ਸਰਹਦ ’ਤੇ ਤਣਾਅ ਘਟਾਉਣ ਲਈ ਕੰਮ ਕਰ ਰਹੇ ਹਨ ਚੀਨ ਤੇ ਭਾਰਤ : ਚੀਨੀ ਵਿਦੇਸ਼ ਮੰਤਰਾਲਾ
Published : Jun 12, 2020, 11:02 am IST
Updated : Jun 12, 2020, 11:02 am IST
SHARE ARTICLE
File Photo
File Photo

ਚੀਨ ਅਤੇ ਭਾਰਤ ਹਾਲ ਹੀ ਵਿਚ ਅਪਣੀ ਸਿਆਸੀ ਅਤੇ ਫ਼ੌਜੀ ਪੱਧਰ ਦੀ ਵਾਰਤਾ ਵਿਚ ਬਣੀ ਆਮ ਸਹਿਮਤੀ ਦੇ ਆਧਾਰ ’ਤੇ ਸਰਹਦ ’ਤੇ

ਬੀਜਿੰਗ, 11 ਜੂਨ : ਚੀਨ ਅਤੇ ਭਾਰਤ ਹਾਲ ਹੀ ਵਿਚ ਅਪਣੀ ਸਿਆਸੀ ਅਤੇ ਫ਼ੌਜੀ ਪੱਧਰ ਦੀ ਵਾਰਤਾ ਵਿਚ ਬਣੀ ਆਮ ਸਹਿਮਤੀ ਦੇ ਆਧਾਰ ’ਤੇ ਸਰਹਦ ’ਤੇ ਤਣਾਅ ਘਟਾਉਣ ਲਈ ਕੰਮ ਕਰ ਰਹੇ ਹਨ ਅਤੇ ਇਸ ਮੁੱਦੇ ਦਾ ਯੋਗ ਤਰੀਕੇ ਨਾਲ ਹਲ ਕਰ ਰਹੇ ਹਨ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੀ ਇਹ ਟਿੱਪਣੀ ਪੂਰਬੀ ਲੱਦਾਖ਼ ਸਰਹਦ ’ਤੇ ਖਹਿਬਾਜ਼ੀ ਖ਼ਤਮ ਕਰਨ ਲਈ ਭਾਰਤ ਅਤੇ ਚੀਨ ਦੇ ਫ਼ੌਜੀ ਕਮਾਂਡਰਾਂ ਦੀ ਸਾਰਥਕ ਵਾਰਤਾ ਹੋਣ ਤੋਂ ਇਕ ਦਿਨ ਬਾਅਦ ਆਈ।

ਇਸ ਤੋਂ ਇਲਾਵਾ ਇਹ ਖ਼ਬਰਾਂ ਵੀ ਆਈਆਂ ਸਨ ਕਿ ਦੋਵੇਂ ਪੱਖ ਬਹੁਤ ਜ਼ਿਆਦਾ ਉਚਾਈ ਵਾਲੇ ਖੇਤਰ ਵਿਚ ਟਕਰਾਅ ਦੇ ਕਈ ਸਥਾਨਾਂ ਤੋਂ ਫ਼ੌਰ ਨੂੰ ਸੀਮਤ ਗਿਣਤੀ ਵਿਚ ਹਟਾ ਰਹੀ ਹੈ।  ਜ਼ਮੀਨ ’ਤੇ ਤਣਾਅ ਘਟਾਉਣ ਲਈ ਦੋਹਾਂ ਦੇਸ਼ਾਂ ਵਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰੀ ਹੁਆ ਚੁਨਯਿੰਗ ਨੇ ਬੀਜਿੰਗ ਵਿਚ ਪੈ੍ਰਸ ਵਾਰਤਾ ਵਿਚ ਕਿਹਾ, ‘‘ਜ਼ਮੀਨੀ ਸਥਿਤੀ ਬਾਰੇ ਮੇਰੇ ਕੋਲ ਜ਼ਿਆਦਾ ਜਾਣਕਾਰੀ ਨਹੀਂ ਹੈ।’’ ਉਨ੍ਹਾਂ ਕਿਹਾ, ‘‘ਮੈਂ ਤੁਹਾਨੂੰ ਸਿਰਫ਼ ਇਹ ਦੱਸ ਸਕਦੀ ਹਾਂ ਕਿ ਡਿਪਲੋਮੈਟ ਅਤੇ ਫ਼ੌਜੀ ਪੱਧਰ ’ਤੇ ਦੋਵੇਂ ਪੱਖ ਪ੍ਰਭਾਵੀ ਸੰਚਾਰ ਨਾਲ ਸਬੰਧਤ ਮੁੱਦਿਆਂ ਦਾ ਯੋਗ ਤਰੀਕੇ ਨਾਲ ਹਲ ਕਰ ਰਹੇ ਹਨ।

File PhotoFile Photo

ਅਸੀਂ ਆਮ ਸਹਿਮਤੀ ’ਤੇ ਪਹੁੰਚੇ ਹਾਂ ਅਤੇ ਉਸ ਸਹਿਮਤੀ ਦੇ ਆਧਾਰ ’ਤੇ ਦੋਵੇਂ ਦੇਸ਼ ਤਨਾਅ ਘਟਾਉਣ ਲਈ ਕੰਮ ਕਰ ਰਹੇ ਹਨ।’’  ਇਸ ਵਿਚਾਲੇ ਨਵੀਂ ਦਿੱਲੀ ਵਿਚ ਅਧਿਕਾਰੀਆਂ ਨੇ ਕਿਹਾ ਕਿ ਮੇਜਰ ਜਨਰਲ ਪੱਧਰ ਦੀ ਬੁਧਵਾਰ ਨੂੰ ਹੋਈ ਸਾਢੇ ਚਾਰ ਘੰਟੇ ਤੋਂ ਵੱਧ ਸਮੇਂ ਦੀ ਵਾਰਤਾ ਦੌਰਾਨ ਭਾਰਤੀ ਵਫ਼ਦ ਨੇ ਪਹਿਲਾਂ ਵਾਲੀ ਸਥਿਤੀ ਪੂਰੀ ਤਰ੍ਹਾਂ ਬਹਾਲ ਕਰਨ ਅਤੇ ਪੈਂਗੋਂਗ ਤਸੋ ਝੀਲ ਦੇ ਨੇੜੇ-ਤੇੜੇ ਦੇ ਖੇਤਰ ਸਹਿਤ ਇਲਾਕੇ ਤੋਂ ਹਜ਼ਾਰਾਂ ਚੀਨੀ ਫ਼ੌਜੀਆਂ ਨੂੰ ਤੁਰਤ ਵਾਪਸ ਬੁਲਾਏ ਜਾਣ ’ਤੇ ਜ਼ੋਰ ਦਿਤਾ। (ਪੀਟੀਆਈ)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement