
ਸੋਗ ਵਜੋਂ ਕੈਲਗਰੀ ਸਥਿਤ ਅਲਬਰਟਾ ਵਿਧਾਨ ਸਭਾ ਦੇ ਝੁਕਾਏ ਝੰਡੇ
ਅਲਬਰਟਾ - ਕੈਨੇਡਾ ਦੇ ਅਲਬਰਟਾ ਸੂਬੇ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਸੋਮਵਾਰ ਨੂੰ ਵਾਪਰੇ ਸੜਕ ਹਾਦਸੇ ਵਿੱਚ ਇੱਕ 32 ਸਾਲਾ ਇੰਡੋ-ਕੈਨੇਡੀਅਨ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਕਾਂਸਟੇਬਲ ਹਰਵਿੰਦਰ ਸਿੰਘ ਧਾਮ ਵਜੋ ਹੋਈ ਹੈ।
ਇਹ ਵੀ ਪੜ੍ਹੋ: ਦੇਸ਼ 'ਚ ਕੋਰੋਨਾ ਦੇ ਮਾਮਲਿਆ 'ਚ ਤੇਜ਼ੀ ਨਾਲ ਹੋ ਰਿਹਾ ਵਾਧਾ, 24 ਘੰਟਿਆਂ ਵਿਚ ਸਾਹਮਣੇ ਆਏ 7830 ਨਵੇਂ ਮਾਮਲੇ
ਜਾਣਕਾਰੀ ਅਨੁਸਾਰ ਧਾਮੀ ਡਿਊਟੀ ’ਤੇ ਤਾਇਨਾਤ ਸਨ ਤੇ ਇਕ ਸ਼ਿਕਾਇਤ ਮਿਲਣ 'ਤੇ ਕਿਸੇ ਘਟਨਾ ਸਥਾਨ 'ਤੇ ਜਾ ਰਹੇ ਸਨ। ਇਸ ਦੌਰਾਨ ਉਹਨਾਂ ਦੀ ਕਾਰ ਕੰਕ੍ਰੀਟ ਦੇ ਇਕ ਵੱਡੇ ਬੈਰੀਅਰ ਨਾਲ ਜਾ ਟਕਰਾਈ ਤੇ ਭਾਣਾ ਵਰਤ ਗਿਆ। ਉਹਨਾਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ। ਪਰ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਹਨਾਂ ਨੇ ਦਮ ਤੋੜ ਗਿਆ। ਇਸ ਦੁਖਦਾਈ ਹਾਦਸੇ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ ਹੈ।
ਇਹ ਵੀ ਪੜ੍ਹੋ: ਪੁੱਤ ਦੀ ਬੀਮਾਰੀ ਤੋਂ ਪ੍ਰੇਸ਼ਾਨ ਪਿਓ ਨੇ ਲਿਆ ਫਾਹਾ
32 ਸਾਲਾ ਧਾਮੀ ਚਾਰ ਕੁ ਸਾਲ ਪਹਿਲਾਂ 2019 ਦੌਰਾਨ ਪੁਲਿਸ ਸੇਵਾ 'ਚ ਭਰਤੀ ਹੋਇਆ ਸੀ। ਉਸ ਦੇ ਪਰਿਵਾਰ 'ਚ ਪਤਨੀ ਰਵਿੰਦਰ ਕੌਰ, ਮਾਂ, ਭੈਣ ਤੇ ਭਰਾ ਹਨ। ਅਲਬਰਟਾ ਦੇ ਪ੍ਰੀਮੀਅਰ (ਮੁੱਖ ਮੰਤਰੀ) ਡੈਨੀਅਲ ਸਮਿੱਥ ਅਤੇ ਰਾਜ ਦੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐੱਮਪੀ) ਦੇ ਕਮਾਂਡਿੰਗ ਆਫ਼ੀਸਰ ਤੇ ਡਿਪਟੀ ਕਮਿਸ਼ਨਰ ਕਰਟਿਸ ਜ਼ੈਬਲੋਕੀ ਨੇ ਇਸ ਦੁਖਦਾਈ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਕ ਸਰਕਾਰੀ ਅਧਿਕਾਰੀ ਦੀ ਬੇਵਕਤੀ ਮੌਤ ਕਾਰਨ ਸੋਗ ਵਜੋਂ ਕੈਲਗਰੀ ਸਥਿਤ ਅਲਬਰਟਾ ਵਿਧਾਨ ਸਭਾ ਦੇ ਝੰਡੇ ਝੁਕਾ ਦਿੱਤੇ ਗਏ।