Texal ਨਸਲ ਭੇਡ ਦੀ ਲੱਗੀ ਬੋਲੀ, ਲਗਭਗ 3 ਕਰੋੜ 60 ਲੱਖ ਰੁਪਏ 'ਚ ਵਿਕੀ ਇਕ ਭੇਡ 
Published : Sep 12, 2020, 3:24 pm IST
Updated : Sep 12, 2020, 3:24 pm IST
SHARE ARTICLE
Texel sheep
Texel sheep

ਸਕਾਟਲੈਂਡ 'ਚ ਹੋਈ ਇੱਕ ਨਿਲਾਮੀ ਵਿਚ ਇੱਕ ਭੇਡ 3,50,000 ਗਿਨੀ (ਲਗਭਗ 3 ਕਰੋੜ 60 ਲੱਖ ਰੁਪਏ) ਵਿਚ ਵਿਕ ਗਈ।

ਯੂਕੇ - ਸਕਾਟਲੈਂਡ 'ਚ ਹੋਈ ਇੱਕ ਨਿਲਾਮੀ ਵਿਚ ਇੱਕ ਭੇਡ 3,50,000 ਗਿਨੀ (ਲਗਭਗ 3 ਕਰੋੜ 60 ਲੱਖ ਰੁਪਏ) ਵਿਚ ਵਿਕ ਗਈ। ਟੈਕਸਲ ਸ਼ੀਪ ਸੁਸਾਇਟੀ (Texal Sheep Society) ਦੀ ਇੱਕ ਰਿਪੋਰਟ ਅਨੁਸਾਰ, 'ਡਬਲ ਡਾਇਮੰਡ' ਨਾਮ ਦਾ ਇਹ ਮੇਮਨਾ ਲਾਨਾਰਕ (Lanark) ਵਿਚ ਹੋਣ ਵਾਲੀ ਸਕਾਟਿਸ਼ ਨੈਸ਼ਨਲ ਟੈਕਸਲ ਦੀ ਵਿਕਰੀ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣ ਗਿਆ।

Texel sheepTexel sheep

ਟੈਕਸਲ ਕਿਸਮ ਦੇ ਭੇਡੂ ਦੀ ਬੋਲੀ ਭਾਰਤੀ ਰੁਪਏ ਵਿਚ ਲਗਭਗ 10 ਲੱਖ ਰੁਪਏ ਤੋਂ ਸ਼ੁਰੂ ਹੋਈ ਅਤੇ ਵਧਦੀ ਗਈ। ਵੱਧ ਰਹੀ ਰਕਮ ਇੰਨੀ ਹੋ ਗਈ ਕਿ ਤਿੰਨ ਫਾਰਮ ਮਾਲਕਾਂ ਨੇ ਇਕ ਸਮਝੌਤੇ ਨਾਲ ਇਸ ਨੂੰ ਖਤਮ ਕਰ ਦਿੱਤਾ। ਖਰੀਦਦਾਰਾਂ ਵਿਚੋਂ ਇਕ ਜੈਫ਼ ਏਕੇਨ ਨੇ ਗਾਰਡੀਅਨ ਨੂੰ ਦੱਸਿਆ ਕਿ ਇਹ ਕੰਮ ਵੀ ਹੋਰ ਕਿੱਤਿਆਂ ਜਿਵੇਂ ਕਿ ਘੋੜਿਆਂ ਦੀ ਦੌੜ ਜਾਂ ਪਸ਼ੂ ਧੰਦੇ ਵਰਗਾ ਹੈ।

Texel sheepTexel sheep

ਯੂਨਾਈਟਿਡ ਕਿੰਗਡਮ ਵਿਚ ਗਿੰਨੀ ਵਿਚ ਪਸ਼ੂਆਂ ਦੀ ਨਿਲਾਮੀ ਬਹੁਤ ਰਵਾਇਤੀ ਮੰਨੀ ਜਾਂਦੀ ਹੈ। ਗਿੰਨੀ ਇਕ ਸਿੱਕਾ ਹੈ ਜੋ ਇੰਗਲੈਂਡ ਵਿਚ 1663 ਅਤੇ 1813 ਦੇ ਵਿਚਾਲੇ ਢਾਲਿਆ ਜਾਂਦਾ ਸੀ। ਹੁਣ ਇਸ ਦਾ ਚੱਲਣਾ ਲਗਭਗ ਬੰਦ ਹੋ ਗਿਆ ਹੈ। ਇਕ ਗਿੰਨੀ ਇਕ ਪੌਂਡ ਅਤੇ ਇਕ ਸ਼ਿਲਿੰਗ ਦੇ ਬਰਾਬਰ ਸਮਝੀ ਜਾਂਦੀ ਸੀ।
ਅੱਜ ਵੀ ਇਸ ਦੀ ਕੀਮਤ ਦਾ ਇਸ ਤਰ੍ਹਾਂ ਅੰਦਾਜ਼ਾ ਲਗਾਇਆ ਜਾਂਦਾ ਹੈ। 

Texel sheepTexel sheep

ਅੱਜ ਕੱਲ, ਇੱਕ ਗਿੰਨੀ ਦੀ ਕੀਮਤ ਲਗਭਗ 1.40 ਅਮਰੀਕੀ ਡਾਲਰ ਲਗਾਈ ਜਾਂਦੀ ਹੈ। ਇਕ ਗਿੰਨੀ ਦੀ ਕੀਮਤ ਭਾਰਤੀ ਰੁਪਏ ਵਿਚ 103 ਰੁਪਏ ਹੈ। ਇਸ ਬੋਲੀ ਤੋਂ ਪਹਿਲਾਂ, 2009 ਵਿਚ ਡੈਵਰਨਵੈੱਲ ਪਰਫੈਕਸ਼ਨ ਨਾਮੀ ਭੇਡ ਲਈ ਇੱਕ ਰਿਕਾਰਡ ਬੋਲੀ 230,000 ਪਾਉਂਡ ਤੱਕ ਪਹੁੰਚ ਗਈ, ਜਿਸਦੀ ਕੀਮਤ ਅਮਰੀਕੀ ਕਰੰਸੀ ਵਿਚ 307,000 ਡਾਲਰ (2 ਕਰੋੜ 25 ਲੱਖ ਤੋਂ ਵੱਧ) ਸੀ।

SHARE ARTICLE

ਏਜੰਸੀ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement