
ਰੋਮ ਵਿਚ ਸੋਮਵਾਰ ਸਵੇਰੇ ਭੂਚਾਲ ਦੇ ਮਾਮੂਲੀ ਝਟਕੇ ਮਹਿਸੂਸ ਕੀਤੇ ਗਏ
ਰੋਮ, 11 ਮਈ: ਰੋਮ ਵਿਚ ਸੋਮਵਾਰ ਸਵੇਰੇ ਭੂਚਾਲ ਦੇ ਮਾਮੂਲੀ ਝਟਕੇ ਮਹਿਸੂਸ ਕੀਤੇ ਗਏ। ਜਾਨ-ਮਾਲ ਦੇ ਨੁਕਸਾਨ ਦੀ ਫਿਲਹਾਲ ਹੋਈ ਖ਼ਬਰ ਨਹੀਂ ਹੈ। ਇਟਲੀ ਭੂ-ਵਿਗਿਆਨ ਸੰਸਥਾ ਨੇ ਦਸਿਆ ਕਿ ਸਵੇਰੇ ਸਾਢੇ ਪੰਜ ਵੇਜ 3.3 ਦੀ ਤਰੀਬਤਾ ਦਾ ਭੂਚਾਲ ਆਇਆ। ਜਿਸ ਦਾ ਕੇਂਦਰ ਰਾਜਧਾਨੀ ਦੇ ਉਤਰ ਵਿਚ ਸਥਿਤ ਇਕ ਛੋਟੇ ਸ਼ਹਿਰ ਫ਼ੌਂਟੇ ਨੁਔਵਾ ਵਿਚ 11 ਕਿਲੋਮੀਟਰ ਦੀ ਗਹਿਰਾਈ ਵਿਚ ਸੀ। ਇਟਲੀ ਵਿਚ ਅਕਸਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹੈ। 2016 ਵਿਚ ਆਏ ਵੱਧ ਤਰੀਬਤਾ ਵਾਲੇ ਭੂਚਾਲ ਵਿਚ ਇੱਥੇ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਸੀ। (ਪੀਟੀਆਈ)