
Chandra Nagamallaiah Murder News: ਵਾਸ਼ਿੰਗ ਮਸ਼ੀਨ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਦਿੱਤਾ ਵਾਰਦਾਤ ਨੂੰ ਅੰਜਾਮ
ਅਮਰੀਕਾ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਟੈਕਸਾਸ ਵਿੱਚ, ਵਾਸ਼ਿੰਗ ਮਸ਼ੀਨ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਭਾਰਤੀ ਮੂਲ ਦੇ 50 ਸਾਲਾ ਮੋਟਲ ਮੈਨੇਜਰ ਦੀ ਉਸ ਦੀ ਪਤਨੀ ਅਤੇ ਪੁੱਤਰ ਦੇ ਸਾਹਮਣੇ ਹੱਤਿਆ ਕਰ ਦਿੱਤੀ ਗਈ(Chandra Nagamallaiah Murder News)।
ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ 'ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਦੋਸ਼ੀ ਦਾ ਅਪਰਾਧਿਕ ਰਿਕਾਰਡ ਪਾਇਆ ਗਿਆ ਹੈ। ਉਹ ਮ੍ਰਿਤਕ ਦਾ ਸਾਥੀ ਦੱਸਿਆ ਜਾ ਰਿਹਾ ਹੈ। ਇਹ ਘਟਨਾ ਬੁੱਧਵਾਰ ਸਵੇਰੇ ਡੱਲਾਸ ਦੇ ਡਾਊਨਟਾਊਨ ਸੂਟਸ ਮੋਟਲ ਵਿੱਚ ਵਾਪਰੀ।
ਡੱਲਾਸ ਪੁਲਿਸ ਵਿਭਾਗ ਦੇ ਅਨੁਸਾਰ, ਕਰਨਾਟਕ ਦੇ ਰਹਿਣ ਵਾਲੇ ਚੰਦਰ ਨਾਗਮੱਲਈਆ (Chandra Nagamallaiah) ਦੀ ਮੌਤ ਉਸ ਦੇ ਸਹਿ-ਕਰਮਚਾਰੀ ਯੋਰਡਾਨਿਸ ਕੋਬੋਸ-ਮਾਰਟੀਨੇਜ਼ ਨਾਲ ਟੁੱਟੀ ਹੋਈ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਹੋਈ।
ਦੋਵੇਂ ਵਿਚ ਬਹਿਸ ਤੋਂ ਬਾਅਦ ਮੁਲਜ਼ਮ 37 ਸਾਲਾ ਕੋਬੋਸ-ਮਾਰਟੀਨੇਜ਼ ਨੇ ਨਾਗਮੱਲਈਆਹ 'ਤੇ ਹਮਲਾ ਕਰ ਦਿੱਤਾ ਤੇ ਹਮਲੇ ਵਿਚ ਉਸ ਦੀ ਮੌਤ ਹੋ ਗਈ।
ਦੋਸ਼ੀ, ਕੋਬੋਸ-ਮਾਰਟਿਨ ਦਾ ਹਿਊਸਟਨ ਵਿੱਚ ਪਹਿਲਾਂ ਅਪਰਾਧਿਕ ਇਤਿਹਾਸ ਰਿਹਾ ਹੈ। ਇਸ ਵਿੱਚ ਵਾਹਨ ਚੋਰੀ ਅਤੇ ਹਮਲੇ ਦੇ ਦੋਸ਼ਾਂ ਵਿੱਚ ਗ੍ਰਿਫਤਾਰੀਆਂ ਸ਼ਾਮਲ ਹਨ।
(For more news apart from “Chandra Nagamallaiah Murder News,” stay tuned to Rozana Spokesman.)