
ਘੱਟ ਆਮਦਨ ਵਾਲਿਆਂ ਲਈ ਨਹੀਂ ਹੋਵੇਗਾ ਟੈਕਸ 'ਚ ਵਾਧਾ : ਹੈਰਿਸ
ਵਾਸ਼ਿੰਗਟਨ, 12 ਨਵੰਬਰ : ਅਮਰੀਕਾ ਦੀ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਅਮਰੀਕੀਆਂ ਨੂੰ ਭਰੋਸਾ ਦਿਵਾਇਆ ਹੈ ਕਿ 400,000 ਡਾਲਰ ਤੋਂ ਘੱਟ ਦੀ ਸਾਲਾਨਾ ਆਮਦਨ ਵਾਲਿਆਂ ਲਈ ਟੈਕਸਾਂ ਵਿਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਉਸੇ ਸਮੇਂ, ਹੈਰਿਸ ਨੇ ਜ਼ੋਰ ਦਿਤਾ ਕਿ ਜੋ ਬਾਇਡਨ ਪ੍ਰਸ਼ਾਸਨ ਵਿਚ, ਕਾਰਪੋਰੇਸ਼ਨਾਂ ਅਤੇ ਸੱਭ ਤੋਂ ਅਮੀਰ ਲੋਕਾਂ ਨੂੰ ਉਨ੍ਹਾਂ ਦਾ ਨਿਰਧਾਰਤ ਹਿੱਸਾ ਭੁਗਤਾਨ ਕਰਨ ਲਈ ਕਿਹਾ ਜਾਵੇਗਾ।
ਹੈਰਿਸ ਨੇ ਬੁਧਵਾਰ ਨੂੰ ਟਵੀਟ ਕੀਤਾ ਅਤੇ ਲਿਖਿਆ, ''ਰਾਸ਼ਟਰਪਤੀ ਬਾਇਡਨ ਕਾਰਪੋਰੇਸ਼ਨ ਬਣਾਉਣਗੇ ਅਤੇ ਅਮੀਰ ਵਰਗ ਦੇ ਲੋਕ ਅਪਣਾ ਸ਼ੇਅਰ ਉਸ ਵਿਚ ਦੇਣਗੇ ਪਰ ਸਲਾਨਾ 400,000 ਡਾਲਰ ਕਮਾਉਣ ਵਾਲਿਆਂ ਨੂੰ ਇਕ ਪੈਸੇ ਦਾ ਵੀ ਭੁਗਤਾਨ ਕਰਨ ਲਈ ਨਹੀਂ ਕਿਹਾ ਜਾਵੇਗਾ।'' ਇਸ ਤੋਂ ਪਹਿਲਾਂ ਹੈਰਿਸ ਅਤੇ ਉਹਨਾਂ ਦੇ ਪਤੀ ਡਗਲਸ ਐਮਹਾਫ ਵਾਸ਼ਿੰਗਟਨ ਦੀ ਇਕ ਬੇਕਰੀ ਦੀ ਦੁਕਾਨ ਨੇੜੇ ਰੁਕੇ ਸਨ।
(ਪੀਟੀਆਈ)