ਜਿਸ ਪਾਰਟੀ ਦੇ ਚੋਣ ਪ੍ਰਚਾਰ ਦੌਰਾਨ ਹੋਈ ਸੀ ਸ਼ਿੰਜੋ ਅਬੇ ਦੀ ਹੱਤਿਆ ਉਸ ਨੇ ਜਿੱਤੀ ਚੋਣ 
Published : Jul 12, 2022, 12:29 pm IST
Updated : Jul 12, 2022, 12:29 pm IST
SHARE ARTICLE
Shinzo Abe
Shinzo Abe

LDP ਨੇ 76 ਸੀਟਾਂ ਨਾਲ ਹਾਸਲ ਕੀਤਾ ਬਹੁਮਤ

 

ਟੋਕੀਓ - ਜਾਪਾਨ ਦੀ ਸੱਤਾਧਾਰੀ ਲਿਬਰਲ ਡੈਮੋਕ੍ਰੇਟਿਕ ਪਾਰਟੀ (ਐੱਲ.ਡੀ.ਪੀ.) ਨੇ ਹਾਊਸ ਆਫ ਕੌਂਸਲਰਾਂ ਦੀ ਚੋਣ ਜਿੱਤ ਲਈ ਹੈ। ਤੁਹਾਨੂੰ ਦੱਸ ਦਈਏ ਕਿ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੇ ਇਸੇ ਹਾਊਸ ਆਫ ਕੌਂਸਲਰ ਚੋਣਾਂ ਲਈ ਐਲਡੀਪੀ ਪਾਰਟੀ ਲਈ ਪ੍ਰਚਾਰ ਕੀਤਾ ਸੀ ਤੇ ਇਸ ਦੌਰਾਨ ਉਹਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 

LDP Party LDP Party

ਜਾਪਾਨ ਦੀ ਕਿਓਡੋ ਨਿਊਜ਼ ਏਜੰਸੀ ਮੁਤਾਬਕ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੀ ਪਾਰਟੀ ਐਲਡੀਪੀ ਨੇ 248 ਮੈਂਬਰੀ ਉਪਰਲੇ ਸਦਨ ਵਿਚ ਬਹੁਮਤ ਬਰਕਰਾਰ ਰੱਖਦੇ ਹੋਏ 75 ਤੋਂ ਵੱਧ ਸੀਟਾਂ ਜਿੱਤੀਆਂ ਹਨ। ਐਲਡੀਪੀ ਅਤੇ ਗੱਠਜੋੜ ਦੀ ਭਾਈਵਾਲ ਕੋਮੇਇਟੋ ਨੇ ਮਿਲ ਕੇ ਲੋੜੀਂਦੀਆਂ 166 ਸੀਟਾਂ ਤੋਂ ਵੱਧ ਜਿੱਤੀਆਂ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਐਲਡੀਪੀ-ਕੋਮੀਟੋ ਗਠਜੋੜ ਨੇ ਲੋੜੀਂਦੀਆਂ 166 ਸੀਟਾਂ ਨੂੰ ਪਾਰ ਕਰ ਲਿਆ ਹੈ। ਇਹ 2013 ਤੋਂ ਬਾਅਦ ਐਲਡੀਪੀ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਇਸ ਦੇ ਨਾਲ ਹੀ ਜਾਪਾਨ ਦੀ ਮੁੱਖ ਵਿਰੋਧੀ ਸੰਵਿਧਾਨਕ ਡੈਮੋਕ੍ਰੇਟਿਕ ਪਾਰਟੀ ਕੋਲ 23 ਸੀਟਾਂ ਸਨ, ਜੋ ਹੁਣ 20 ਤੋਂ ਹੇਠਾਂ ਪਹੁੰਚ ਗਈਆਂ ਹਨ।

Shinzo AbeShinzo Abe

ਇਸ ਦੇ ਨਾਲ ਹੀ ਦੱਸ ਦਈਏ ਕਿ ਸਾਬਕਾ ਪ੍ਰਧਾਨ ਮੰਤਰੀ ਦੀ ਹੱਤਿਆ ਦਾ ਜ਼ਿਕਰ ਕਰਦੇ ਹੋਏ ਜਾਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਦਾ ਨੇ ਕਿਹਾ ਕਿ ਚੋਣਾਂ ਲੋਕਤੰਤਰ ਦੀ ਨੀਂਹ ਹਨ। ਮੈਂ ਲੋਕਤੰਤਰ ਦੀ ਰੱਖਿਆ ਲਈ ਸਖ਼ਤ ਮਿਹਨਤ ਕਰਦਾ ਰਹਾਂਗਾ। ਤੁਹਾਨੂੰ ਦੱਸ ਦੇਈਏ ਕਿ 67 ਸਾਲਾ ਸ਼ਿੰਜੋ ਅਬੇ ਸਭ ਤੋਂ ਲੰਬੇ ਸਮੇਂ ਤੱਕ ਜਾਪਾਨ ਦੇ ਪ੍ਰਧਾਨ ਮੰਤਰੀ ਰਹੇ। ਸ਼ੁੱਕਰਵਾਰ ਨੂੰ ਇਕ 41 ਸਾਲਾ ਵਿਅਕਤੀ ਨੇ ਚੋਣ ਪ੍ਰਚਾਰ ਦੌਰਾਨ ਅਬੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਦੋਸ਼ੀ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਸੀ। 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement