America News: ਟਰੰਪ, ਪੁਤਿਨ ਨੇ ਫੋਨ 'ਤੇ ਕੀਤੀ ਗੱਲ, ਯੂਕਰੇਨ ਵਿਚ ਜੰਗ ਖਤਮ ਕਰਨ 'ਤੇ ਕੀਤੀ ਚਰਚਾ: ਰਿਪੋਰਟ
Published : Nov 11, 2024, 9:10 am IST
Updated : Nov 11, 2024, 9:10 am IST
SHARE ARTICLE
Trump, Putin talk on phone, discuss ending war in Ukraine: Report
Trump, Putin talk on phone, discuss ending war in Ukraine: Report

America News: ਇਨ੍ਹਾਂ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਸ਼ਾਮਲ ਹਨ।

 

America News: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਯੂਕਰੇਨ ਵਿਚ ਜੰਗ ਖਤਮ ਕਰਨ ਸਮੇਤ ਕਈ ਹੋਰ ਮਹੱਤਵਪੂਰਨ ਵਿਸ਼ਿਆਂ 'ਤੇ ਚਰਚਾ ਕੀਤੀ। ਇਹ ਜਾਣਕਾਰੀ ਐਤਵਾਰ ਨੂੰ ਇਕ ਮੀਡੀਆ ਰਿਪੋਰਟ ਤੋਂ ਮਿਲੀ।

ਹਾਲੀਆ ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਟਰੰਪ ਨੇ ਦੁਨੀਆ ਦੇ 70 ਤੋਂ ਵੱਧ ਨੇਤਾਵਾਂ ਨਾਲ ਗੱਲਬਾਤ ਕੀਤੀ ਹੈ। ਇਨ੍ਹਾਂ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਸ਼ਾਮਲ ਹਨ।

ਵਾਸ਼ਿੰਗਟਨ ਪੋਸਟ ਦੀ ਇੱਕ ਵਿਸ਼ੇਸ਼ ਰਿਪੋਰਟ ਵਿੱਚ ਕਿਹਾ ਗਿਆ ਹੈ, "ਦੋਵਾਂ ਨੇਤਾਵਾਂ ਨੇ ਮਹਾਂਦੀਪੀ ਯੂਰਪ ਵਿੱਚ ਸ਼ਾਂਤੀ ਦੇ ਟੀਚੇ 'ਤੇ ਚਰਚਾ ਕੀਤੀ, ਅਤੇ ਟਰੰਪ ਨੇ ਯੂਕਰੇਨ ਯੁੱਧ ਦੇ ਛੇਤੀ ਹੱਲ ਲਈ ਚਰਚਾ ਕਰਨ ਲਈ ਆਉਣ ਵਾਲੀ ਗੱਲਬਾਤ ਵਿੱਚ ਸ਼ਾਮਲ ਹੋਣ ਵਿੱਚ ਆਪਣੀ ਦਿਲਚਸਪੀ ਜ਼ਾਹਰ ਕੀਤੀ।"

ਅਖਬਾਰ ਨੇ ਕਿਹਾ, "ਪੁਤਿਨ ਦੇ ਨਾਲ ਟਰੰਪ ਦੀ ਫੋਨ 'ਤੇ ਗੱਲਬਾਤ ਤੋਂ ਜਾਣੂ ਇਕ ਸਾਬਕਾ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਟਰੰਪ ਸ਼ਾਇਦ ਰੂਸ ਦੇ ਹਮਲੇ ਕਾਰਨ ਯੂਕਰੇਨ ਵਿਚ ਫਿਰ ਕਿਸੇ ਨਵੇਂ ਕਿਸੇ ਸੰਕਟ ਦੇ ਨਾਲ ਵਾਈਟ ਹਾਊਸ (ਅਮਰੀਕੀ ਰਾਸ਼ਟਰਪਤੀ ਦੇ ਦਫਤਰ ਅਤੇ ਨਿਵਾਸ)  ਨਹੀਂ ਜਾਣਾ ਚਾਹੁੰਦੇ।

ਟਰੰਪ 20 ਜਨਵਰੀ, 2025 ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਵਾਲੇ ਹਨ। ਯੂਕਰੇਨ ਨੂੰ ਟਰੰਪ-ਪੁਤਿਨ ਦੀ ਫੋਨ ਗੱਲਬਾਤ ਦੀ ਜਾਣਕਾਰੀ ਦਿੱਤੀ ਗਈ ਹੈ।

ਇਕ ਰਿਪੋਰਟ ਦੇ ਅਨੁਸਾਰ, "ਟਰੰਪ ਨੇ ਪੁਤਿਨ ਨਾਲ ਫਲੋਰੀਡਾ ਵਿੱਚ ਆਪਣੇ ਰਿਜ਼ੋਰਟ ਤੋਂ ਇਹ ਗੱਲਬਾਤ ਕੀਤੀ ਸੀ। ਦੋਵਾਂ ਨੇਤਾਵਾਂ ਵਿਚਾਲੇ ਹੋਈ ਗੱਲਬਾਤ ਤੋਂ ਜਾਣੂ ਇਕ ਵਿਅਕਤੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਗੱਲਬਾਤ ਦੌਰਾਨ ਟਰੰਪ ਨੇ ਰੂਸੀ ਰਾਸ਼ਟਰਪਤੀ ਨੂੰ ਯੂਕਰੇਨ 'ਚ ਜੰਗ ਨਾ ਵਧਾਉਣ ਦੀ ਸਲਾਹ ਦਿੱਤੀ ਅਤੇ ਉਨ੍ਹਾਂ ਨੂੰ ਯੂਰਪ 'ਚ ਵਾਸ਼ਿੰਗਟਨ ਦੀ ਵੱਡੀ ਫੌਜੀ ਮੌਜੂਦਗੀ ਦੀ ਯਾਦ ਦਿਵਾਈ।

ਇਸ ਦੌਰਾਨ, ਟਰੰਪ ਦੇ ਸੰਚਾਰ ਨਿਰਦੇਸ਼ਕ ਸਟੀਵਨ ਚੇਂਗ ਨੇ ਦੱਸਿਆ ਕਿ ਉਹ ਰਾਸ਼ਟਰਪਤੀ ਚੁਣੇ ਗਏ ਟਰੰਪ ਅਤੇ ਹੋਰ ਵਿਸ਼ਵ ਨੇਤਾਵਾਂ ਵਿਚਕਾਰ ਨਿੱਜੀ ਗੱਲਬਾਤ 'ਤੇ ਟਿੱਪਣੀ ਨਹੀਂ ਕਰਨਗੇ।

ਚੇਅੰਗ ਨੇ ਕਿਹਾ, "ਰਾਸ਼ਟਰਪਤੀ ਚੁਣੇ ਗਏ ਟਰੰਪ ਨੇ ਇਤਿਹਾਸਕ ਚੋਣ ਵਿੱਚ ਨਿਰਣਾਇਕ ਜਿੱਤ ਪ੍ਰਾਪਤ ਕੀਤੀ ਹੈ, ਅਤੇ ਦੁਨੀਆ ਭਰ ਦੇ ਨੇਤਾ ਜਾਣਦੇ ਹਨ ਕਿ ਅਮਰੀਕਾ ਵਿਸ਼ਵ ਪੱਧਰ 'ਤੇ ਹਾਵੀ ਹੋਵੇਗਾ। "ਇਸੇ ਲਈ ਨੇਤਾਵਾਂ ਨੇ 45ਵੇਂ ਅਤੇ 47ਵੇਂ ਰਾਸ਼ਟਰਪਤੀਆਂ ਨਾਲ ਮਜ਼ਬੂਤ ​​ਸਬੰਧ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਉਹ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਦੀ ਪ੍ਰਤੀਨਿਧਤਾ ਕਰਦੇ ਹਨ।"

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

08 Dec 2024 3:10 PM

ਕਿਸਾਨਾਂ ਦੀਆਂ ਅੱਖਾਂ 'ਚ ਪੁਲਿਸ ਮਾਰ ਰਹੀ Spray, Spray ਤੋਂ ਬਾਅਦ ਕਿਸਾਨਾਂ ਤੇ ਸੁੱਟੇ Tear Gas ਦੇ ਗੋਲੇ

08 Dec 2024 3:07 PM

Shambhu Border ਤੇ ਪਿਛਲੇ ਸਾਲ ਵਾਲਾ ਹੋ ਗਿਆ ਕੰਮ, ਪੁਲ ਦੇ ਥੱਲੇ ਵੀ Force ਕੀਤੀ ਤਾਇਨਾਤ ਤੇ ਘੱਗਰ ਦੇ ਪਾਰ ਵੀ

06 Dec 2024 12:48 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Dec 2024 12:44 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

05 Dec 2024 12:19 PM
Advertisement