ਬ੍ਰਿਟੇਨ 'ਚ ਜੰਕ ਫੂਡ ਦੇ ਆਨਲਾਈਨ ਇਸ਼ਤਿਹਾਰ ਹੋਣਗੇ ਬੰਦ, ਜਾਣੋ ਕੀ ਹੈ ਵਜ੍ਹਾ
Published : Nov 11, 2020, 4:58 pm IST
Updated : Nov 11, 2020, 4:58 pm IST
SHARE ARTICLE
junk food
junk food

ਅਸੀਂ ਜਾਣਦੇ ਹਾਂ ਕਿ ਬੱਚੇ ਜ਼ਿਆਦਾ ਸਮੇਂ ਆਨਲਾਈਨ ਰਹਿੰਦੇ ਹਨ।

ਦੇਸ਼ ਹੀ ਨਹੀਂ ਵਿਦੇਸ਼ ਵਿੱਚ ਵੀ ਲੋਕਾਂ 'ਚ ਮੋਟਾਪਾ ਹੋਣਾ ਸਭ ਤੋਂ ਵੱਡੀ ਸਮੱਸਿਆ ਬਣ ਗਈ ਹੈ। ਇਸ ਨੂੰ ਲੈ ਕੇ ਅੱਜ ਮੋਟਾਪੇ ਖਿਲਾਫ ਬ੍ਰਿਟੇਨ ਜੰਕ ਫੂਡ ਦੇ ਆਨਲਾਈਨ ਇਸ਼ਤਿਹਾਰ 'ਤੇ ਪਾਬੰਦੀ ਕਰਨ ਜਾ ਰਿਹਾ ਹੈ। ਬੀਤੇ ਦਿਨੀ ਸਰਕਾਰ ਨੇ ਲੋਕਾਂ ਦੀ ਸਿਹਤ ਸੁਧਾਰਨ ਲਈ ਪਾਬੰਦੀ ਦੀ ਪੇਸ਼ਕਸ਼ ਕੀਤੀ ਹੈ। ਸਰਕਾਰ ਨੇ ਦੱਸਿਆ ਕਿ ਕੌਮਾਂਤਰੀ ਮਹਾਮਾਰੀ ਕੋਵਿਡ-19 ਨੇ ਪਹਿਲਾਂ ਤੋਂ ਵੀ ਜ਼ਿਆਦਾ ਲੋਕਾਂ ਦੀ ਸਿਹਤ ਨੂੰ ਜ਼ਰੂਰੀ ਬਣਾ ਦਿੱਤਾ ਹੈ।

Junk Food

ਬ੍ਰਿਟੇਨ ਦਾ ਵੱਡਾ ਦਾਅਵਾ 
-ਬ੍ਰਿਟੇਨ 'ਚ ਲੰਬੇ ਸਮੇਂ ਤਕ ਜਨਤਾ ਦੇ ਸਿਹਤ ਦੀ ਸਭ ਤੋਂ ਵੱਡੀ ਸਮੱਸਿਆਂ ਮੋਟਾਪਾ ਰਹੀ ਹੈ। ਅੰਕੜਿਆਂ ਮੁਤਾਬਕ ਇੰਗਲੈਂਡ 'ਚ ਘੱਟੋ-ਘੱਟ ਦੋ ਤਿਹਾਈ ਨੌਜਵਾਨਾਂ ਦਾ ਵਜ਼ਨ ਜ਼ਿਆਦਾ ਹੈ ਤੇ ਪ੍ਰਾਇਮਰੀ ਸਕੂਲ ਤੋਂ ਬਾਅਦ ਦੀ ਉਮਰ ਦੇ ਤਿੰਨ 'ਚੋਂ ਇੱਕ ਬੱਚਾ ਮੋਟਾ ਹੈ। 
 

Junk Food

-ਜੇਕਰ ਇਹ ਪ੍ਰਸਤਾਵ ਲਾਗੂ ਕਰ ਦਿੱਤਾ ਗਿਆ ਤਾਂ ਸ਼ੂਗਰ, ਨਮਕ, ਫੈਟ ਦੀ ਜ਼ਿਆਦਾ ਮਾਤਰਾ ਵਾਲੇ ਫੂਡ ਦੇ ਆਨਲਾਈਨ ਇਸ਼ਤਿਹਾਰ ਰੁਕ ਜਾਣਗੇ। ਸਰਕਾਰ ਦੇ ਮੰਤਵ ਮੁਤਾਬਕ, ਟੈਲੀਵਿਜ਼ਨ ਤੇ ਰਾਤ 9 ਵਜੇ ਤੋਂ ਪਹਿਲਾਂ ਸਿਹਤ ਲਈ ਹਾਨੀਕਾਰਕ ਇਸ਼ਤਿਹਾਰ ਦਾ ਪ੍ਰਸਾਰਣ ਨਹੀਂ ਹੋਵੇਗਾ।

ਸਿਹਤ ਮੰਤਰੀ ਮੈਟ ਹੈਨਕੌਕਨ ਨੇ ਬਿਆਨ 'ਚ ਕਿਹਾ, 'ਅਸੀਂ ਜਾਣਦੇ ਹਾਂ ਕਿ ਬੱਚੇ ਜ਼ਿਆਦਾ ਸਮੇਂ ਆਨਲਾਈਨ ਰਹਿੰਦੇ ਹਨ। ਮਾਪੇ ਨਿਸਚਿਤ ਹੋਣਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਸੰਪਰਕ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਫੂਡ ਵਿਗਿਆਪਨ ਨਾਲ ਨਾ ਹੋਵੇ। ਇਹ ਜ਼ਿੰਦਗੀ ਲਈ ਖਾਣ ਪੀਣ ਦੀਆਂ ਆਦਤਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement