ਤਾਈਵਾਨ 'ਚ ਯਾਤਰੀਆਂ ਨਾਲ ਭਰੇ ਜਹਾਜ਼ 'ਚ ਪਾਵਰ ਬੈਂਕ 'ਚ ਧਮਾਕਾ, ਦੋ ਲੋਕ ਝੁਲਸੇ
Published : Jan 12, 2023, 4:10 pm IST
Updated : Jan 12, 2023, 4:10 pm IST
SHARE ARTICLE
An explosion in the power bank of a plane full of passengers in Taiwan, two people suffered burns
An explosion in the power bank of a plane full of passengers in Taiwan, two people suffered burns

ਘਟਨਾ ਤੋਂ ਬਾਅਦ ਹਵਾਈ ਅੱਡੇ ਨੇ ਕਿਹਾ ਕਿ ਜਹਾਜ਼ ਨੂੰ ਅੱਗ ਲੱਗਣ ਕਾਰਨ ਦੋ ਯਾਤਰੀ ਜ਼ਖਮੀ ਹੋ ਗਏ...

 

ਤਾਇਵਾਨ: ਤਾਇਵਾਨ ਵਿਚ ਇੱਕ ਪਾਵਰ ਬੈਂਕ ਫਟਣ ਤੋਂ ਬਾਅਦ ਯਾਤਰੀਆਂ ਨਾਲ ਭਰੇ ਇੱਕ ਜਹਾਜ਼ ਵਿੱਚ ਅੱਗ ਲੱਗ ਗਈ। ਅੱਗ ਇੰਨੀ ਜ਼ਬਰਦਸਤ ਸੀ ਕਿ ਘਟਨਾ ਵਿੱਚ ਦੋ ਯਾਤਰੀਆਂ ਦੇ ਝੁਲਸਣ ਦੀ ਖ਼ਬਰ ਸਾਹਮਣੇ ਆਈ ਹੈ। ਖੁਸ਼ਕਿਸਮਤੀ ਨਾਲ ਘਟਨਾ ਦੇ ਸਮੇਂ ਜਹਾਜ਼ ਟੇਕਆਫ ਕਰ ਰਿਹਾ ਸੀ।

ਜਹਾਜ਼ ਤਾਈਵਾਨ ਤੋਂ ਸਿੰਗਾਪੁਰ ਲਈ ਉਡਾਣ ਭਰਨ ਲਈ ਤਿਆਰ ਸੀ ਜਦੋਂ ਪੋਰਟੇਬਲ ਮੋਬਾਈਲ ਫੋਨ ਚਾਰਜਰ ਨੂੰ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਨੂੰ ਦੇਖ ਕੇ ਚਾਲਕ ਦਲ ਦੇ ਮੈਂਬਰ ਯਾਤਰੀਆਂ ਨੂੰ ਬਚਾਉਂਦੇ ਹੋਏ ਦਿਖਾਈ ਦਿੱਤੇ। ਕੁਝ ਫਲਾਈਟ ਅਟੈਂਡੈਂਟਾਂ ਨੇ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਦਕਿ ਕੁਝ ਨੇ ਘਬਰਾਏ ਯਾਤਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।

ਘਟਨਾ ਤੋਂ ਬਾਅਦ ਹਵਾਈ ਅੱਡੇ ਨੇ ਕਿਹਾ ਕਿ ਜਹਾਜ਼ ਨੂੰ ਅੱਗ ਲੱਗਣ ਕਾਰਨ ਦੋ ਯਾਤਰੀ ਜ਼ਖਮੀ ਹੋ ਗਏ। ਇਨ੍ਹਾਂ ਦੋਵਾਂ ਯਾਤਰੀਆਂ ਨੂੰ ਸਿਰਫ਼ ਮਾਮੂਲੀ ਸੱਟਾਂ ਹੀ ਲੱਗੀਆਂ ਹਨ, ਜਿਨ੍ਹਾਂ ਵਿਚ ਉਨ੍ਹਾਂ ਦੇ ਹੱਥਾਂ 'ਤੇ ਮਾਮੂਲੀ ਜਖਮ ਅਤੇ ਚਿਹਰੇ 'ਤੇ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ 'ਚੋਂ ਇਕ ਪੋਰਟੇਬਲ ਚਾਰਜਰ ਦਾ ਮਾਲਕ ਸੀ, ਜੋ ਜ਼ਿਆਦਾ ਗਰਮ ਹੋਣ ਨਾਲ ਫਟ ਗਿਆ।ਦੂਜਾ ਉਸ ਦੇ ਨਾਲ ਸਫ਼ਰ ਕਰ ਰਿਹਾ ਸਾਥੀ ਸੀ। ਸ਼ੁਕਰ ਹੈ ਕਿ ਜਹਾਜ਼ ਜ਼ਮੀਨ 'ਤੇ ਸੀ। ਇਸ ਕਾਰਨ ਸਾਰੇ 189 ਯਾਤਰੀਆਂ ਨੂੰ ਜਹਾਜ਼ 'ਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਘਟਨਾ ਤੋਂ ਬਾਅਦ ਫਲਾਈਟ ਰੱਦ ਕਰ ਦਿੱਤੀ ਗਈ।

ਇੱਕ ਯਾਤਰੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਅਚਾਨਕ ਕੈਬਿਨ ਵਿੱਚ ਧੂੰਆਂ ਉੱਠਣ ਲੱਗਾ। ਇਸ ਦੌਰਾਨ ਇਕ ਯਾਤਰੀ ਨੇ ਕੁਝ ਕੱਢ ਕੇ ਫਰਸ਼ 'ਤੇ ਸੁੱਟ ਦਿੱਤਾ। ਇਸ ਕਾਰਨ ਜਹਾਜ਼ ਨੂੰ ਅੱਗ ਲੱਗ ਗਈ। ਜਿਸ ਕਾਰਨ ਪੂਰੇ ਕੈਬਿਨ 'ਚ ਧੂੰਆਂ ਛਾ ਗਿਆ। ਬਾਅਦ ਵਿੱਚ ਪਤਾ ਲੱਗਾ ਕਿ ਇਹ ਪਾਵਰ ਬੈਂਕ ਸੀ। ਇਕ ਹੋਰ ਚਸ਼ਮਦੀਦ ਨੇ ਦੱਸਿਆ ਕਿ ਚਾਲਕ ਦਲ ਦੇ ਮੈਂਬਰਾਂ ਨੇ ਤੁਰੰਤ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੂਰਾ ਕੈਬਿਨ ਧੂੰਏਂ ਨਾਲ ਭਰ ਗਿਆ।
 

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement