
ਕਈ ਯਾਤਰੀਆਂ ਨੂੰ ਲੱਗੀਆਂ ਗੰਭੀਰ ਸੱਟਾਂ
ਚੀਨ ਦੇ ਚੋਂਗਕਿੰਗ ਵਿੱਚ ਵੀਰਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਇੱਥੋਂ ਦੇ ਹਵਾਈ ਅੱਡੇ 'ਤੇ ਤਿੱਬਤ ਏਅਰਲਾਈਨਜ਼ ਦਾ ਜਹਾਜ਼ ਟੇਕਆਫ ਦੌਰਾਨ ਰਨਵੇ 'ਤੇ ਫਿਸਲ ਗਿਆ। ਇਸ ਕਾਰਨ ਜਹਾਜ਼ ਨੂੰ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਜਹਾਜ਼ 'ਚ 113 ਯਾਤਰੀ ਅਤੇ 9 ਕਰੂ ਮੈਂਬਰ ਮੌਜੂਦ ਸਨ।
Major accident
ਦੱਸਿਆ ਜਾ ਰਿਹਾ ਹੈ ਕਿ ਅੱਗ ਟੇਕਆਫ ਦੇ ਸਮੇਂ ਸ਼ੁਰੂ ਹੋਈ। ਜਹਾਜ਼ 'ਚ ਸਵਾਰ ਸਾਰੇ 113 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਸਥਾਨਕ ਮੀਡੀਆ ਮੁਤਾਬਕ 25 ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਨ੍ਹਾਂ ਸਾਰਿਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
Major accidentMajor accident
ਜਹਾਜ਼ ਚੋਂਗਕਿੰਗ ਤੋਂ ਨਿੰਗਚੀ ਜਾ ਰਿਹਾ ਸੀ। ਫਿਰ ਇਹ ਹਾਦਸਾ ਟੇਕਆਫ ਦੌਰਾਨ ਵਾਪਰਿਆ। ਇਸ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ। ਹਾਲਾਂਕਿ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
Major accident
ਲੋਕ ਹਫੜਾ-ਦਫੜੀ ਵਿਚ ਪਿਛਲੇ ਦਰਵਾਜ਼ੇ ਰਾਹੀਂ ਜਹਾਜ਼ ਤੋਂ ਬਾਹਰ ਨਿਕਲਦੇ ਦਿਖਾਈ ਦੇ ਰਹੇ ਹਨ। ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਅਤੇ ਰਨਵੇਅ ਫਿਲਹਾਲ ਬੰਦ ਹੈ। ਜਹਾਜ਼ ਤਿੱਬਤ ਦੇ ਨਿੰਗਚੀ ਲਈ ਰਵਾਨਾ ਹੋਣ ਵਾਲਾ ਸੀ, ਜਦੋਂ ਇਸ ਨੂੰ ਅੱਗ ਲੱਗ ਗਈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲ ਹੀ ਦੇ ਹਫ਼ਤਿਆਂ ਵਿੱਚ ਚੀਨ ਵਿੱਚ ਹਾਦਸਾਗ੍ਰਸਤ ਹੋਣ ਵਾਲਾ ਇਹ ਦੂਜਾ ਜਹਾਜ਼ ਹੈ। ਬੋਇੰਗ 737 ਜਹਾਜ਼ 12 ਮਾਰਚ ਨੂੰ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿਚ ਸਵਾਰ ਸਾਰੇ 132 ਲੋਕ ਮਾਰੇ ਗਏ ਸਨ।