
ਨੁਕਸਾਨੇ ਗਏ ਤਿੰਨ ਦਰਜਨ ਤੋਂ ਵੱਧ ਘਰ
ਅਮਰੀਕਾ : ਦੱਖਣੀ ਇੰਡੀਆਨਾ ਸ਼ਹਿਰ ਇਵਾਨਸਵਿਲੇ ਵਿੱਚ ਇੱਕ ਘਰ 'ਚ ਧਮਾਕਾ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਅਲਕੋਹਲ, ਤੰਬਾਕੂ, ਹਥਿਆਰ ਅਤੇ ਵਿਸਫੋਟਕ ਬਿਊਰੋ ਸਮੇਤ ਅੱਠ ਏਜੰਸੀਆਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ।
3 people died and 39 homes were damaged after house explosion in Indiana
ਵੈਂਡਰਬਰਗ ਕਾਉਂਟੀ ਦੇ ਚੀਫ ਡਿਪਟੀ ਕੋਰੋਨਰ ਡੇਵ ਐਨਸਨ ਨੇ ਕਿਹਾ ਕਿ ਮਾਰੇ ਗਏ ਲੋਕਾਂ ਦੀ ਪਛਾਣ ਉਦੋਂ ਤੱਕ ਜਨਤਕ ਨਹੀਂ ਕੀਤੀ ਜਾਵੇਗੀ ਜਦੋਂ ਤੱਕ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਨਹੀਂ ਕੀਤਾ ਜਾਂਦਾ। ਇੱਕ 'ਕੋਰੋਨਰ' ਇੱਕ ਸਰਕਾਰੀ ਜਾਂ ਨਿਆਂਇਕ ਅਧਿਕਾਰੀ ਹੁੰਦਾ ਹੈ ਜਿਸ ਕੋਲ ਮੌਤ ਦੇ ਕੇਸ ਦੀ ਜਾਂਚ ਕਰਨ ਜਾਂ ਮ੍ਰਿਤਕ ਦੀ ਪਛਾਣ ਦੀ ਪੁਸ਼ਟੀ ਕਰਨ ਦਾ ਅਧਿਕਾਰ ਹੁੰਦਾ ਹੈ।
3 people died and 39 homes were damaged after house explosion in Indiana
ਇਵਾਨਸਵਿਲੇ ਫਾਇਰ ਡਿਪਾਰਟਮੈਂਟ ਦੇ ਮੁਖੀ ਮਾਈਕ ਕੋਨਲੀ ਨੇ ਕਿਹਾ ਕਿ ਬੁਧਵਾਰ ਦੁਪਹਿਰ 1 ਵਜੇ ਦੇ ਕਰੀਬ ਹੋਏ ਧਮਾਕੇ ਮਗਰੋਂ ਅੱਗ ਲੱਗਣ ਕਾਰਨ ਕੁੱਲ 39 ਘਰ ਨੁਕਸਾਨੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਇੰਡੀਆਨਾ ਸ਼ਹਿਰ ਇਵਾਨਸਵਿਲੇ 'ਚ ਬੁੱਧਵਾਰ ਨੂੰ ਹੋਏ ਧਮਾਕੇ 'ਚ ਘੱਟੋ-ਘੱਟ ਤਿੰਨ ਲੋਕਾਂ ਦੀ ਮੌਤ ਹੋ ਗਏ ਅਤੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ।
3 people died and 39 homes were damaged after house explosion in Indiana
ਉਨ੍ਹਾਂ 39 ਘਰਾਂ ਵਿੱਚੋਂ 11 ਰਹਿਣ ਯੋਗ ਰਹਿ ਗਏ ਹਨ, ਉਨ੍ਹਾਂ ਨੇ ਕਿਹਾ ਕਿ ਅਮਰੀਕੀ ਰੈੱਡ ਕਰਾਸ ਵਲੋਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕੀਤੀ ਜਾਵੇਗੀ। ਪੰਜ ਸਾਲਾਂ ਵਿੱਚ ਇਲਾਕੇ ਵਿੱਚ ਕਿਸੇ ਘਰ ਵਿੱਚ ਧਮਾਕੇ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ 27 ਜੂਨ 2017 ਨੂੰ ਹੋਏ ਧਮਾਕੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਤਿੰਨ ਹੋਰ ਜ਼ਖਮੀ ਹੋ ਗਏ ਸਨ।