ਅਮਰੀਕਾ: ਚੀਨ ਨੂੰ ਪਛਾੜ ਕੇ ਪਹਿਲੀ ਵਾਰ ਭਾਰਤੀਆਂ ਨੂੰ ਮਿਲਿਆ 73% ਉੱਚ ਹੁਨਰਮੰਦ H-1B ਵੀਜ਼ਾ 
Published : Jun 12, 2023, 2:41 pm IST
Updated : Jun 12, 2023, 2:41 pm IST
SHARE ARTICLE
H-1B visas
H-1B visas

ਐੱਚ-1ਬੀ ਹਾਸਲ ਕਰਨ ਵਾਲਿਆਂ 'ਚ ਦੂਜੇ ਨੰਬਰ 'ਤੇ ਚੀਨ 12.5 ਫ਼ੀਸਦੀ ਯਾਨੀ 50 ਹਜ਼ਾਰ ਵੀਜ਼ਾ ਹਾਸਲ ਕਰਨ 'ਚ ਕਾਮਯਾਬ ਰਿਹਾ।

 

ਨਿਊਯਾਰਕ - ਅਮਰੀਕਾ ਨੇ ਪਹਿਲੀ ਵਾਰ 3 ਲੱਖ 20 ਹਜ਼ਾਰ ਭਾਰਤੀਆਂ ਨੂੰ ਉੱਚ ਹੁਨਰਮੰਦ ਐੱਚ-1ਬੀ ਵੀਜ਼ਾ ਜਾਰੀ ਕੀਤਾ ਹੈ। 2022 ਵਿਚ ਕੁੱਲ 4,42,043 ਪ੍ਰਵਾਨਿਤ ਅਰਜ਼ੀਆਂ ਵਿਚੋਂ ਭਾਰਤੀਆਂ ਨੂੰ ਸਭ ਤੋਂ ਵੱਧ ਵੀਜ਼ੇ ਮਿਲੇ, ਜੋ ਕਿ ਲਗਭਗ 73% ਸਨ।  ਅਮਰੀਕਨ ਇਮੀਗ੍ਰੇਸ਼ਨ ਸਰਵਿਸਿਜ਼ ਦੀ ਰਿਪੋਰਟ ਮੁਤਾਬਕ ਐੱਚ-1ਬੀ ਵੀਜ਼ਾ ਹਾਸਲ ਕਰਨ ਵਾਲੇ 77,500 ਭਾਰਤੀਆਂ ਦਾ ਅਮਰੀਕਾ 'ਚ ਪਹਿਲਾ ਨੌਕਰੀ ਦਾ ਅਪੁਆਇੰਟਮੈਂਟ ਹੋਵੇਗਾ।

ਐੱਚ-1ਬੀ ਹਾਸਲ ਕਰਨ ਵਾਲਿਆਂ 'ਚ ਦੂਜੇ ਨੰਬਰ 'ਤੇ ਚੀਨ 12.5 ਫ਼ੀਸਦੀ ਯਾਨੀ 50 ਹਜ਼ਾਰ ਵੀਜ਼ਾ ਹਾਸਲ ਕਰਨ 'ਚ ਕਾਮਯਾਬ ਰਿਹਾ। ਕੈਨੇਡੀਅਨ ਨਾਗਰਿਕਾਂ ਨੂੰ ਜਾਰੀ ਕੀਤੇ 4235 H-1B ਦੇ ਨਾਲ ਕੈਨੇਡਾ ਤੀਜੇ ਨੰਬਰ 'ਤੇ ਸੀ। 2021 ਵਿਚ ਤਿੰਨ ਲੱਖ ਭਾਰਤੀਆਂ ਨੂੰ ਹੀ ਐੱਚ-1 ਵੀਜ਼ਾ ਜਾਰੀ ਹੋਏ ਸੀ, ਉਮੀਦ ਹੈ ਕਿ ਅਗਲੇ ਪੰਜ ਸਾਲਾਂ ਵਿਚ ਕੁੱਲ ਐੱਚ-1ਬੀ ਵੀਜ਼ਾ ਦਾ ਲਗਭਗ 80% ਭਾਰਤੀਆਂ ਨੂੰ ਜਾਰੀ ਕੀਤਾ ਜਾਵੇਗਾ।

ਅਮਰੀਕਾ ਵਿਚ ਐੱਚ-1ਬੀ ਵੀਜ਼ਾ ਲਈ ਬਿਨੈਕਾਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ। 2021 ਵਿਚ 398296 ਅਤੇ 2022 ਵਿਚ 474301 ਅਰਜ਼ੀਆਂ ਆਈਆਂ। 
2022 ਦੇ ਅਖ਼ੀਰ ਤੋਂ 2023 ਤੱਕ ਛਾਂਟੀ ਦੇ ਕਾਰਨ ਅਮਰੀਕਾ ਨੂੰ ਸ਼ੁਰੂਆਤੀ ਤੌਰ 'ਤੇ ਇਸ ਸਾਲ H-1B ਵੀਜ਼ਿਆਂ ਦੀ ਗਿਣਤੀ ਘਟਾਉਣ ਦੀ ਉਮੀਦ ਹੈ। ਡੈਮੋਕ੍ਰੇਟਿਕ ਨੇਤਾ ਅਜੇ ਭੂਟੋਰੀਆ ਦਾ ਕਹਿਣਾ ਹੈ ਕਿ ਐੱਚ-1ਬੀ ਵੀਜ਼ਾ 'ਚ ਵੱਡਾ ਹਿੱਸਾ ਮਿਲਣਾ ਅਮਰੀਕਾ 'ਚ ਭਾਰਤੀਆਂ ਦਾ ਦਬਦਬਾ ਦਰਸਾਉਂਦਾ ਹੈ। ਅਮਰੀਕਾ ਨੂੰ ਆਪਣੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਉੱਚ ਹੁਨਰਮੰਦ ਭਾਰਤੀ ਪੇਸ਼ੇਵਰਾਂ ਦੀ ਲੋੜ ਹੈ। 

ਇਹ ਵੀਜ਼ਾ ਅਮਰੀਕੀ ਕੰਪਨੀਆਂ ਵਿਚ ਕੰਮ ਕਰਨ ਵਾਲੇ ਵਿਦੇਸ਼ੀ ਉੱਚ ਹੁਨਰਮੰਦ ਪੇਸ਼ੇਵਰਾਂ ਲਈ 3 ਸਾਲਾਂ ਲਈ ਜਾਰੀ ਕੀਤਾ ਜਾਂਦਾ ਹੈ ਤੇ ਕੰਪਨੀ ਵੱਲੋਂ ਅਰਜ਼ੀ ਦੇਣੀ ਪਵੇਗੀ। ਇਸ ਨੂੰ ਕੁੱਲ 6 ਸਾਲ ਤੱਕ ਵਧਾਇਆ ਜਾ ਸਕਦਾ ਹੈ। ਪੰਜ ਸਾਲਾਂ ਬਾਅਦ, ਐੱਚ-1ਬੀ ਵੀਜ਼ਾ ਧਾਰਕ ਅਮਰੀਕੀ ਨਾਗਰਿਕਤਾ ਲਈ ਅਰਜ਼ੀ ਦੇ ਸਕਦਾ ਹੈ। 

ਐੱਚ-1ਬੀ ਪ੍ਰਾਪਤ ਕਰਨ ਵਾਲੇ ਭਾਰਤੀਆਂ ਵਿਚੋਂ 66% ਕੰਪਿਊਟਰ ਪੇਸ਼ੇਵਰ ਹਨ। ਹਾਲਾਂਕਿ ਕੁੱਲ ਸਵੀਕਾਰ ਕੀਤੀਆਂ ਅਰਜ਼ੀਆਂ ਵਿਚੋਂ, 31.7% ਕੋਲ ਬੈਚਲਰ ਡਿਗਰੀ ਹੈ, 31% ਕੋਲ ਮਾਸਟਰ, 7.6% ਕੋਲ ਡਾਕਟਰੇਟ ਅਤੇ 3.1% ਕੋਲ ਹੋਰ ਪੇਸ਼ੇਵਰ ਡਿਗਰੀ ਹੈ। ਐੱਚ-1ਬੀ ਵੀਜ਼ਾ ਧਾਰਕਾਂ ਦੀ ਔਸਤ ਉਮਰ 33 ਸਾਲ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਵੀਜ਼ਿਆਂ ਦੀ ਗਿਣਤੀ ਵਧਾਉਣ ਲਈ ਜਲਦੀ ਹੀ ਇੱਕ ਨਵਾਂ ਬਿੱਲ ਲਿਆਉਣ ਦੀ ਤਿਆਰੀ ਕਰ ਰਹੇ ਹਨ। 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement