
ਸਾਬਕਾ ਅਮਰੀਕੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬਾਲਟਨ ਨੇ ਕਿਹਾ
ਨਵੀਂ ਦਿੱਲੀ, 11 ਜੁਲਾਈ : ਅਮਰੀਕਾ ਦੇ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਜਾਨ ਬਾਲਟਨ ਨੇ ਕਿਹਾ ਹੈ ਕਿ ਜੇ ਚੀਨ-ਭਾਰਤ ਸਰਹੱਦ ਤਣਾਅ ਵਧਦਾ ਹੈ ਤਾਂ ਇਸ ਦੀ ਕੋਈ ਗਾਰੰਟੀ ਨਹੀਂ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਵਿਰੁਧ ਭਾਰਤ ਦਾ ਸਮਰਥਨ ਕਰਨਗੇ। ਬੋਲਟਨ ਨੇ ਇਕ ਟੀਵੀ ਚੈਨਲ ਨਾਲ ਇੰਟਰਵੀਊ ਵਿਚ ਕਿਹਾ ਕਿ ਚੀਨ ਅਪਣੀਆਂ ਸਾਰੀਆਂ ਸਰਹੱਦਾਂ 'ਤੇ ਹਮਲਾਵਰ ਢੰਗ ਨਾਲ ਵਿਉਹਾਰ ਕਰ ਰਿਹਾ ਹੈ, ਨਿਸ਼ਚਿਤ ਤੌਰ 'ਤੇ ਪੂਰਬੀ ਅਤੇ ਦਖਣੀ ਚੀਨ ਸਾਗਰ 'ਚ ਵੀ ਅਤੇ ਜਾਪਾਨ, ਭਾਰਤ ਅਤੇ ਹੋਰ ਦੇਸ਼ਾਂ ਨਾਲ ਉਸ ਦੇ ਸੰਬੰਧ ਖ਼ਰਾਬ ਹੋਏ ਹਨ।
ਇਹ ਪੁੱਛੇ ਜਾਣ 'ਤੇ ਕਿ ਟਰੰਪ ਚੀਨ ਵਿਰੁਧ ਭਾਰਤ ਦਾ ਕਿਸ ਹੱਦ ਤਕ ਸਮਰਥਨ ਕਰਨ ਲਈ ਤਿਆਰ ਹਨ, ਉਨ੍ਹਾਂ ਨੇ ਕਿਹਾ, ''ਮੈਨੂੰ ਨਹੀਂ ਪਤਾ ਕਿ ਉਹ ਕੀ ਫ਼ੈਸਲਾ ਲੈਣਗੇ ਅਤੇ ਮੈਨੂੰ ਨਹੀਂ ਲਗਦਾ ਕਿ ਉਨ੍ਹਾਂ ਨੂੰ ਵੀ ਇਸ ਬਾਰੇ ਪਤਾ ਹੈ। ਮੈਨੂੰ ਲਗਦਾ ਹੈ ਕਿ ਉਹ ਚੀਨ ਨਾਲ ਜ਼ਮੀਨੀ ਰਣਨੀਤਕ ਸਬੰਧ ਦੇਖਦੇ ਹਨ। ਉਦਾਹਰਣ ਲਈ, ਖਾਸਕਰ ਵਪਾਰ ਦੇ ਚਸ਼ਮੇ ਤੋਂ।'' ਉਨ੍ਹਾਂ ਨੇ ਕਿਹਾ, ਮੈਨੂੰ ਨਹੀਂ ਪਤਾ ਕਿ ਟਰੰਪ ਨਵੰਬਰ ਦੀ ਚੋਣ ਦੇ ਬਾਅਦ ਕੀ ਕਰਨਗੇ, ਉਹ ਵੱਡੇ ਚੀਨ ਵਪਾਰ ਸਮਝੌਤੇ 'ਤੇ ਵਾਪਸ ਆਉਣਗੇ।
John Bolton
ਜੇ ਭਾਰਤ ਅਤੇ ਚੀਨ ਵਿਚਾਲੇ ਚੀਜ਼ਾਂ ਤਣਾਅ ਵਾਲੀਆਂ ਬਣਦੀਆਂ ਹਨ ਤਾਂ ਮੈਨੂੰ ਨਹੀਂ ਪਤਾ ਕੀ ਉਹ ਕਿਸ ਦਾ ਸਮਰਥਨ ਕਰਨਗੇ।'' ਇਹ ਪੁੱਛੇ ਜਾਣ 'ਤੇ ਕਿ ਕੀ ਉਹ ਮੰਨਦੇ ਹਨ ਕਿ ਜੇ ਭਾਰਤ ਅਤੇ ਚੀਨ ਵਿਚਾਲੇ ਤਣਾਅ ਵਧਦਾ ਹੈ ਤਾਂ ਇਸ ਦੀ ਕੋਈ ਗਾਰੰਟੀ ਨਹੀਂ ਕਿ ਟਰੰਪ ਚੀਨ ਵਿਰੁਧ ਭਾਰਤ ਦਾ ਸਮਰਥਨ ਕਰਨਗੇ, ਵੋਲਟਨ ਨੇ ਕਿਹਾ, ''ਹਾਂ ਇਹ ਸਹੀ ਹੈ।'' ਟਰੰਪ ਨੂੰ ਭਾਰਤ ਅਤੇ ਚੀਨ ਦੀਆਂ ਇਤਿਹਾਸਕ ਝੜਪਾਂ ਬਾਰੇ ਕੁੱਝ ਨਹੀਂ ਪਤਾ ਬੋਲਟਨ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਟਰੰਪ ਨੂੰ ਭਾਰਤ ਅਤੇ ਚੀਨ ਦਹਾਕਿਆਂ ਦੌਰਾਨ ਹੋਈਆਂ ਝੜਪਾਂ ਦੇ ਇਤਿਹਾਸ ਬਾਰੇ ਕੋਈ ਜਾਣਕਾਰੀ ਹੈ।
ਬੋਲਟਨ ਨੇ ਕਿਹਾ ਕਿ ਹੋ ਸਕਦਾ ਹੈ ਕਿ ਟਰੰਪ ਨੂੰ ਇਸ ਬਾਰੇ ਜਾਣਕਰੀ ਦਿਤੀ ਗਈ ਹੋਵੇ, ਪਰ ਉਹ ਇਤਿਹਾਸ ਨੂੰ ਲੈ ਕੇ ਜਾਗਰੂਕ ਨਹੀਂ ਹਨ। ਬੋਲਟਨ ਟਰੰਪ ਪ੍ਰਸ਼ਾਸ਼ਨ 'ਚ ਅਪ੍ਰੈਲ 2018 ਤੋਂ ਸਤੰਬਰ 2019 ਤਕ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਨ। ਉਨ੍ਹਾਂ ਨੇ ਕਿਹਾ ਕਿ ਉਹ ਅਗਲੇ ਚਾਰ ਮਹੀਨਿਆਂ ਦੌਰਾਨ ਉਨ੍ਹਾਂ ਸਾਰੀਆਂ ਚੀਜ਼ਾਂ ਤੋਂ ਪਰਹੇਜ਼ ਕਰਨਗੇ ਜੋ ਉਨ੍ਹਾਂ ਦੀ ਚੋਣ ਨੂੰ ਹੋਰ ਔਖਾ ਬਣਾਏ, ਜੋ ਪਹਿਲਾਂ ਤੋਂ ਹੀ ਉਨ੍ਹਾਂ ਲਈ ਇਕ ਮੁਸ਼ਕਲ ਚੋਣ ਹੈ।'' ਇਸ ਲਈ ਉਹ ਚਾਹੁਣਗੇ ਕਿ ਸਰਹੱਦਾਂ 'ਤੇ ਸ਼ਾਂਤੀ ਹੋਵੇ, ਭਾਵੇਂ ਇਸ ਨਾਲ ਚੀਨ ਨੂੰ ਲਾਭ ਹੋਵੇ ਜਾਂ ਭਾਰਤ ਨੂੰ।''