
ਉੱਥੇ ਹੁਣ ਮੁੜ ਤੋਂ ਮਾਮਲਿਆਂ ਦੀ ਸੰਖਿਆਂ ਵਧਣ ਲੱਗੀ ਹੈ ਤੇ ਹਰ ਰੋਜ਼ ਡੇਢ ਤੋਂ ਦੋ ਲੱਖ ਮਾਮਲੇ ਸਾਹਮਣੇ ਆ ਰਹੇ ਹਨ।
ਵਾਸ਼ਿੰਗਟਨ- ਕੋਰੋਨਾ ਵਾਇਰਸ ਦੇ ਮਾਮਲੇ ਹੁਣ ਮੁੜ ਤੋਂ ਕਈ ਦੇਸ਼ਾਂ 'ਚ ਲਗਾਤਾਰ ਵੱਧ ਰਹੇ ਹਨ। ਦੁਨੀਆਂ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ ਛੇ ਲੱਖ, 13 ਹਜ਼ਾਰ, 436 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੌਰਾਨ ਦੁਨੀਆਂ ਦੇ ਵੱਖ-ਵੱਖ ਦੇਸ਼ਾਂ 'ਚ 10,180 ਲੋਕਾਂ ਦੀ ਮੌਤ ਹੋ ਗਈ ਹੈ। ਸਭ ਤੋਂ ਵੱਧ ਕੇਸਾਂ ਦੀ ਗੱਲ ਕਰੀਏ ਜੇਕਰ ਅਮਰੀਕਾ 'ਚ ਹਾਲਾਤ ਕਾਫੀ ਖਰਾਬ ਹਨ। ਉੱਥੇ ਹੁਣ ਮੁੜ ਤੋਂ ਮਾਮਲਿਆਂ ਦੀ ਸੰਖਿਆਂ ਵਧਣ ਲੱਗੀ ਹੈ ਤੇ ਹਰ ਰੋਜ਼ ਡੇਢ ਤੋਂ ਦੋ ਲੱਖ ਮਾਮਲੇ ਸਾਹਮਣੇ ਆ ਰਹੇ ਹਨ।
ਕੋਰੋਨਾ ਕੇਸਾਂ ਦੀ ਗਿਣਤੀ
ਦੁਨੀਆਂ 'ਚ ਹੁਣ ਤਕ ਪੰਜ ਕਰੋੜ, 24 ਲੱਖ, 29 ਹਜ਼ਾਰ, 682 ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਥੇ ਹੀ ਹੁਣ 12 ਲੱਖ, 89 ਹਜ਼ਾਰ 493 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 36 ਕਰੋੜ, 67 ਲੱਖ, ਚਾਰ ਹਜ਼ਾਰ, 458 ਲੋਕ ਠੀਕ ਹੋ ਚੁੱਕੇ ਹਨ। ਦੁਨੀਆਂ 'ਚ ਹੁਣ 14 ਕਰੋੜ, 46 ਲੱਖ, 5 ਹਜ਼ਾਰ, 731 ਲੋਕਾਂ ਦੀ ਸੰਖਿਆ ਦਾ ਇਲਾਜ ਚੱਲ ਰਿਹਾ ਹੈ। ਜਿਸ 'ਚ 95 ਹਜ਼ਾਰ ਲੋਕਾਂ ਦੀ ਹਾਲਤ ਗੰਭੀਰ ਹੈ।
ਇਟਲੀ 'ਚ ਕੋਰੋਨਾ ਦੇ ਕੇਸ ਵਧਣ ਕਾਰਨ 4 ਸੂਬਿਆਂ ਨੂੰ ਰੈੱਡ ਜ਼ੋਨ ਐਲਾਨ ਕੇ ਲਾਕਡਾਊਨ ਲਗਾ ਦਿੱਤਾ ਗਿਆ ਹੈ ਅਤੇ ਪੂਰੀ ਇਟਲੀ 'ਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਲਾਕਡਾਊਨ ਲੱਗਾ ਹੋਇਆ ਹੈ। ਅਮਰੀਕਾ ਵਿਚ ਸੋਮਵਾਰ ਨੂੰ ਕਰੀਬ ਇਕ ਲੱਖ 25 ਹਜ਼ਾਰ ਨਵੇਂ ਪਾਜ਼ੇਟਿਵ ਕੇਸ ਮਿਲੇ। ਇਕ ਦਿਨ ਪਹਿਲੇ ਵੀ ਕਰੀਬ ਇਕ ਲੱਖ 10 ਹਜ਼ਾਰ ਕੋਰੋਨਾ ਪ੍ਰਭਾਵਿਤ ਮਿਲੇ ਸਨ ਜਦਕਿ ਪਿਛਲੇ ਸ਼ਨਿਚਰਵਾਰ ਨੂੰ ਰਿਕਾਰਡ ਇਕ ਲੱਖ 30 ਹਜ਼ਾਰ ਤੋਂ ਜ਼ਿਆਦਾ ਪੀੜਤ ਮਿਲੇ ਸਨ।
ਅਮਰੀਕਾ ਦੇ ਕਈ ਸੂਬਿਆਂ ਵਿਚ ਰੋਜ਼ਾਨਾ ਦੇ ਨਵੇਂ ਮਾਮਲਿਆਂ ਵਿਚ ਰਿਕਾਰਡ ਵਾਧਾ ਦਰਜ ਕੀਤਾ ਜਾ ਰਿਹਾ ਹੈ। ਟੈਕਸਾਸ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ 10 ਲੱਖ ਦੇ ਪਾਰ ਪੁੱਜ ਗਿਆ ਹੈ ਜਦਕਿ ਕੈਲੀਫੋਰਨੀਆ ਵਿਚ ਪੀੜਤਾਂ ਦੀ ਗਿਣਤੀ 10 ਲੱਖ ਦੇ ਕਰੀਬ ਪੁੱਜ ਗਈ ਹੈ। ਫਲੋਰੀਡਾ ਵਿਚ ਵੀ ਕੋਰੋਨਾ ਰੋਗੀਆਂ ਦਾ ਅੰਕੜਾ ਸਾਢੇ ਅੱਠ ਲੱਖ ਦੇ ਕੋਲ ਪੁੱਜ ਗਿਆ ਹੈ। ਈਰਾਨ ਵਿਚ ਫਿਰ ਕੋਰੋਨਾ ਦਾ ਕਹਿਰ ਵੱਧ ਰਿਹਾ ਹੈ। ਇਸ ਨਾਲ ਨਿਪਟਣ ਲਈ ਰਾਜਧਾਨੀ ਤਹਿਰਾਨ ਵਿਚ ਮੰਗਲਵਾਰ ਤੋਂ ਇਕ ਮਹੀਨੇ ਲਈ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ।