਟ ਜਾਵਾਂ ਅਤੇ ਸਰਕਾਰ ਨੂੰ ਰਾਜ ਕਰਨ ਦੇਵਾਂ।” 

ਹੋਰ ਪੜ੍ਹੋ: ਪੰਜਾਬ ਸਰਕਾਰ ਦਾ ਅਹਿਮ ਫੈਸਲਾ, ਸਕੂਲਾਂ ਵਿਚ ਰੋਜ਼ਾਨਾ ਕੀਤੇ ਜਾਣ 10,000 RT-PCR ਟੈਸਟ

ਤਿੰਨ ਵਾਰ ਰਾਜਪਾਲ ਰਹੇ ਕੁਮੋ ਦੇ ਅਸਤੀਫ਼ੇ ਦੀ ਘੋਸ਼ਣਾ ਉਸ ਸਮੇਂ ਕੀਤੀ ਗਈ, ਜਦੋਂ ਉਨ੍ਹਾਂ 'ਤੇ ਮਹਾਂਦੋਸ਼ ਚਲਾਉਣ ਅਤੇ ਉਨ੍ਹਾਂ ਨੂੰ ਹਟਾਉਣ ਲਈ ਵਿਧਾਨ ਸਭਾ ਵਿਚ ਸਰਗਰਮੀ ਤੇਜ਼ ਹੋ ਗਈ ਸੀ। ਲਗਭਗ ਸਾਰੀ ਡੈਮੋਕ੍ਰੇਟਿਕ ਪਾਰਟੀ (Democratic Party) ਉਨ੍ਹਾਂ ਦੇ ਵਿਰੁੱਧ ਹੋ ਗਈ ਸੀ, ਅਤੇ ਰਾਸ਼ਟਰਪਤੀ ਜੋ ਬਾਈਡਨ (Joe Biden) ਵੀ ਉਨ੍ਹਾਂ ਵਿਚ ਸ਼ਾਮਲ ਸਨ, ਜਿਹੜੇ ਉਨ੍ਹਾਂ ਨੂੰ ਅਸਤੀਫ਼ਾ ਦੇਣ ਦੀ ਮੰਗ ਕਰ ਰਹੇ ਸਨ। 

Joe BidenJoe Joe Biden

ਉਨ੍ਹਾਂ ਦਾ ਅਸਤੀਫ਼ਾ ਦੋ ਹਫਤਿਆਂ ਵਿਚ ਲਾਗੂ ਹੋ ਜਾਵੇਗਾ। ਇਹ ਫੈਸਲਾ ਨਿਊਯਾਰਕ ਦੇ ਅਟਾਰਨੀ ਜਨਰਲ (Attorney General) ਵਲੋਂ ਇੱਕ ਜਾਂਚ ਦੇ ਨਤੀਜੇ ਜਾਰੀ ਕਰਨ ਦੇ ਇੱਕ ਹਫ਼ਤੇ ਬਾਅਦ ਆਇਆ ਹੈ, ਜਿਸ ਵਿਚ ਪਾਇਆ ਗਿਆ ਹੈ ਕਿ ਕੁਮੋ ਨੇ ਘੱਟੋ-ਘੱਟ 11 ਔਰਤਾਂ ਨਾਲ ਜਿਨਸੀ ਸ਼ੋਸ਼ਣ ਕੀਤਾ ਸੀ।    

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement