
ਮਿਊਂਸੀਪਲ ਅਫੇਅਰ ਤੇ ਹਾਊਸਿੰਗ ਨਾਲ ਸਬੰਧਿਤ ਮੰਤਰੀ ਐੱਮ. ਪੀ. ਪੀ. ਸਟੀਵ ਕਲਾਰਕ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ ਹੈ
ਕਿੰਗਸਟੋਨ- ਓਂਟਾਰੀਓ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਕਿੰਗਸਟੋਨ ਵਿਚ ਬੇਘਰ ਸਾਬਕਾ ਫ਼ੌਜੀਆਂ ਲਈ 25 ਘਰ ਬਣਾਉਣਗੇ। ਇਨ੍ਹਾਂ 25 ਛੋਟੇ ਘਰਾਂ ਨੂੰ ਬਣਾਉਣ ਵਿਚ ਲਗਭਗ 2 ਲੱਖ ਡਾਲਰ ਦਾ ਖਰਚ ਆਵੇਗਾ ਤੇ ਬੇਘਰ ਫ਼ੌਜੀਆਂ ਨੂੰ ਘਰ ਮਿਲ ਸਕਣਗੇ।
25 homes to be built in Kingston, Ont. for homeless veterans
ਮਿਊਂਸੀਪਲ ਅਫੇਅਰ ਤੇ ਹਾਊਸਿੰਗ ਨਾਲ ਸਬੰਧਿਤ ਮੰਤਰੀ ਐੱਮ. ਪੀ. ਪੀ. ਸਟੀਵ ਕਲਾਰਕ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਲਈ ਹੋਮ ਫਾਰ ਹੀਰੋਜ਼ ਫਾਊਂਡੇਸ਼ਨ ਨਾਲ ਸਮਝੌਤਾ ਹੋਇਆ ਹੈ। ਇਸ ਤਹਿਤ ਕਿੰਗਸਟੋਨ ਸੂਬਾ ਕੈਂਪਸ ਵਿਚ 'ਵੈਟਰਨਰਜ਼ ਵਿਲੇਜ' ਭਾਵ ਫ਼ੌਜੀਆਂ ਦਾ ਪਿੰਡ ਸਥਾਪਤ ਕੀਤਾ ਜਾਵੇਗਾ।
25 homes to be built in Kingston, Ont. for homeless veterans
ਇਸ ਘਰ ਵਿਚ ਇਕ ਸੌਂਣ ਲਈ ਕਮਰਾ, ਲਿਵਿੰਗ ਰੂਮ, ਰਸੋਈ ਤੇ ਬਾਥਰੂਮ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀ ਸੁਰੱਖਿਆ ਲਈ ਆਪਣੀ ਜ਼ਿੰਦਗੀ ਤਕ ਦਾਅ 'ਤੇ ਲਾਉਣ ਵਾਲਿਆਂ ਲਈ ਦੇਸ਼ ਬਹੁਤ ਇੱਜ਼ਤ ਤੇ ਮਾਣ ਰੱਖਦਾ ਹੈ। ਇਨ੍ਹਾਂ ਕੋਲ ਆਪਣੇ ਘਰ ਹੋਣੇ ਚਾਹੀਦੇ ਹਨ। ਓਂਟਾਰੀਓ ਵਿਚ ਇਹ ਪਹਿਲਾ ਤੇ ਇਕ ਵੱਖਰਾ ਪਿੰਡ ਹੋਵੇਗਾ। ਇਕ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਹਰ ਸਾਲ ਲਗਭਗ 5000 ਕੈਨੇਡੀਅਨ ਸਾਬਕਾ ਫ਼ੌਜੀ ਬੇਘਰ ਹੁੰਦੇ ਹਨ।