
ਜੰਗ ਨੂੰ ਰੋਕਣ ਲਈ ਚਾਰ ਦੇਸ਼ਾਂ ਵਿਚਾਲੇ ਚੱਲ ਰਹੀ ਗੱਲਬਾਤ ਵੀ ਰਹੀ ਬੇਸਿੱਟਾ
ਰੂਸ ਕਿਸੇ ਵੇਲੇ ਵੀ ਕਰ ਸਕਦਾ ਹੈ ਯੂਕਰੇਨ 'ਤੇ ਹਮਲਾ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਅਮਰੀਕੀ ਨਾਗਰਿਕਾਂ ਨੂੰ ਤੁਰੰਤ ਯੂਕਰੇਨ ਛੱਡਣ ਦੀ ਅਪੀਲ ਕੀਤੀ ਹੈ ਕਿਉਂਕਿ ਉਸਦੇ ਚੋਟੀ ਦੇ ਡਿਪਲੋਮੈਟ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਰੂਸ ਕਿਸੇ ਵੇਲੇ ਵੀ ਯੂਕਰੇਨ 'ਤੇ ਹਮਲਾ ਕਰ ਸਕਦਾ ਹੈ।
Joe Biden
ਅਮਰੀਕੀ ਵਿਦੇਸ਼ ਮੰਤਰੀ ਕਹਿ ਰਹੇ ਹਨ ਕਿ ਰੂਸ ਬੀਜਿੰਗ ਉਲੰਪਿਕ ਦੇ ਖ਼ਤਮ ਹੋਣ ਦਾ ਇੰਤਜ਼ਾਰ ਵੀ ਨਹੀਂ ਕਰੇਗਾ। ਦਸਣਯੋਗ ਹੈ ਕਿ ਇਹ ਵਿੰਟਰ ਓਲੰਪਿਕ ਨੌਂ ਦਿਨਾਂ ਵਿੱਚ ਖ਼ਤਮ ਹੋਣਗੀਆਂ। ਯੂਕਰੇਨ ਦੀ ਸਰਹੱਦ 'ਤੇ ਰੂਸੀ ਸੈਨਿਕਾਂ ਦਾ ਭਾਰੀ ਇਕੱਠ ਵਧਦਾ ਜਾ ਰਿਹਾ ਹੈ ਅਤੇ ਜੰਗ ਨੂੰ ਟਾਲਣ ਲਈ ਗੱਲਬਾਤ ਵੀ ਜ਼ਿਆਦਾ ਅਸਰਦਾਰ ਸਾਬਤ ਨਹੀਂ ਹੋ ਰਹੀ ਹੈ।
ਇਸ ਸਭ ਦੇ ਵਿਚਕਾਰ ਰਾਸ਼ਟਰਪਤੀ ਜੋਅ ਬਾਈਡਨ ਨੇ ਅਮਰੀਕੀ ਨਾਗਰਿਕਾਂ ਨੂੰ ਯੂਕਰੇਨ ਛੱਡਣ ਲਈ ਕਿਹਾ ਹੈ। ਜਾਣਕਾਰੀ ਅਨੂਰ ਆਬਜ਼ਰਵਰਾਂ ਨੇ ਯੂਕਰੇਨ ਦੇ ਤਿੰਨ ਹਿੱਸਿਆਂ 'ਤੇ ਰੂਸੀ ਫ਼ੌਜਾਂ ਦੇ ਇਕੱਠੇ ਹੋਣ ਨੂੰ ਦੂਜੇ ਵਿਸ਼ਵ ਯੁੱਧ ਦੇ ਅੰਤ 'ਤੇ ਸੋਵੀਅਤ ਫ਼ੌਜ ਦੇ ਬਰਲਿਨ 'ਤੇ ਮਾਰਚ ਕਰਨ ਤੋਂ ਬਾਅਦ ਸਭ ਤੋਂ ਵੱਡੀ ਤਾਕਤ ਦਾ ਪ੍ਰਦਰਸ਼ਨ ਦੱਸਿਆ ਹੈ।
Joe Biden warns Kabul airport attackers
ਕੁਝ ਅਮਰੀਕੀ ਅਨੁਮਾਨਾਂ ਨੇ ਰੂਸੀ ਸੈਨਿਕਾਂ ਦੀ ਗਿਣਤੀ 1,30,000 ਦੱਸੀ ਹੈ, ਜਿਨ੍ਹਾਂ ਨੂੰ ਦਰਜਨਾਂ ਲੜਾਈ ਬ੍ਰਿਗੇਡਾਂ ਵਿੱਚ ਵੰਡਿਆ ਗਿਆ ਹੈ। ਇਸ ਸਭ ਦੇ ਚਲਦੇ ਸੁਰੱਖਿਆ ਪਹਿਲੂਆਂ ਨੂੰ ਧਿਆਨ ਵਿਚ ਰੱਖਦੇ ਹੋਏ ਰਾਸ਼ਟਰਪਤੀ ਬਾਈਡਨ ਨੇ ਆਪਣੇ ਨਾਗਰਿਕਾਂ ਨੂੰ ਜਲਦੀ ਤੋਂ ਜਲਦੀ ਯੂਕਰੇਨ ਛੱਡਣ ਦੀ ਹਦਾਇਤ ਦਿਤੀ ਹੈ।