
ਪਾਕਿਸਤਾਨ 'ਚ ਤਾਲੀਬਾਨ ਦੇ ਗੌਡਫਾਦਰ ਮਨੇ ਜਾਣ ਵਾਲੇ ਸੀਨੀਅਰ ਮੌਲਵੀ ਮੌਲਾਨਾ ਸਮੀ ਉਲ ਹੱਕ ਦੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ 3 ਸ਼ੱਕੀਆਂ ਨੂੰ ....
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ 'ਚ ਤਾਲੀਬਾਨ ਦੇ ਗੌਡਫਾਦਰ ਮਨੇ ਜਾਣ ਵਾਲੇ ਸੀਨੀਅਰ ਮੌਲਵੀ ਮੌਲਾਨਾ ਸਮੀ ਉਲ ਹੱਕ ਦੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ 3 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸ ਦਈਏ ਕਿ ਰਾਵਲਪਿੰਡੀ ਸਥਿਤ ਹੱਕ (82) ਦੇ ਘਰ ਵਿਚ 2 ਨਵੰਬਰ ਨੂੰ ਕੁੱਝ ਅਣਪਛਾਤੇ ਹਮਲਾਵਰਾਂ ਨੇ ਚਾਕੂ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿਤੀ ਸੀ।
Senior Maulvi Maulana Samee-Ul-Haq's
ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਪੁਲਿਸ ਨੇ ਅਤਿਵਾਦੀ ਸਿਆਸੀ ਦਲ ਜ਼ਮੀਅਤ ਉਲੇਮਾ-ਏ-ਇਸਲਾਮ-ਸਮੀ (ਜੇ.ਯੂ.ਆਈ.-ਐੱਸ.) ਪ੍ਰਮੁੱਖ ਦੀ ਹੱਤਿਆ ਦੇ ਮਾਮਲੇ ਵਿਚ 3 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸ਼ੱਕੀਆਂ ਨੂੰ ਸੁਰੱਖਿਅਤ ਜਗ੍ਹਾ 'ਤੇ ਰੱਖਿਆ ਗਿਆ ਹੈ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਖਬਰ ਮੁਤਾਬਕ ਹੱਕ ਦੇ ਮੋਬਾਇਲ ਫੋਨ ਡਾਟਾ ਅਤੇ ਜਿਸ ਰਿਹਾਇਸ਼ ਸੋਸਾਇਟੀ ਵਿਚ ਹੱਤਿਆ ਹੋਈ ਉੱਥੇ ਲੱਗੇ ਜਿਓ-ਫੇਸਿੰਗ ਦੀ ਮਦਦ ਨਾਲ ਸ਼ੱਕੀਆਂ ਨੂੰ ਸ਼ਨੀਵਾਰ ਨੂੰ ਹਿਰਾਸਤ ਵਿਚ ਲਿਆ ਗਿਆ।
ਹੱਤਿਆ ਦੀ ਜਾਂਚ ਕਰਨ ਲਈ ਤਿੰਨ ਜਾਂਚ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਸਾਰੀਆਂ ਟੀਮਾਂ ਰਾਵਲਪਿੰਡੀ ਦੇ ਸੀਨੀਅਰ ਸੁਪਰਡੈਂਟ ਆਫ ਪੁਲਿਸ ਅਤੇ ਸਿਟੀ ਪੁਲਿਸ ਅਫਸਰ ਅੱਬਾਸ ਅਹਿਸਨ ਦੀ ਨਿਗਰਾਨੀ ਵਿਚ ਕੰਮ ਕਰ ਰਹੀਆਂ ਹਨ। ਦੂਜੇ ਪਾਸੇ ਹੱਕ ਦੇ ਪੁੱਤਰ ਮੌਲਾਨਾ ਹਮੀਦੁਲ ਹੱਕ ਨੇ ਦੱਸਿਆ ਕਿ ਉਸ ਦੇ ਪਿਤਾ ਦਿਲ ਦੇ ਮਰੀਜ਼ ਸਨ ਅਤੇ ਜਿਸ ਸਮੇਂ ਉਨ੍ਹਾਂ ਦੀ ਹੱਤਿਆ ਕੀਤੀ ਗਈ ਉਸ ਸਮੇਂ ਉਹ ਘਰ ਵਿਚ ਆਰਾਮ ਕਰ ਰਹੇ ਸਨ।