
ਉਸਨੇ ਘਰ ਵਿਚ ਬੱਚਿਆਂ ਲਈ ਕਾਗਜ਼ ਦੇ ਨੋਟ ਚਿਪਕਾਏ ਹੋਏ ਹਨ।
ਜਾਰਜੀਆ- ਬੱਚੇ ਵਾਰ-ਵਾਰ ਪੈਸੇ ਮੰਗ ਕੇ ਸਾਰਿਆਂ ਨੂੰ ਪਰੇਸ਼ਾਨ ਕਰਦੇ ਹਨ। ਬੱਚਿਆਂ ਨੂੰ ਕੋਈ ਵੀ ਵੱਡਾ ਦਿਖ ਜਾਵੇ ਉਹ ਪੈਸੇ ਮੰਗਣ ਲੱਗਦੇ ਹਨ। ਬੱਚੇ ਪੈਸੇ ਮੰਗ ਕੇ ਫਟਾ ਫਟ ਦੁਕਾਨ ਤੇ ਜਾ ਕੇ ਆਪਣੀ ਮਨਪਸੰਦ ਚੀਜ਼ ਖਰੀਦ ਲੈਂਦੇ ਹਨ। ਇਹ ਫਾਲਤੂ ਚੀਜ਼ਾਂ ਖਾਣ ਨਾਲ ਉਹਨਾਂ ਦੇ ਦੰਦ ਅਤੇ ਸਿਹਤ ਵੀ ਖ਼ਰਾਬ ਹੁੰਦੀ ਹੈ। ਬੱਚਿਆਂ ਦੀਆਂ ਇਹਨਾਂ ਹਰਕਤਾਂ ਤੋਂ ਪਰੇਸ਼ਾਨ ਹੋ ਕੇ ਇਕ ਮਾਂ ਨੇ ਅਜਿਹੀ ਤਰਕੀਬ ਕੱਢੀ ਹੈ ਕਿ ਬੱਚਿਆਂ ਦੀ ਵਾਰ-ਵਾਰ ਪੈਸੇ ਮੰਗਣ ਦੀ ਇਹ ਪਰੇਸ਼ਾਨੀ ਹੱਲ ਹੋ ਜਾਵੇਗੀ। ਸ਼ੈਕੇਥਾ ਮੈਕਗ੍ਰੇਗਰ ਨਾਮ ਦੀ ਇਕ ਔਰਤ, ਜੋ ਜਾਰਜੀਆ ਦੀ ਰਹਿਣ ਵਾਲੀ ਹੈ, ਦਾ ਇਕ ਹੈਰਾਨੀਜਨਕ ਬਿਆਨ ਆਇਆ ਹੈ।
ਉਸਨੇ ਘਰ ਵਿਚ ਬੱਚਿਆਂ ਲਈ ਕਾਗਜ਼ ਦੇ ਨੋਟ ਚਿਪਕਾਏ ਹੋਏ ਹਨ। ਇਨ੍ਹਾਂ ਨੋਟਾਂ ਉੱਤੇ ਲਿਖਿਆ ਹੋਇਆ ਸੀ ਬੱਚਿਆਂ ਲਈ ਹਾਇਰਿੰਗ ਈਵੈਂਟਸ ਯਾਨੀ, ਇਸ ਔਰਤ ਨੇ ਘਰ ਵਿਚ ਬੱਚਿਆਂ ਲਈ ਕਾਗਜ਼ ਦੇ ਨੋਟਾਂ 'ਤੇ ਇਕ ਨੌਕਰੀ ਲਿਖੀ। ਭਾਵ ਬੱਚੇ ਆਪਣੀ ਪਸੰਦ ਦੀ ਨੌਕਰੀ ਦੀ ਚੋਣ ਕਰਦੇ ਹਨ ਅਤੇ ਪੈਸਾ ਕਮਾਉਂਦੇ ਹਨ। ਸ਼ੈਕੇਥ ਨੇ ਆਪਣੇ ਫੇਸਬੁੱਕ ਪੇਜ 'ਤੇ ਵੀ ਇਹ ਨੋਟ ਸਾਂਝੇ ਕੀਤੇ ਸਨ। ਇਸਦੇ ਲਈ, ਉਸਨੇ ਇੱਕ ਫੇਸਬੁੱਕ ਪੇਜ ਬਣਾਇਆ ਅਤੇ ਇਸਦਾ ਨਾਮ ਦਿੱਤਾ - This Mom Means Business Inc.
ਇਹਨਾਂ ਨੋਟਸ ਵਿਚ ਤਿੰਨ ਤਰ੍ਹਾ ਦੀ ਨੌਕਰੀ ਦਿੱਤੀ ਗਈ ਹੈ, ਕਿਚਨ ਮੈਨੇਜਰ, ਲੀਡ ਹਾਊਸਕੀਪਰ ਅਤੇ ਲਾਊਡਰੀ ਸੁਪਰਫਾਈਜ਼ਰ। ਇਸ ਦੇ ਨਾਲ ਹੀ ਇੰਟਰਵਿਊ ਦੇ ਲਈ ਦਿਨ ਅਤੇ ਸਮਾਂ ਵੀ ਲਿਖਿਆ ਹੈ। ਵੈਨਿਊ ਲਿਖਾ ਮੌਮ ਦਾ ਰੂਮ। ਸ਼ੋਸ਼ਲ ਮੀਡੀਆ ਤੇ ਇਸ ਪੋਸਟ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ। ਕੋਈ ਕਹਿ ਰਿਹਾ ਹੈ ਕਿ ਇਸ ਨਾਲ ਬੱਚਿਆਂ ਨੂੰ ਪਸੇ ਦੀ ਕੀਮਤ ਦਾ ਪਤਾ ਚੱਲੇਗਾ ਤੇ ਕੋਈ ਇਸ ਤਰੀਕੇ ਨੂੰ ਆਪਣੇ ਬੱਚਿਆਂ 'ਤੇ ਲਾਗੂ ਕਰ ਰਿਹਾ ਹੈ।
ਦੱਸ ਦਈਏ ਕਿ ਇਸ ਮਾਂ ਦੀ ਇਹ ਹਾਇਰਿੰਗ ਕਿਟ ਐਨੀ ਪਾਪੂਲਰ ਹੋ ਗਈ ਹੈ ਕਿ ਹੁਣ ਉਹ ਇਸ ਨੂੰ ਵੇਚ ਵੀ ਰਹੀ ਹੈ। ਉਹ ਹਾਇਰਿੰਗ ਕਿਟ ਨੂੰ ਘਰ ਵਿਚ ਮੰਗਵਾਉਣ ਲਈ 30 ਡਾਲਰ ਅਚੇ ਸੇਲ ਦੇ ਜਰੀਏ ਹਾਇਰਿੰਗ ਪੀਡੀਐਫ ਫਾਈਲਸ ਦੇ ਲਈ 2 ਡਾਲਰ ਚਾਰਜ ਕਰ ਰਹੀ ਹੈ