
ਭਾਰਤ ਦੀ ਜੀਡੀਪੀ ਪਹਿਲਾਂ ਦੇ ਮੁਕਾਬਲੇ ਘੱਟ ਡਿਗਣ ਦਾ ਅਨੁਮਾਨ : ਮੂਡੀਜ਼
ਨਵੀਂ ਦਿੱਲੀ, 12 ਨਵੰਬਰ : ਰੇਟਿੰਗ ਏਜੰਸੀ ਮੂਡੀਜ਼ ਨੇ ਭਾਰਤ ਲਈ ਵਿਕਾਸ ਦਰ ਦੇ ਅਨੁਮਾਨ 'ਚ ਵੀਰਵਾਰ ਨੂੰ ਅਪਣੇ ਪਿਛਲੇ ਅਨੁਮਾਨ ਦੇ ਮੁਕਾਬਲੇ ਕੁੱਝ ਸੁਧਾਰ ਕੀਤਾ। ਮੂਡੀਜ਼ ਨੇ 2020 'ਚ ਭਾਰਤੀ ਅਰਥਵਿਵਸਥਾ 'ਚ 8.9 ਫ਼ੀ ਸਦੀ ਗਿਰਾਵਟ ਆਉਣ ਦਾ ਅਨੁਮਾਨ ਜਤਾਇਆ ਹੈ, ਜਦੋਂ ਕਿ ਪਹਿਲਾਂ ਉਸ ਨੇ 9.6 ਫ਼ੀ ਸਦੀ ਗਿimageਰਾਵਟ ਆਉਣ ਦਾ ਅਨੁਮਾਨ ਲਾਇਆ ਸੀ।
ਮੂਡੀਜ਼ ਨੇ ਕਿਹਾ ਕਿ ਲੰਮੇ ਅਤੇ ਸਖ਼ਤ ਲਾਕਡਾਊਨ ਤੋਂ ਬਾਅਦ ਦੇਸ਼ ਦੀ ਅਰਥਵਿਵਸਥਾ ਫਿਰ ਤੋਂ ਪਟੜੀ 'ਤੇ ਵਾਪਸ ਆ ਰਹੀ ਹੈ ਪਰ ਇਹ ਸੁਧਾਰ ਖਿੰਡਿਆ ਹੋਇਆ ਹੈ।
ਮੂਡੀਜ਼ ਨੇ 2021 ਲਈ ਵੀ ਦੇਸ਼ ਦੀ ਆਰਥਕ ਵਾਧਾ ਦਰ ਦਾ ਅਨੁਮਾਨ ਵਧਾ ਕੇ 8.6 ਫ਼ੀ ਸਦੀ ਕਰ ਦਿਤਾ ਹੈ। ਪਹਿਲਾਂ ਇਹ 8.1 ਫ਼ੀ ਸਦੀ ਸੀ। ਸਾਲ 2019 'ਚ ਭਾਰਤ ਨੇ 4.8 ਫ਼ੀ ਸਦੀ ਦੀ ਦਰ ਨਾਲ ਆਰਥਕ ਵਾਧਾ ਕੀਤਾ ਸੀ।
ਰੇਟਿੰਗ ਏਜੰਸੀ ਨੇ ਕਿਹਾ ਕਿ 2020 ਦੇ ਕੈਲੰਡਰ ਸਾਲ 'ਚ ਦੇਸ਼ ਦੀ ਅਰਥਵਿਵਸਥਾ 8.9 ਫ਼ੀ ਸਦੀ ਡਿਗਣ ਦਾ ਅਨੁਮਾਨ ਹੈ। ਪਹਿਲਾਂ ਇਹ ਅਨੁਮਾਨ 9.6 ਫ਼ੀ ਸਦੀ ਦੀ ਗਿਰਾਵਟ ਦਾ ਸੀ। ਜੂਨ ਤਿਮਾਹੀ 'ਚ ਭਾਰਤ ਦੀ ਵਿਕਾਸ ਦਰ 'ਚ ਤਕਰੀਬਨ 24 ਫ਼ੀ ਸਦੀ ਦੀ ਵੱਡੀ ਦਰਜ ਕੀਤੀ ਗਈ ਸੀ।
(ਪੀਟੀਆਈ)