Myanmar News: ਮਿਆਂਮਾਰ 'ਚ ਬੋਧੀ ਮੱਠ ਉਤੇ ਹਵਾਈ ਹਮਲਾ, 23 ਮੌਤਾਂ, ਹਮਲੇ ਸਮੇਂ ਮੱਠ ਵਿਚ 150 ਤੋਂ ਵੱਧ ਲੋਕ ਸਨ ਮੌਜੂਦ
Published : Jul 12, 2025, 9:57 am IST
Updated : Jul 12, 2025, 10:13 am IST
SHARE ARTICLE
Airstrike on Buddhist monastery in Myanmar kills 23
Airstrike on Buddhist monastery in Myanmar kills 23

Myanmar News: ਹਮਲੇ ਵਿਚ 30 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚੋਂ 10 ਦੀ ਹਾਲਤ ਗੰਭੀਰ

Myanmar Airstrike on Buddhist monastery News: ਮਿਆਂਮਾਰ ਦੇ ਸਾਗਿੰਗ ਖੇਤਰ ਵਿਚ ਵੀਰਵਾਰ ਦੇਰ ਰਾਤ ਇਕ ਬੋਧੀ ਮੱਠ ’ਤੇ ਹੋਏ ਹਵਾਈ ਹਮਲੇ ਵਿਚ 23 ਲੋਕ ਮਾਰੇ ਗਏ। ਇਹ ਹਮਲਾ ਲਿਨ ਤਾ ਲੂ ਪਿੰਡ ਦੇ ਇਕ ਮੱਠ ’ਤੇ ਹੋਇਆ, ਜਿੱਥੇ ਆਲੇ ਦੁਆਲੇ ਦੇ ਪਿੰਡਾਂ ਤੋਂ 150 ਤੋਂ ਵੱਧ ਲੋਕ ਸ਼ਰਨ ਲੈਣ ਆਏ ਸਨ।

ਹਮਲੇ ਵਿਚ 30 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿਚੋਂ 10 ਦੀ ਹਾਲਤ ਗੰਭੀਰ ਹੈ। ਮਾਰੇ ਗਏ ਲੋਕਾਂ ਵਿਚ ਚਾਰ ਬੱਚੇ ਵੀ ਸ਼ਾਮਲ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਇਕ ਜੈੱਟ ਲੜਾਕੂ ਜਹਾਜ਼ ਨੇ ਸਵੇਰੇ 1 ਵਜੇ ਦੇ ਕਰੀਬ ਪਿੰਡ ਦੇ ਮੱਠ ’ਤੇ ਬੰਬ ਸੁੱਟੇ। ਹਾਲਾਂਕਿ, ਇਹ ਹਮਲਾ ਕਿਸਨੇ ਕੀਤਾ, ਇਸ ਬਾਰੇ ਜਾਣਕਾਰੀ ਅਜੇ ਤਕ ਸਾਹਮਣੇ ਨਹੀਂ ਆਈ ਹੈ। ਫ਼ੌਜ ਨੇ ਅਜੇ ਤਕ ਇਸ ਘਟਨਾ ਬਾਰੇ ਕੁਝ ਨਹੀਂ ਕਿਹਾ ਹੈ।

ਮਿਆਂਮਾਰ ਦੇ ਸੁਤੰਤਰ ਡੈਮੋਕ੍ਰੇਟਿਕ ਵੌਇਸ ਆਫ਼ ਬਰਮਾ ਆਨਲਾਈਨ ਮੀਡੀਆ ਦੇ ਅਨੁਸਾਰ, ਮਰਨ ਵਾਲਿਆਂ ਦੀ ਗਿਣਤੀ 30 ਤੱਕ ਹੋ ਸਕਦੀ ਹੈ। ਮਿਆਂਮਾਰ 2021 ਤੋਂ ਘਰੇਲੂ ਯੁੱਧ ਦਾ ਸਾਹਮਣਾ ਕਰ ਰਿਹਾ ਹੈ, ਜੋ ਫ਼ਰਵਰੀ 2021 ਵਿਚ ਇਕ ਫ਼ੌਜੀ ਤਖ਼ਤਾਪਲਟ ਤੋਂ ਬਾਅਦ ਸ਼ੁਰੂ ਹੋਇਆ ਸੀ। ਫ਼ੌਜ ਨੇ ਆਂਗ ਸਾਨ ਸੂ ਕੀ ਦੀ ਅਗਵਾਈ ਵਾਲੀ ਚੁਣੀ ਹੋਈ ਸਰਕਾਰ ਨੂੰ ਹਟਾ ਦਿਤਾ। ਇਸ ਤੋਂ ਬਾਅਦ ਦੇਸ਼ ਵਿਚ ਅਸ਼ਾਂਤੀ ਫੈਲ ਗਈ।     (ਏਜੰਸੀ)

(For more news apart from “Airstrike on Buddhist monastery in Myanmar kills 23, ” stay tuned to Rozana Spokesman.)


 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement