ਨਿਊਜ਼ੀਲੈਂਡ ’ਚ ਲਗਾਤਾਰ 20ਵੇਂ ਦਿਨ ਵੀ ਕੋਈ ਕੋਰੋਨਾ ਦਾ ਨਵਾਂ ਕੇਸ ਨਹੀਂ ਆਇਆ, ਡਾਲਰ ਵਧਿਆ
Published : Jun 12, 2020, 11:05 am IST
Updated : Jun 12, 2020, 11:05 am IST
SHARE ARTICLE
corona test
corona test

ਨਿਊਜ਼ੀਲੈਂਡ ’ਚ ਲਗਾਤਾਰ 20ਵੇਂ ਦਿਨ ਵੀ ਅੱਜ ਕੋਰੋਨਾ ਦਾ ਕੋਈ ਵੀ ਨਵਾਂ ਕੇਸ ਨਹੀਂ ਆਇਆ ਹੈ। ਸਿਹਤ

ਔਕਲੈਂਡ 11 ਜੂਨ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ’ਚ ਲਗਾਤਾਰ 20ਵੇਂ ਦਿਨ ਵੀ ਅੱਜ ਕੋਰੋਨਾ ਦਾ ਕੋਈ ਵੀ ਨਵਾਂ ਕੇਸ ਨਹੀਂ ਆਇਆ ਹੈ। ਸਿਹਤ ਮੰਤਰਾਲੇ ਨੇ ਅੱਜ ਅੱਪਡੇਟ ਜਾਰੀ ਕਰ ਕੇ ਦਸਿਆ ਕਿ ਦੇਸ਼ ਇਸ ਵੇਲੇ ਕੋਰੋਨਾ ਮੁਕਤ ਹੈ ਅਤੇ ਤੀਜੇ ਦਿਨ ਅਲਰਟ ਲੈਵਲ 1 ਦੀਆਂ ਪਾਬੰਦੀਆਂ ਉੱਤੇ ਚੱਲ ਰਿਹਾ ਹੈ।
  ਨਿਊਜ਼ੀਲੈਂਡ ਦੇ ਪੁਸ਼ਟੀ ਕੀਤੇ ਗਏ ਅਤੇ ਸੰਭਾਵਤ ਕੋਵਿਡ -19 ਕੇਸਾਂ ਦੀ ਕੱੁਲ ਗਿਣਤੀ 1504 ਹੀ ਹੈ। ਜਿਨ੍ਹਾਂ ’ਚ 1153 ਪੁਸ਼ਟੀ ਕੀਤੇ ਹਨ ਅਤੇ 341 ਸੰਭਾਵੀ ਕੇਸ ਹਨ। ਦੇਸ਼ ’ਚ ਐਕਟਿਵ ਕੇਸ ਜ਼ੀਰੋ ਹੈ।

ਕੋਵਿਡ-19 ਤੋਂ 1482 ਲੋਕੀ ਰਿਕਵਰ ਹੋਏ ਹਨ। ਨਿਊਜ਼ੀਲੈਂਡ ’ਚ ਕੋਈ ਵੀ ਮਰੀਜ਼ ਕੋਵਿਡ-19 ਦੇ ਨਾਲ ਹਸਪਤਾਲ ’ਚ ਨਹੀਂ ਹੈ ਅਤੇ ਰੀਪੋਰਟ ਕਰਨ ਲਈ ਕੋਈ ਵਾਧੂ ਮੌਤਾਂ ਨਹੀਂ ਹਨ। ਮੌਤਾਂ ਦੀ ਗਿਣਤੀ 22 ਹੀ ਹੈ। ਮਹੱਤਵਪੂਰਣ 9 ਕਲੱਸਟਰ ਬੰਦ ਹੋ ਗਏ ਹਨ। ਦੇਸ਼ ਭਰ ’ਚ ਕੱਲ 3350 ਹੋਰ ਟੈੱਸਟ ਕੀਤੇ ਗਏ, ਜਿਨ੍ਹਾਂ ਨੂੰ ਕੁੱਲ ਮਿਲਾ ਕੇ 301,882 ਟੈੱਸਟਾਂ ਦੀ ਗਿਣਤੀ ਇਕ ਮਹੱਤਵਪੂਰਣ ਮੀਲ ਪੱਥਰ ’ਤੇ ਪਹੁੰਚ ਗਈ ਹੈ, ਜੋ ਆਬਾਦੀ ਦਾ 6 ਫ਼ੀ ਸਦੀ ਰਿਹਾ ਹੈ।

ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਟੈਸਟਿੰਗ ਪ੍ਰੀਕ੍ਰਿਆ ਮਹੱਤਵਪੂਰਣ ਹਿੱਸੇ ਵਜੋਂ ਜਾਰੀ ਰਹੇਗੀ। ਐਨ ਜ਼ੈੱਡ ਕੋਵਿਡ ਟ੍ਰੇਸਰ ਐਪ ਨੂੰ 5000 ਤੋਂ ਵੱਧ ਲੋਕਾਂ ਨੇ ਡਾਊਨਲੋਡ ਕੀਤਾ ਅਤੇ ਹੁਣ ਤਕ ਰੀਕਾਰਡ 586,000 ਰਜਿਸਟਰੇਸ਼ਨ ਦਰਜ ਕੀਤੀਆਂ ਗਈਆਂ ਹਨ। ਜਦੋਂ ਕਿ ਇਸ ਦੌਰਾਨ 45,100 ਕਾਰੋਬਾਰਾਂ ਨੇ ਕਿਊ ਆਰ ਕੋਡ ਦੇ ਨਾਲ ਪੋਸਟਰ ਤਿਆਰ ਕੀਤੇ ਹਨ ਅਤੇ ਲੋਕਾਂ ਨੇ 847,060 ਵਾਰ ਕਾਰੋਬਾਰਾਂ ਵਿਚ ਸਕੈਨ ਕੀਤਾ ਹੈ। ਮੰਗਲਵਾਰ ਨੂੰ ਦੇਸ਼ ’ਚ ਲੈਵਲ-1 ਲਾਗੂ ’ਤੇ ਜਾਣ ਦੇ ਬਾਵਜੂਦ, ਜਿਸ ਨਾਲ ਇਕੱਠ ਕਰਨ ’ਤੇ ਪਾਬੰਦੀ ਹਟਾ ਦਿਤੀ ਗਈ ਹੈ, ਪਰ ਇਸ ਦੇ ਬਾਵਜੂਦ ਇਨਰ ਸਿਟੀ ਆਕਲੈਂਡ ਦੇ ਕਾਰੋਬਾਰਾਂ ਨਾ ਸੰਘਰਸ਼ ਜਾਰੀ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement