
New York/ Washington News : ਦੋਹਾਂ ਦੇਸ਼ਾਂ ਨੂੰ ਕਿਹਾ ਕਿ ਜੇਕਰ ਉਹ ਟਕਰਾਅ ਰੋਕਦੇ ਹਨ ਤਾਂ ਅਮਰੀਕਾ ਉਨ੍ਹਾਂ ਨਾਲ ਬਹੁਤ ਸਾਰਾ ਵਪਾਰ ਕਰੇਗਾ।
New York/ Washington News in Punjabi : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ‘ਪ੍ਰਮਾਣੂ ਸੰਘਰਸ਼’ ਨੂੰ ਰੋਕ ਦਿਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਦੋਹਾਂ ਦੇਸ਼ਾਂ ਨੂੰ ਕਿਹਾ ਕਿ ਜੇਕਰ ਉਹ ਟਕਰਾਅ ਰੋਕਦੇ ਹਨ ਤਾਂ ਅਮਰੀਕਾ ਉਨ੍ਹਾਂ ਨਾਲ ਬਹੁਤ ਸਾਰਾ ਵਪਾਰ ਕਰੇਗਾ।
ਟਰੰਪ ਨੇ ਕਿਹਾ, ‘‘ਸਨਿਚਰਵਾਰ ਨੂੰ ਮੇਰੇ ਪ੍ਰਸ਼ਾਸਨ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਥਾਈ ਜੰਗਬੰਦੀ ਵਿਚ ਮਦਦ ਕੀਤੀ, ਜਿਸ ਨਾਲ ਪ੍ਰਮਾਣੂ ਹਥਿਆਰਾਂ ਨਾਲ ਲੈਸ ਦੋ ਦੇਸ਼ਾਂ ਦੇ ਖਤਰਨਾਕ ਸੰਘਰਸ਼ ਦਾ ਅੰਤ ਹੋਇਆ।’’ ਟਰੰਪ ਨੇ ਵ੍ਹਾਈਟ ਹਾਊਸ ’ਚ ਪਿਛਲੇ ਕੁੱਝ ਦਿਨਾਂ ’ਚ ਵਾਪਰੀਆਂ ਇਤਿਹਾਸਕ ਘਟਨਾਵਾਂ ਦਾ ਵਰਣਨ ਕਰਦੇ ਹੋਏ ਕਿਹਾ ਕਿ ਦੋਵੇਂ ਦੇਸ਼ਾਂ ਵਿਚਕਾਰ ਟਕਰਾਅ ਰੁਕਣ ਵਾਲਾ ਨਹੀਂ ਲਗਦਾ ਸੀ।
ਨਵੀਂ ਦਿੱਲੀ ’ਚ ਭਾਰਤ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਮਿਲਟਰੀ ਆਪਰੇਸ਼ਨਜ਼ ਦੇ ਡਾਇਰੈਕਟਰ ਜਨਰਲ (ਡੀ.ਜੀ.ਐੱਮ.ਓ.) ਇਸ ਸਮਝੌਤੇ ’ਤੇ ਪਹੁੰਚੇ ਹਨ ਅਤੇ ਇਸ ’ਚ ਕੋਈ ਤੀਜੀ ਧਿਰ ਸ਼ਾਮਲ ਨਹੀਂ ਹੈ।
ਟਰੰਪ ਨੇ ਕਿਹਾ, ‘‘ਮੈਨੂੰ ਤੁਹਾਨੂੰ ਇਹ ਦਸਦਿਆਂ ਬਹੁਤ ਮਾਣ ਹੋ ਰਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੀ ਲੀਡਰਸ਼ਿਪ ਅਟੱਲ ਅਤੇ ਸ਼ਕਤੀਸ਼ਾਲੀ ਸੀ। ਅਸੀਂ ਬਹੁਤ ਮਦਦ ਕੀਤੀ, ਅਤੇ ਅਸੀਂ ਵਪਾਰ ’ਚ ਵੀ ਮਦਦ ਕੀਤੀ। ਮੈਂ ਕਿਹਾ, ‘ਆਓ, ਅਸੀਂ ਤੁਹਾਡੇ ਨਾਲ ਬਹੁਤ ਵਪਾਰ ਕਰਨ ਜਾ ਰਹੇ ਹਾਂ. ਆਓ ਇਸ ਨੂੰ ਰੋਕੀਏ। ਜੇ ਤੁਸੀਂ ਇਸ ਨੂੰ ਬੰਦ ਕਰ ਦਿੰਦੇ ਹੋ, ਤਾਂ ਅਸੀਂ ਵਪਾਰ ਕਰਾਂਗੇ। ਜੇਕਰ ਤੁਸੀਂ ਇਸ ਨੂੰ ਨਹੀਂ ਰੋਕਦੇ ਤਾਂ ਅਸੀਂ ਕੋਈ ਵਪਾਰ ਨਹੀਂ ਕਰਾਂਗੇ।’’ ਉਨ੍ਹਾਂ ਕਿਹਾ, ‘‘ਲੋਕਾਂ ਨੇ ਕਦੇ ਵੀ ਵਪਾਰ ਦੀ ਵਰਤੋਂ ਉਸ ਤਰੀਕੇ ਨਾਲ ਨਹੀਂ ਕੀਤੀ ਜਿਸ ਤਰ੍ਹਾਂ ਮੈਂ ਇਸ ਦੀ ਵਰਤੋਂ ਕੀਤੀ।’’
(For more news apart from US prevented 'nuclear conflict' between India and Pakistan: President Trump News in Punjabi, stay tuned to Rozana Spokesman)