ਔਰਤਾਂ ਤੋਂ ਬਾਅਦ ਪੁਰਸ਼ ਵੀ ਦਬਾਅ ਹੇਠ, ਜ਼ਬਰੀ ਧਰਮ ਪਰਿਵਰਤਨ ਕਰਕੇ ਹਿੰਦੂ ਲੜਕੇ ਨੂੰ ਬਣਾਇਆ ਮੁਸਲਮਾਨ
Published : Oct 11, 2022, 1:16 pm IST
Updated : Oct 11, 2022, 1:16 pm IST
SHARE ARTICLE
photo
photo

ਘੱਟ ਗਿਣਤੀ ਭਾਈਚਾਰਿਆਂ ਦੀਆਂ ਔਰਤਾਂ ਦਾ ਧਰਮ ਪਰਿਵਰਤਨ ਪਾਕਿਸਤਾਨ 'ਚ ਲੰਮੇ ਸਮੇਂ ਤੋਂ ਵਾਪਰ ਰਿਹਾ ਵਰਤਾਰਾ ਹੈ।

 

ਸਿੰਧ - ਜ਼ਬਰੀ ਧਰਮ ਪਰਿਵਰਤਨ ਪਾਕਿਸਤਾਨ ਵਿੱਚ ਕੋਈ ਨਵੀਂ ਗੱਲ ਨਹੀਂ ਹੈ। ਹੁਣ ਤੱਕ ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰਿਆਂ ਦੀਆਂ ਕੁੜੀਆਂ ਦੇ ਜ਼ਬਰੀ ਧਰਮ ਪਰਿਵਰਤਨ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ, ਪਰ ਤਾਜ਼ਾ ਖ਼ਬਰਾਂ ਖੁਲਾਸਾ ਕਰਦੀਆਂ ਹਨ ਕਿ ਹੁਣ ਇੱਥੇ ਮਰਦਾਂ ਦਾ ਵੀ ਜ਼ਬਰਦਸਤੀ ਧਰਮ ਪਰਿਵਰਤਨ ਕਰਾਇਆ ਜਾ ਰਿਹਾ ਹੈ। 

ਖ਼ਬਰ ਸਿੰਧ ਤੋਂ ਹੈ ਜਿੱਥੇ ਇੱਕ ਹਿੰਦੂ ਨੌਜਵਾਨ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਸਲ ਹੋਈਆਂ ਜਾਣਕਾਰੀਆਂ ਅਨੁਸਾਰ ਜਮੀਅਤ ਉਲੇਮਾ-ਏ-ਸਿੰਧ ਦੇ ਜਨਰਲ ਸਕੱਤਰ ਮੌਲਾਨਾ ਰਾਸ਼ਿਦ ਮਹਿਮੂਦ ਸੂਮਰੋ ਵੱਲੋਂ 9 ਅਕਤੂਬਰ ਨੂੰ ਜਾਮੀਆ ਇਸਲਾਮੀਆ ਮਸਜਿਦ, ਲਰਕਾਣਾ ਸਿੰਧ ਵਿੱਚ ਅਜੈ ਕੁਮਾਰ ਨਾਂਅ ਦੇ ਇੱਕ ਹਿੰਦੂ ਵਿਅਕਤੀ ਨੂੰ ਜ਼ਬਰਦਸਤੀ ਇਸਲਾਮ ਧਰਮ ਕਬੂਲ ਕਰਵਾਇਆ ਗਿਆ। ਹਾਲਾਂਕਿ ਪ੍ਰਾਪਤ ਹੋਈਆਂ ਤਸਵੀਰਾਂ ਪ੍ਰਗਟਾਵਾ ਕਰਦੀਆਂ ਹਨ ਕਿ ਪੀੜਤ ਖੁਸ਼ ਨਹੀਂ ਹੈ।

ਘੱਟ ਗਿਣਤੀ ਭਾਈਚਾਰਿਆਂ ਦੀਆਂ ਔਰਤਾਂ ਦਾ ਧਰਮ ਪਰਿਵਰਤਨ ਪਾਕਿਸਤਾਨ 'ਚ ਲੰਮੇ ਸਮੇਂ ਤੋਂ ਵਾਪਰ ਰਿਹਾ ਵਰਤਾਰਾ ਹੈ। ਪਹਿਲਾਂ ਅਗਸਤ 2021 ਵਿੱਚ, ਇੱਕ ਈਸਾਈ ਕੁੜੀ ਅਨੀਤਾ ਦਾ ਬਹਾਵਲਪੁਰ ਦੇ ਯਜ਼ਮਾਨ ਸ਼ਹਿਰ ਦੇ ਮੁਹੰਮਦ ਵਸੀਮ ਨਾਮਕ ਵਿਅਕਤੀ ਨੇ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਸੀ। ਉਸ ਨੇ ਇੱਕ ਕਾਗਜ਼ 'ਤੇ ਕੁੜੀ ਦੇ ਅੰਗੂਠੇ ਦਾ ਨਿਸ਼ਾਨ ਲੈ ਲਿਆ ਅਤੇ ਜ਼ਬਰਦਸਤੀ ਵਿਆਹ ਕਰਵਾ ਲਿਆ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਉਸ ਨੇ ਪੀੜਤਾ ਨੂੰ ਇੱਕ ਕਮਰੇ ਵਿੱਚ ਬੰਦ ਰੱਖਿਆ ਅਤੇ ਵਾਰ-ਵਾਰ ਉਸ ਨਾਲ ਬਲਾਤਕਾਰ ਕੀਤਾ। 

ਇੰਟਰਨੈਸ਼ਨਲ ਫ਼ੋਰਮ ਫ਼ਾਰ ਰਾਈਟਸ ਐਂਡ ਸਕਿਓਰਿਟੀ (IFFRAS) ਦੇ ਦੱਸਣ ਮੁਤਾਬਿਕ ਜਿਵੇਂ-ਜਿਵੇਂ ਪਾਕਿਸਤਾਨ ਰੂੜ੍ਹੀਵਾਦੀ ਹੁੰਦਾ ਜਾ ਰਿਹਾ ਹੈ, ਉਵੇਂ-ਉਵੇਂ ਹੀ ਹਿੰਦੂਆਂ, ਈਸਾਈਆਂ ਅਤੇ ਹੋਰ ਧਾਰਮਿਕ ਘੱਟ ਗਿਣਤੀਆਂ ਦੀ ਹਾਲਤ ਖ਼ਰਾਬ ਹੁੰਦੀ ਜਾ ਰਹੀ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਪ੍ਰਭਾਵਿਤ ਔਰਤਾਂ ਹਨ।

ਮੀਡੀਆ ਰਿਪੋਰਟਾਂ ਅਨੁਸਾਰ ਇਸ ਸਾਲ ਸਤੰਬਰ ਵਿੱਚ ਇੱਕ ਸਾਲ ਦੇ ਤਸ਼ੱਦਦ ਤੋਂ ਬਚਣ ਤੋਂ ਬਾਅਦ ਅਨੀਤਾ ਆਪਣੇ ਅਗਵਾਕਾਰ ਦੇ ਘਰੋਂ ਭੱਜਣ ਵਿੱਚ ਕਾਮਯਾਬ ਹੋਈ ਅਤੇ ਉਸ ਨੇ ਬਹਾਵਲਪੁਰ ਦੀ ਪਰਿਵਾਰਕ ਅਦਾਲਤ ਵਿੱਚ ਝੂਠੇ ਵਿਆਹ ਨੂੰ ਰੱਦ ਕਰਨ ਲਈ ਪਟੀਸ਼ਨ ਦਾਇਰ ਕੀਤੀ। ਪੀੜਤਾ ਦੇ ਪਿਤਾ ਨੇ ਦੱਸਿਆ ਕਿ ਉਹ ਬਹੁਤ ਗਰੀਬ ਹੈ ਅਤੇ ਅਗਵਾ ਕਰਨ ਵਾਲਾ ਬਹੁਤ ਰਸੂਖ਼ਦਾਰ ਹੈ। ਉਸ ਨੇ ਦੱਸਿਆ ਕਿ ਅਗਵਾਕਾਰ ਨੇ ਉਸ ਦੇ ਪਰਿਵਾਰ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਹੈ।

ਇੰਟਰਨੈਸ਼ਨਲ ਫ਼ੋਰਮ ਫ਼ਾਰ ਰਾਈਟਸ ਐਂਡ ਸਕਿਓਰਿਟੀ ਦੀ ਰਿਪੋਰਟ ਅਨੁਸਾਰ ਧਾਰਮਿਕ ਘੱਟ ਗਿਣਤੀ ਔਰਤਾਂ ਅਤੇ ਕੁੜੀਆਂ ਨੂੰ ਅਗਵਾ, ਜ਼ਬਰਦਸਤੀ ਧਰਮ ਪਰਿਵਰਤਨ, ਜ਼ਬਰਦਸਤੀ ਵਿਆਹ ਅਤੇ ਬਲਾਤਕਾਰ ਕੀਤਾ ਜਾਂਦਾ ਹੈ। ਜੇਕਰ ਉਸ ਦਾ ਪਰਿਵਾਰ ਇਨ੍ਹਾਂ ਅੱਤਿਆਚਾਰਾਂ ਖ਼ਿਲਾਫ਼ ਕਨੂੰਨੀ ਤੌਰ 'ਤੇ ਲੜਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਪ੍ਰਸ਼ਾਸਨ ਉਨ੍ਹਾਂ ਦੀ ਕੋਈ ਮਦਦ ਨਹੀਂ ਕਰਦਾ। ਮਨੁੱਖੀ ਅਧਿਕਾਰ ਸਮੂਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਿੱਚ ਧਾਰਮਿਕ ਘੱਟ ਗਿਣਤੀਆਂ ਦੀ ਦੁਰਦਸ਼ਾ ਸਾਲਾਂ ਤੋਂ ਦਸਤਾਵੇਜ਼ੀ ਤੌਰ 'ਤੇ ਦਰਜ ਕੀਤੀ ਗਈ ਹੈ, ਪਰ ਉਨ੍ਹਾਂ ਦੇ ਦਰਦ ਨੂੰ ਦੁਨੀਆ ਸਾਹਮਣੇ ਉਜਾਗਰ ਸੋਸ਼ਲ ਮੀਡੀਆ ਨੇ ਹੀ ਕੀਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement