
Gaza News : ਹਮਲੇ ਦੌਰਾਨ ਮਾਰੇ ਗਏ ਡਾਕਟਰਾਂ ਦੀਆਂ ਲਾਸ਼ਾਂ ਨੂੰ ਦੀਰ ਅਲ-ਬਲਾਹ ਦੇ ਅਲ-ਅਕਸਾ ਸ਼ਹੀਦ ਹਸਪਤਾਲ ’ਚ ਰਖਵਾਈਆਂ
ਗਾਜ਼ਾ: ਮੱਧ ਗਾਜ਼ਾ ਪੱਟੀ ਦੇ ਦੇਰ ਅਲ-ਬਲਾਹ ਸ਼ਹਿਰ 'ਤੇ ਇਜ਼ਰਾਈਲੀ ਹਵਾਈ ਹਮਲੇ ’ਚ ਦੋ ਡਾਕਟਰਾਂ ਦੀ ਮੌਤ ਹੋ ਗਈ। ਫ਼ਲਸਤੀਨ ਦੀ ਸਰਕਾਰੀ ਸਮਾਚਾਰ ਏਜੰਸੀ WAFA ਨੇ ਐਤਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।
ਰਿਪੋਰਟ ਅਨੁਸਾਰ ਮੁਹੰਮਦ ਨਿਮਰ ਕਜ਼ਾਤ ਅਤੇ ਉਸ ਦੇ ਪੁੱਤਰ ਯੂਸਫ਼, ਦੋਵੇਂ ਡਾਕਟਰ, ਇਜ਼ਰਾਈਲੀ ਲੜਾਕੂ ਜਹਾਜ਼ ਦੇ ਹਮਲੇ ’ਚ ਮਾਰੇ ਗਏ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਦੀਰ ਅਲ-ਬਲਾਹ ਦੇ ਅਲ-ਅਕਸਾ ਸ਼ਹੀਦ ਹਸਪਤਾਲ ’ਚ ਤਬਦੀਲ ਕਰ ਦਿੱਤਾ ਗਿਆ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਦੋਨੋਂ, ਜੋ ਗਾਜ਼ਾ ਸ਼ਹਿਰ ਦੇ ਸਨ ਸੰਘਰਸ਼ ਦੇ ਇਸ ਦੌਰ ਦੌਰਾਨ ਦੀਰ ਅਲ-ਬਲਾਹ ’ਚ ਵਿਸਥਾਪਿਤ ਹੋ ਗਏ ਸਨ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਮੱਧ ਗਾਜ਼ਾ ਪੱਟੀ ਦੇ ਕਈ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਘੱਟੋ-ਘੱਟ 24 ਲੋਕ ਮਾਰੇ ਗਏ। ਇਜ਼ਰਾਈਲੀ ਜਹਾਜ਼ਾਂ ਨੇ ਪੱਟੀ ਦੇ ਉੱਤਰ ’ਚ ਜਬਾਲੀਆ ’ਚ ਦਰਜਨਾਂ ਘਰਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ 7 ਹੋਰ ਮਾਰੇ ਗਏ।
ਇਸ ਸਬੰਧੀ ਫਲਸਤੀਨ ਦੀ ਸਰਕਾਰੀ ਨਿਊਜ਼ ਏਜੰਸੀ WAFA ਨੇ ਦੱਸਿਆ ਕਿ ਗਾਜ਼ਾ ਪੱਟੀ ਦੇ ਵੱਖ-ਵੱਖ ਇਲਾਕਿਆਂ 'ਚ ਇਜ਼ਰਾਈਲੀ ਬੰਬਾਰੀ 'ਚ ਘੱਟੋ-ਘੱਟ 31 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ।
(For more news apart from Two doctors died in Israeli air strike on Gaza News in Punjabi, stay tuned to Rozana Spokesman)