Divorce Perfume : ਦੁਬਈ ਦੀ ਸ਼ਹਿਜ਼ਾਦੀ ਨੇ ਪਤੀ ਤੋਂ ਤਲਾਕ ਪਿਛੋਂ ਲਾਂਚ ਕੀਤਾ ‘ਡਾਇਵੋਰਸ’ ਪਰਫ਼ਿਊਮ
Published : Sep 11, 2024, 9:39 am IST
Updated : Sep 11, 2024, 9:39 am IST
SHARE ARTICLE
Princess of Dubai launched 'Divorce' perfume after divorce from her husband
Princess of Dubai launched 'Divorce' perfume after divorce from her husband

Divorce Perfume : ਸ਼ੇਖਾ ਮਾਹਰਾ ਨੇ ਜੁਲਾਈ ’ਚ ਅਪਣੇ ਪਤੀ ਨੂੰ ਜਨਤਕ ਤੌਰ ’ਤੇ ਤਲਾਕ ਦੇ ਦਿੱਤਾ ਸੀ।

Princess of Dubai launched 'Divorce' perfume after divorce from her husband: ਯੂਏਈ ਦੇ ਉਪ ਰਾਸ਼ਟਰਪਤੀ ਤੇ ਦੁਬਈ ਦੇ ਹਾਕਮ ਸ਼ੇਖ਼ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੀ ਬੇਟੀ ਰਾਜਕੁਮਾਰੀ ਸ਼ੇਖਾ ਮਾਹਰਾ ਹੁਣ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਉਹ ਹਾਲ ਹੀ ਵਿਚ ਆਪਣੇ ਪਤੀ ਸ਼ੇਖ ਮਾਨਾ ਬਿਨ ਮੁਹੰਮਦ ਬਿਨ ਰਾਸ਼ਿਦ ਬਿਨ ਮਨਾ ਅਲ ਮਕਤੂਮ ਨੂੰ ਤਲਾਕ ਦੇ ਕੇ ਸੁਰਖ਼ੀਆਂ ਵਿੱਚ ਆਈ ਸੀ।

ਹੁਣ ਮਾਹਰਾ ਨੇ ਨਵਾਂ ਪਰਫਿਊਮ ਲਾਂਚ ਕਰਕੇ ਲੋਕਾਂ ਦਾ ਧਿਆਨ ਅਪਣੇ ਵੱਲ ਖਿਚ ਲਿਆ ਹੈ। ਅਸਲ ’ਚ ਇਸ ਪਰਫਿਊਮ ਦਾ ਨਾਂ ‘ਡਾਇਵੋਰਸ’ ਭਾਵ ‘ਤਲਾਕ’ ਹੈ।  ਦੁਬਈ ਦੀ 30 ਸਾਲਾ ਸ਼ਹਿਜ਼ਾਦੀ ਨੇ ਆਪਣੇ ਬ੍ਰਾਂਡ ਮਾਹਰਾ ਐਮ1 ਤਹਿਤ ਡਾਇਵੋਰਸ ਨਾਮ ਦਾ ਪਰਫ਼ਿਊਮ ਲਾਂਚ ਕੀਤਾ ਹੈ।

ਦੁਬਈ ਦੇ ਹਾਕਮ ਦੀ ਬੇਟੀ ਨੇ ਸੋਮਵਾਰ ਨੂੰ ਇੰਸਟਾਗ੍ਰਾਮ ’ਤੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪ੍ਰੋਡਕਟ ਦਾ ਟੀਜ਼ਰ ਸ਼ੇਅਰ ਕੀਤਾ ਹੈ। ਅਪਣੀ ਪੋਸਟ ਵਿਚ ਇਕ ਸੁੰਦਰ ਕਾਲੀ ਬੋਤਲ ਦਿਖਾਈ ਦੇ ਰਹੀ ਹੈ ਜਿਸ ’ਤੇ ‘ਡਾਇਵੋਰਸ’ ਲਿਖਿਆ ਹੋਇਆ ਹੈ। ਟੀਜ਼ਰ ਵਿੱਚ ਟੁੱਟੇ ਹੋਏ ਸ਼ੀਸ਼ੇ, ਕਾਲੀਆਂ ਪੱਤੀਆਂ ਅਤੇ ਇੱਕ ਬਲੈਕ ਪੈਂਥਰ ਦਿਖਾਇਆ ਗਿਆ ਹੈ। ਟੀਜ਼ਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ।

ਦੱਸ ਦੇਈਏ ਕਿ ਸ਼ੇਖਾ ਮਾਹਰਾ ਨੇ ਜੁਲਾਈ ’ਚ ਅਪਣੇ ਪਤੀ ਨੂੰ ਜਨਤਕ ਤੌਰ ’ਤੇ ਤਲਾਕ ਦੇ ਦਿੱਤਾ ਸੀ। ਇਸ ਦਾ ਐਲਾਨ ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਕੀਤਾ ਸੀ। ਮਾਹਰਾ ਨੇ ਲਿਖਿਆ, ‘ਪਿਆਰੇ ਪਤੀ, ਕਿਉਂਕਿ ਤੁਸੀਂ ਕਿਸੇ ਹੋਰ ਨਾਲ ਹੋ, ਮੈਂ ਅਪਣੇ ਤਲਾਕ ਦਾ ਐਲਾਨ ਕਰਦੀ ਹਾਂ। ਮੈਂ ਤੁਹਾਨੂੰ ਤਲਾਕ ਦਿੰਦਾ ਹਾਂ, ਮੈਂ ਤੁਹਾਨੂੰ ਤਲਾਕ ਦਿੰਦੀ ਹਾਂ ਤੇ ਮੈਂ ਤੁਹਾਨੂੰ ਤਲਾਕ ਦਿੰਦਾ ਹਾਂ, ਧਿਆਨ ਰੱਖੋ। ਤੁਹਾਡੀ ਸਾਬਕਾ ਪਤਨੀ।’    (ਏਜੰਸੀ)
ਹਾਲਾਂਕਿ ਸ਼ੇਖਾ ਮਾਹਰਾ ਨੇ ਬੀਤੇ ਜੁਲਾਈ ਮਹੀਨੇ ’ਚ ਜਨਤਕ ਤੌਰ ’ਤੇ ਤਲਾਕ ਦਾ ਐਲਾਨ ਕੀਤਾ ਸੀ। ਉਸ ਨੇ ਦੋਸ਼ ਲਾਇਆ ਕਿ ਸ਼ੇਖ ਮਾਨਾ ਕਿਸੇ ਹੋਰ ਔਰਤ ਨਾਲ ਸਬੰਧਾਂ ਵਿਚ ਹੈ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement