Canada News: ਕੈਨੇਡਾ ਨੇ ਭਾਰਤ ’ਚ ਮੌਜੂਦ ਅਪਣੇ ਸਫ਼ਾਰਤਖ਼ਾਨਿਆਂ ਦੇ ਸਟਾਫ਼ ’ਚ ਮੁੜ ਕਟੌਤੀ ਕੀਤੀ

By : GAGANDEEP

Published : Apr 12, 2024, 2:38 pm IST
Updated : Apr 12, 2024, 3:38 pm IST
SHARE ARTICLE
Canada again reduced the staff of its embassies in India News
Canada again reduced the staff of its embassies in India News

Canada News: ਮੁਲਾਜ਼ਮਾਂ ਨੂੰ ਸਾਂਭਣ ਲਈ ਸੂਪਰਵਾਈਜ਼ਰਾਂ ਦੀ ਕਮੀ ਨੂੰ ਦਸਿਆ ਕਾਰਨ, ਕੌਂਸਲਰ ਸਹਾਇਤਾ ਅਤੇ ਵਪਾਰ ਤੇ ਕਾਰੋਬਾਰ ਦੇ ਵਿਕਾਸ ਸਮੇਤ ਮੁੱਖ ਸੇਵਾਵਾਂ ਰਹਿਣਗੀਆਂ ਜਾਰੀ

Canada again reduced the staff of its embassies in India News: ਪਿਛਲੇ ਸਾਲ ਅਕਤੂਬਰ ’ਚ ਓਟਾਵਾ ਵਲੋਂ ਅਪਣੇ 41 ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਦੇ ਫੈਸਲੇ ਤੋਂ ਪੰਜ ਮਹੀਨਿਆਂ ਬਾਅਦ ਕੈਨੇਡਾ ਸਰਕਾਰ ਨੇ ਇਕ ਵਾਰੀ ਫਿਰ ਭਾਰਤ ਭਰ ’ਚ ਅਪਣੇ ਮਿਸ਼ਨਾਂ ਦੇ ਸਥਾਨਕ ਮੁਲਾਜ਼ਮਾਂ ਦੀ ਗਿਣਤੀ ਘਟਾ ਦਿਤੀ ਹੈ।  ਜਸਟਿਨ ਟਰੂਡੋ ਦੀ ਅਗਵਾਈ ਵਾਲੀ ਕੈਨੇਡਾ ਸਰਕਾਰ ਨੇ ਨਵੀਂ ਦਿੱਲੀ ’ਚ ਹਾਈ ਕਮਿਸ਼ਨ ਅਤੇ ਮੁੰਬਈ, ਚੰਡੀਗੜ੍ਹ ਅਤੇ ਬੈਂਗਲੁਰੂ ’ਚ ਤਿੰਨ ਕੌਂਸਲੇਟਾਂ ’ਚ ਡਿਪਲੋਮੈਟਿਕ ਮੁਲਾਜ਼ਮਾਂ ਦੀ ਕਮੀ ਦਾ ਕਾਰਨ ਭਾਰਤ ’ਚ ਕੰਮਕਾਜ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਲੋੜੀਂਦੇ ਕੈਨੇਡੀਅਨ ਨਿਗਰਾਨੀ ਕਰਮਚਾਰੀਆਂ ਦੀ ਘਾਟ ਦਾ ਹਵਾਲਾ ਦਿਤਾ ਹੈ। 

ਇਹ ਵੀ ਪੜ੍ਹੋ: Special on Baisakhi : ਖਾਲਸਾ ਪੰਥ ਦੀ ਸਾਜਨਾ ਦਾ ਇਤਿਹਾਸਿਕ ਦਿਵਸ 

Canada again reduced the staff of its embassies in India News : ਕੈਨੇਡੀਅਨ ਹਾਈ ਕਮਿਸ਼ਨ ਦੇ ਇਕ ਅਧਿਕਾਰੀ ਨੇ ਕਿਹਾ, ‘‘ਮੈਂ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹਾਂ ਕਿ ਕੈਨੇਡਾ ਸਰਕਾਰ ਨੇ ਭਾਰਤ ਵਿਚ ਸਾਡੇ ਮਿਸ਼ਨਾਂ ਦੇ ਨੈੱਟਵਰਕ ਵਿਚ ਸਟਾਫ ਵਿਚ ਕੁੱਝ ਕਟੌਤੀ ਲਾਗੂ ਕੀਤੀ ਹੈ। ਭਾਰਤ ਵਿਚ ਸਾਡੇ ਮਿਸ਼ਨਾਂ ਦੇ ਨੈੱਟਵਰਕ ਵਿਚ ਕਟੌਤੀ ਲਾਗੂ ਕਰਨ ਦਾ ਫੈਸਲਾ ਦੁਖਦਾਈ ਤੌਰ ’ਤੇ ਜ਼ਰੂਰੀ ਸੀ ਕਿਉਂਕਿ ਦੇਸ਼ ਵਿਚ ਕੰਮਕਾਜ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਿਤ ਕਰਨ ਅਤੇ ਬਣਾਈ ਰੱਖਣ ਲਈ ਉਪਲਬਧ ਕੈਨੇਡੀਅਨ ਸਟਾਫ ਦੀ ਕਮੀ ਸੀ।’’

ਇਹ ਵੀ ਪੜ੍ਹੋ: Saurabh Bhardwaj PC News: ਦਿੱਲੀ 'ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀਆਂ ਅਟਕਲਾਂ ਨੂੰ ਲੈ ਕੇ ਸੌਰਭ ਭਾਰਦਵਾਜ ਨੇ ਕੇਂਦਰ 'ਤੇ ਸਾਧਿਆ ਨਿਸ਼ਾਨਾ

ਹਾਈ ਕਮਿਸ਼ਨ ਦੇ ਇਕ ਮੀਡੀਆ ਰਿਲੇਸ਼ਨ ਅਧਿਕਾਰੀ ਨੇ ਇਹ ਵੀ ਕਿਹਾ ਕਿ ਇਹ ਫੈਸਲਾ ਅਕਤੂਬਰ 2023 ਵਿਚ ਕੈਨੇਡੀਅਨ ਡਿਪਲੋਮੈਟਾਂ ਦੀ ਵਾਪਸੀ ਤੋਂ ਬਾਅਦ ਲਿਆ ਗਿਆ ਹੈ। ਪਿਛਲੇ ਸਾਲ ਅਕਤੂਬਰ ’ਚ ਕੈਨੇਡਾ ਨੇ ਭਾਰਤ ਤੋਂ 41 ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਸੀ, ਜਦੋਂ ਨਵੀਂ ਦਿੱਲੀ ਨੇ ਕੂਟਨੀਤਕ ਨੁਮਾਇੰਦਗੀ ’ਤੇ ‘ਸਮਾਨਤਾ’ ਦੀ ਮੰਗ ਕੀਤੀ ਸੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੋਸ਼ਾਂ ਦੀ ਨਿੰਦਾ ਕੀਤੀ ਸੀ ਕਿ ਖਾਲਿਸਤਾਨੀ ਅਤਿਵਾਦੀ ਅਤੇ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੇ ਭਾਰਤੀ ਏਜੰਟਾਂ ਦਾ ਹੱਥ ਹੈ। 

ਹਾਈ ਕਮਿਸ਼ਨ ਦੇ ਅਧਿਕਾਰੀ ਨੇ ਕਿਹਾ, ‘‘ਕੈਨੇਡਾ ਭਾਰਤ ’ਚ ਕੈਨੇਡੀਅਨਾਂ ਨੂੰ ਕੌਂਸਲਰ ਸਹਾਇਤਾ ਅਤੇ ਵਪਾਰ ਅਤੇ ਕਾਰੋਬਾਰ ਦੇ ਵਿਕਾਸ ਸਮੇਤ ਮੁੱਖ ਸੇਵਾਵਾਂ ਪ੍ਰਦਾਨ ਕਰਨਾ ਜਾਰੀ ਰੱਖੇਗਾ ਤਾਂ ਜੋ ਸਾਡੇ ਦੋਹਾਂ ਦੇਸ਼ਾਂ ਦੇ ਨਾਗਰਿਕ ਕੈਨੇਡੀਅਨਾਂ ਅਤੇ ਭਾਰਤੀਆਂ ਦਰਮਿਆਨ ਲੰਮੇ ਸਮੇਂ ਤੋਂ ਚੱਲ ਰਹੇ ਸਬੰਧਾਂ ਦਾ ਲਾਭ ਉਠਾਉਣਾ ਜਾਰੀ ਰੱਖ ਸਕਣ।’’

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅਧਿਕਾਰੀ ਨੇ ਕਿਹਾ, ‘‘ਅਸੀਂ ਇਸ ਗੱਲ ਦੀ ਵੀ ਪੁਸ਼ਟੀ ਕਰ ਸਕਦੇ ਹਾਂ ਕਿ ਭਾਰਤ ’ਚ ਕੈਨੇਡਾ ਦੇ ਵੀਜ਼ਾ ਐਪਲੀਕੇਸ਼ਨ ਸੈਂਟਰ ਆਮ ਵਾਂਗ ਕੰਮ ਕਰ ਰਹੇ ਹਨ। ਅਸੀਂ ਭਾਰਤ ’ਚ ਅਪਣੇ ਸਥਾਨਕ ਸਟਾਫ ਦੀ ਲਚਕੀਲੇਪਣ, ਸਮਰਪਣ ਅਤੇ ਸੇਵਾ ਲਈ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ।’’ ਹਾਲਾਂਕਿ ਇਸ ਵਾਰ ਨੌਕਰੀ ਤੋਂ ਕੱਢੇ ਗਏ ਸਥਾਨਕ ਕਰਮਚਾਰੀਆਂ ਦੀ ਕੋਈ ਖਾਸ ਗਿਣਤੀ ਦਾ ਪ੍ਰਗਟਾਵਾ ਨਹੀਂ ਕੀਤਾ ਗਿਆ ਹੈ, ਪਰ ਕਿਹਾ ਜਾ ਰਿਹਾ ਹੈ ਕਿ ਇਹ ਗਿਣਤੀ ਲਗਭਗ 100 ਕੁ ਹੈ। 

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਤੰਬਰ ਵਿਚ ਟਰੂਡੋ ਨੇ ਜੂਨ 2023 ਵਿਚ ਵੈਨਕੂਵਰ ਖੇਤਰ ਵਿਚ ਜਗਦੀਪ ਸਿੰਘ ਨਿੱਜਰ ਦੇ ਕਤਲ ਵਿਚ ਭਾਰਤ ਸਰਕਾਰ ਦੇ ਅਧਿਕਾਰੀਆਂ ਦੀ ਸ਼ਮੂਲੀਅਤ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਸਬੰਧ ਇਕ ਨਵੇਂ ਹੇਠਲੇ ਪੱਧਰ ’ਤੇ ਪਹੁੰਚ ਗਏ ਸਨ।

(For more Punjabi news apart from Canada again reduced the staff of its embassies in India News , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement