
ਵੱਡੇ ਸਿਆਸੀ ਲੀਡਰਾਂ ਨੇ ਕੀਤੀ ਸ਼ਿਰਕਤ
ਵਾਸ਼ਿੰਗਟਨ : ਭਾਰਤ ਦੇ 75ਵੇਂ ਆਜ਼ਾਦੀ ਦਿਵਸ ਨੂੰ ਸਮਰਪਿਤ ਅੰਮ੍ਰਿਤ ਮਹਾਉਤਸਵ ਮਨਾਇਆ ਗਿਆ ਜਿਸ ਵਿਚ ਮਰੀਕਾ ਦੀਆਂ ਦੋਵਾਂ ਪਾਰਟੀਆਂ ਡੈਮੋਕ੍ਰਰੇਟਿਕ ਤੇ ਰਿਪਬਲਿਕਨ ਦੇ ਆਉਣ ਵਾਲੀਆਂ ਚੋਣਾਂ ਦੇ ਉਮੀਦਵਾਰਾਂ ਨੇ ਵੀ ਸ਼ਿਰਕਤ ਕੀਤੀ।
ਦੱਸ ਦੇਈਏ ਕਿ ਸਿੱਖਸ ਆਫ਼ ਅਮੈਰਿਕਾ ਅਤੇ ਐੱਨ.ਸੀ.ਏ.ਆਈ.ਏ (ਨੈਸ਼ਨਲ ਕਾਉਂਸਲ ਆਫ਼ ਏਸ਼ੀਅਨ ਇੰਡੀਅਨ ਐਸੋਸੀਏਸ਼ਨ) ਵਲੋਂ ਸਾਂਝੇ ਤੌਰ ’ਤੇ ਕਰਵਾਏ ਗਏ ਇਸ ਸਮਾਗਮ ਵਿਚ ਗਲੋਬਲ ਹਰਿਆਣਾ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ।
ਸਮਾਗਮ ਵਿਚ ਪਹੁੰਚੇ ਸਿਆਸੀ ਆਗੂਆਂ ਵਿਚ ਮੈਰੀਲੈਂਡ ਦੇ ਯੂ.ਐੱਸ.ਸੈਨੇਟਰ, ਕਾਂਗਰਸਮੈਨ ਅਤੇ ਕੌਂਸਲਮੈਨ ਹਾਜ਼ਰ ਸਨ ਜਿਨ੍ਹਾਂ ਵਿਚੋਂ ਮੈਰੀਲੈਂਡ ਦੇ ਯੂ.ਐੱਸ ਸੈਨੇਟਰ ਕ੍ਰਿਸ਼ ਵੈਨ ਹੋਲਨ ਦਾ ਨਾਮ ਵਿਸ਼ੇਸ਼ ਹੈ। ਇਸ ਤੋਂ ਇਲਾਵਾ ਏਸ਼ੀਅਨ ਇੰਡੀਅਨ ਮੁਸਲਿਮ, ਅਲੀਗੜ੍ਹ ਐਲੂਮਨੀ ਐਸੋਸੀਏਸ਼ਨ ਸੰਸਥਾਵਾਂ ਨੇ ਵੀ ਸ਼ਿਰਕਤ ਕੀਤੀ।