
ਦਿਮਾਗ਼ ਤੇ ਰੀੜ੍ਹ ਦੀ ਹੱਡੀ ’ਚ ਵੀ ਸੱਟ ਲੱਗਣ ਨਾਲ ਗਈ ਜਾਨ
ਵੈਲਿੰਗਟਨ: ਨਿਊਜ਼ੀਲੈਂਡ ( New Zealand) ਦੀ ਰਾਜਧਾਨੀ ਵੈਲਿੰਗਟਨ ਨੇੜਲੇ ਇਕ ਦਰਦਨਾਕ ( Painful) ਅਤੇ ਅਜੀਬ ਹਾਦਸਾ ਵਾਪਰ ਗਿਆ ਜਿਸ ਵਿਚ ਇਕ ਬੱਚੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ 3 ਸਾਲ ਦੀ ਮਾਸੂਮ ਬੱਚੀ ਅਪਣੇ ਪਿਤਾ ਰੋਬਰਟ ਫੋਲੇ ਨਾਲ ਘਰ ਨੇੜੇ ਖੇਡ ਰਹੀ ਸੀ।
Father accidentally fell on the daughter, killing the innocent,
ਇਹ ਵੀ ਪੜ੍ਹੋ: ਭਾਜਪਾ ਨੂੰ ਸਾਲ 2019-20 ’ਚ ਮਿਲਿਆ 785 ਕਰੋੜ ਦਾ ਚੰਦਾ, ਕਾਂਗਰਸ ਤੋਂ 5 ਗੁਣਾ ਵੱਧ
ਇਸ ਦੌਰਾਨ ਪਿਤਾ ਗ਼ਲਤੀ ਨਾਲ ਅਪਣੀ ਹੀ ਬੇਟੀ ਉਪਰ ਡਿੱਗ ਗਿਆ( Father accidentally fell on the daughter) ਜਿਸ ਕਾਰਨ ਬੱਚੀ ਦੀ ਜਾਨ ਨਿਕਲ ਗਈ। ਇਸ ਦੁਖਦ ਘਟਨਾ ਦੀ ਰਿਪੋਰਟ ’ਚ ਸਾਹਮਣੇ ਆਇਆ ਕਿ ਬੱਚੀ ਨਾਲ ਖੇਡਣ ਦੌਰਾਨ ਪਿਤਾ ਦੇ ਉਸ ਦੇ ਉੱਪਰ ਡਿੱਗਣ ਤੋਂ ਬਾਅਦ ਬੱਚੀ( daughter) ਨੂੰ ਸਿਰ ਤੇ ਗਰਦਨ ’ਚ ਗੰਭੀਰ ਸੱਟ ਲੱਗੀ। ਦਿਮਾਗ਼ ਤੇ ਰੀੜ੍ਹ ਦੀ ਹੱਡੀ ’ਚ ਵੀ ਸੱਟ ਲੱਗ ਗਈ ਸੀ ਜਿਸ ਕਾਰਨ ਉਸ ਦੀ ਜਾਨ ਚਲੀ ਗਈ।
Father accidentally fell on the daughter, killing the innocent,
ਇਹ ਵੀ ਪੜ੍ਹੋ: 2022 ਦੀਆਂ ਵਿਧਾਨ ਸਭਾ ਚੋਣਾਂ ਲਈ SAD ਅਕਤੂਬਰ 2021 ਤੱਕ ਚੋਣ ਮਨੋਰਥ ਪੱਤਰ ਤਿਆਰ ਕਰੇਗਾ : ਸੁਖਬੀਰ
ਇਕ ਰਿਪੋਰਟ ਮੁਤਾਬਕ ਬਾਪ-ਬੇਟੀ( Father-daughter) ਸੁਪਰਨੋਵਾ ਨਾਲ ਖੇਡ ਰਹੇ ਸਨ। ਸੁਪਰਨੋਵਾ ਪਲੇਅ ਉਪਕਰਨ ਇਕ ਵੱਡੇ ਪਹੀਏ ਵਾਲੀ ਖੇਡ ਹੁੰਦੀ ਹੈ ਜੋ ਜ਼ਮੀਨ ਦੇ ਠੀਕ ਉੱਪਰ ਖੇਡੀ ਜਾਂਦੀ ਹੈ। ਇਸ ਵਿਚ ਹੱਥਾਂ ਦੀ ਵਰਤੋਂ ਕਰ ਕੇ ਜਾਂ ਦੌੜ ਕੇ ਉਸ ਨੂੰ ਘੁੰਮਾਇਆ ਜਾਂਦਾ ਹੈ। ਮਾਸੂਮ ਬੱਚੀ ਐਂਬਰਲੀ ਰਿੰਗ ਦੇ ਸਭ ਤੋਂ ਹੇਠਲੇ ਹਿੱਸੇ ’ਤੇ ਬੈਠੀ ਸੀ ਕਿਉਂਕਿ ਉਸ ਦੇ ਪਿਤਾ ਪਹੀਏ ਉੱਪਰ ਖੜ੍ਹੇ ਸਨ। ਉਨ੍ਹਾਂ ਉਸ ਨੂੰ ਸੱਜੇ ਤੇ ਫਿਰ ਖੱਬੇ ਲੈ ਜਾ ਕੇ, ਬੱਚੀ ਨੂੰ ਅਪਣੇ ਵੱਲ ਤੇ ਫਿਰ ਵਾਪਸ ਦੂਸਰੇ ਪਾਸੇ ਘੁੰਮਾਇਆ।
Father accidentally fell on the daughter, killing the innocent,
ਪਰ ਮਿਸਟਰ ਫੋਲੇ ਸੰਤੁਲਨ ਗੁਆ ਬੈਠੇ ਤੇ ਜਿਉਂ ਹੀ ਉਨ੍ਹਾਂ ਪਹੀਏ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕੀਤੀ, ਉਹ ਘੁੰਮ ਗਿਆ ਜਿਸ ਨਾਲ ਉਹ ਅਪਣੀ ਧੀ ਉੱਪਰ ਆਣ ਡਿੱਗੇ। ਜਦੋਂ ਉਹ ਉਤਰ ਰਹੇ ਸਨ ਤਾਂ ਉਨ੍ਹਾਂ ਦਾ ਪੂਰਾ ਭਾਰ ਬੇਟੀ ’ਤੇ ਆ ਗਿਆ ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਬੱਚੀ ( Daughter) ਦੀ ਮੌਤ ਹੋ ਗਈ। ਇਸ ਤੋਂ ਬਾਅਦ ਇਹ ਖੇਡ ਹਾਦਸੇ ’ਚ ਤਬਦੀਲ ਹੋ ਗਈ। ਇਸ ਹਾਦਸੇ ਬਾਰੇ ਸੁਣ ਕੇ ਕਈ ਲੋਕ ਹੈਰਾਨ ਰਹਿ ਗਏ। ਕੁਝ ਲੋਕਾਂ ਨੇ ਕਿਹਾ ਕਿ ਬੱਚੀ ਦੀ ਮੌਤ ਤੋਂ ਬਾਅਦ ਪਿਤਾ ’ਤੇ ਕੀ ਗੁਜ਼ਰ ਰਹੀ ਹੋਵੇਗੀ, ਇਸ ਦਾ ਅੰਦਾਜ਼ਾ ਵੀ ਲਾਉਣਾ ਮੁਸ਼ਕਲ ਹੈ।