
ਉਹ ਖਾਣੇ ਆਪਣਾ ਪ੍ਰਾਈਵੇਟ ਪਾਰਟਸ ਵੀ ਰਗੜਦਾ ਸੀ
Restaurant Waiter : ਹੋਟਲ ਵਿੱਚ ਖਾਣਾ ਖਾਂਦੇ ਸਮੇਂ ਤੁਹਾਨੂੰ ਭਰੋਸਾ ਹੁੰਦਾ ਹੈ ਕਿ ਖਾਣਾ ਤਿਆਰ ਕਰਨ ਤੋਂ ਲੈ ਕੇ ਤੁਹਾਡੇ ਤੱਕ ਪਹੁੰਚਾਉਣ ਤੱਕ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖਿਆ ਗਿਆ ਹੋਵੇਗਾ। ਕੁਝ ਹੱਦ ਤੱਕ ਇਸ ਦੀ ਜ਼ਿੰਮੇਵਾਰੀ ਵੇਟਰਾਂ ਦੀ ਹੈ ਪਰ ਹੁਣ ਇਕ ਵੇਟਰ ਦੀ ਸ਼ਰਮਨਾਕ ਕਰਤੂਤ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਇਸ ਵੇਟਰ 'ਤੇ ਆਰੋਪ ਹੈ ਕਿ ਖਾਣੇ 'ਚ ਪਿਸ਼ਾਬ ਮਿਲਾਉਂਦਾ ਸੀ।
ਮਾਮਲਾ ਅਮਰੀਕਾ ਦਾ ਹੈ, 21 ਸਾਲਾ ਜੇਸ ਕ੍ਰਿਸਚੀਅਨ ਹੈਨਸਨ ਨਾਂ ਸ਼ਖਸ ਵੇਟਰ ਦਾ ਕੰਮ ਕਰਦਾ ਸੀ। ਹਾਲਾਂਕਿ ਇਕ ਵੈੱਬਸਾਈਟ 'ਤੇ ਉਸ ਦੇ ਕਈ ਵੀਡੀਓ ਵਾਇਰਲ ਹੋਏ, ਜਿਸ 'ਚ ਉਹ ਰੈਸਟੋਰੈਂਟ ਦੇ ਖਾਣੇ 'ਚ ਪਿਸ਼ਾਬ ਕਰਦਾ ਦਿਖਾਈ ਦਿੱਤਾ। ਇੰਨਾ ਹੀ ਨਹੀਂ ਉਹ ਖਾਣੇ ਆਪਣਾ ਪ੍ਰਾਈਵੇਟ ਪਾਰਟਸ ਵੀ ਰਗੜਦਾ ਸੀ।
ਇਸ ਘਟਨਾ ਦੀ ਵੀਡੀਓ ਦੇਖਣ ਤੋਂ ਬਾਅਦ FBI ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਕਾਰਵਾਈ ਕਰਨ ਲਈ ਕਿਹਾ। FBI ਤੋਂ ਰਿਪੋਰਟ ਅਤੇ ਸੂਚਨਾ ਮਿਲਣ ਤੋਂ ਬਾਅਦ ਪੁਲਸ ਰੈਸਟੋਰੈਂਟ 'ਚ ਪਹੁੰਚੀ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਜਦੋਂ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ।
ਦੱਸਿਆ ਗਿਆ ਕਿ ਕਈ ਵੀਡੀਓਜ਼ 'ਚ ਇਸ ਸ਼ਖਸ ਨੂੰ ਚਟਨੀ, ਮਿਠਾਈਆਂ ਅਤੇ ਹੋਰ ਚੀਜ਼ਾਂ 'ਤੇ ਪਿਸ਼ਾਬ ਕਰਦੇ ਦੇਖਿਆ ਗਿਆ। ਇੱਥੋਂ ਤੱਕ ਕਿ ਉਸਨੇ ਰੈਸਟੋਰੈਂਟ ਵਿੱਚ ਮੌਜੂਦ ਲਗਭਗ ਹਰ ਖਾਣੇ ਵਿੱਚ ਥੁੱਕਣ ਦਾ ਇੱਕ ਵੀਡੀਓ ਵੀ ਰਿਕਾਰਡ ਕੀਤਾ ਅਤੇ ਇਸਨੂੰ ਇੱਕ ਵੈਬਸਾਈਟ 'ਤੇ ਸਾਂਝਾ ਕੀਤਾ। ਹੁਣ ਪੁਲਿਸ ਨੇ ਇਸ ਮਾਮਲੇ ਵਿੱਚ ਕ੍ਰਿਸ਼ਚੀਅਨ ਹੈਨਸਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਆਰੋਪੀ ਨੇ ਦੱਸਿਆ ਕਿ ਉਸ ਨੂੰ ਅਜਿਹਾ ਕਰਨ ਲਈ ਐਪ ਅਤੇ ਵੈੱਬਸਾਈਟ 'ਤੇ ਮੌਜੂਦ ਲੋਕਾਂ ਨੇ ਕਿਹਾ ਸੀ। ਉਹ ਅਜਿਹੇ ਵੀਡੀਓ ਦੇਖਣਾ ਚਾਹੁੰਦੇ ਸੀ। ਉਸ ਨੇ ਇਹ ਵੀ ਦੱਸਿਆ ਕਿ ਉਹ ਰੈਸਟੋਰੈਂਟ ਵਿੱਚ ਹੱਥਰਸੀ ਕਰਦਾ ਸੀ। ਹਾਲਾਂਕਿ ਇਹ ਵਿਅਕਤੀ ਇਸ ਰੈਸਟੋਰੈਂਟ ਵਿੱਚ ਬਹੁਤ ਘੱਟ ਦਿਨਾਂ ਤੋਂ ਕੰਮ ਕਰਦਾ ਸੀ। ਇਸ ਨੇ 26 ਮਾਰਚ ਤੋਂ ਕੰਮ ਸ਼ੁਰੂ ਕੀਤਾ ਅਤੇ 23 ਅਪ੍ਰੈਲ ਤੱਕ ਕੰਮ ਕੀਤਾ। ਇਸ ਦੌਰਾਨ ਰੈਸਟੋਰੈਂਟ 'ਚ ਖਾਣਾ ਖਾਣ ਵਾਲੇ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।