
California Fire News: ਹਵਾ ਦੀ ਰਫ਼ਤਾਰ ਵਧਣ ਕਾਰਨ ਤੇਜ਼ੀ ਨਾਲ ਫੈਲ ਰਹੀ ਅੱਗ, ਮੈਕਸੀਕੋ ਤੋਂ ਫਾਇਰਫਾਈਟਰਜ਼ ਮਦਦ ਲਈ ਪਹੁੰਚੇ
16 deaths so far in the fire in California Fire News : ਅਮਰੀਕਾ ਦੇ ਕੈਲੀਫੋਰਨੀਆ ਸੂਬੇ 'ਚ ਪਿਛਲੇ 6 ਦਿਨਾਂ ਤੋਂ ਲੱਗੀ ਅੱਗ 'ਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਇਸ ਕਾਰਨ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਈ ਲੋਕਾਂ ਦੇ ਲਾਪਤਾ ਹੋਣ ਦਾ ਖਦਸ਼ਾ ਹੈ। ਹਵਾ ਦੀ ਰਫ਼ਤਾਰ ਵਧਣ ਕਾਰਨ ਅੱਗ ਦਾ ਫੈਲਾਅ ਵਧ ਗਿਆ ਹੈ। ਫਿਲਹਾਲ ਇਹ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀ ਹੈ, ਜੋ ਅਗਲੇ 12 ਘੰਟਿਆਂ 'ਚ ਹੋਰ ਵਧ ਸਕਦੀ ਹੈ। ਅੱਗ ਨਾਲ ਨਜਿੱਠਣ ਵਿਚ ਅਮਰੀਕਾ ਦੀ ਮਦਦ ਲਈ ਮੈਕਸੀਕੋ ਤੋਂ ਫਾਇਰਫਾਈਟਰ ਪਹੁੰਚ ਗਏ ਹਨ।
ਅੱਗ ਦੇ ਸੰਕਟ ਦੇ ਵਿਚਕਾਰ ਕੈਲੀਫੋਰਨੀਆ ਦੇ ਸਾਂਤਾ ਮੋਨਿਕਾ ਸ਼ਹਿਰ ਵਿੱਚ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਕਰਫਿਊ ਦਾ ਐਲਾਨ ਕਰ ਦਿੱਤਾ ਹੈ। ਇਸ ਮਾਮਲੇ 'ਚ 20 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਰਾਇਟਰਜ਼ ਦੇ ਅਨੁਸਾਰ, ਲਾਸ ਏਂਜਲਸ (LA) ਵਿੱਚ ਅੱਗ ਕਾਰਨ ਹੁਣ ਤੱਕ 11.6 ਲੱਖ ਕਰੋੜ ਰੁਪਏ ($ 135 ਬਿਲੀਅਨ) ਦੇ ਨੁਕਸਾਨ ਦਾ ਅਨੁਮਾਨ ਲਗਾਇਆ ਗਿਆ ਹੈ। ਇੱਥੇ ਕੁਝ ਹੱਦ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।