ਸਾਊਦੀ ਅਰਬ ਦੇ ਜੇਦਾਹ 'ਚ ਹੋਇਆ ਵੱਡਾ ਧਮਾਕਾ, ਕਈਆਂ ਦੇ ਜਖ਼ਮੀ ਹੋਣ ਦੀ ਖ਼ਬਰ
Published : Nov 12, 2020, 10:15 am IST
Updated : Nov 12, 2020, 10:15 am IST
SHARE ARTICLE
bomb blast
bomb blast

ਇਹ ਜਾਣਕਾਰੀ ਫਰਾਂਸ ਦੇ ਅਧਿਕਾਰੀਆਂ ਨੇ ਦਿੱਤੀ ਹੈ।

ਪੈਰਿਸ: ਸਾਊਦੀ ਅਰਬ ਦੇ ਜੇਦਾਹ ਵਿੱਚ ਬੀਤੇ ਦਿਨੀ ਇੱਕ ਬੰਬ ਧਮਾਕਾ ਹੋਇਆ ਹੈ। ਇਹ ਸ਼ਹਿਰ ਇਸਲਾਮ ਦੇ ਪਵਿੱਤਰ ਅਸਥਾਨ ਮੱਕਾ ਦੇ ਨੇੜੇ ਹੈ। ਇਸ ਬੰਬ ਧਮਾਕੇ 'ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਰਿਪੋਰਟਾਂ ਦੇ ਅਨੁਸਾਰ, ਬੰਬ ਧਮਾਕਾ ਜੇਦਾਹ ਦੇ ਗੈਰ-ਮੁਸਲਿਮ ਸੈਮੈਟਰੀ ਵਿੱਚ ਇੱਕ ਸਮਾਗਮ ਦੌਰਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਸਾਊਦੀ ਅਰਬ ਦੇ ਸ਼ਹਿਰ ਜੇਦਾਹ 'ਚ ਇਕ ਕਬਰਸਤਾਨ 'ਚ ਪਹਿਲੇ ਵਿਸ਼ਵ ਯੁੱਧ ਦੇ ਅੰਤ 'ਚ ਬਣਾਈ ਯਾਦਗਾਰੀ 'ਚ ਆਯੋਜਿਤ ਪ੍ਰੋਗਰਾਮ ਦੌਰਾਨ ਬੀਤੇ ਦਿਨੀਂ ਇਕ ਭਿਆਨਕ ਧਮਾਕਾ ਹੋਇਆ। ਇਹ ਜਾਣਕਾਰੀ ਫਰਾਂਸ ਦੇ ਅਧਿਕਾਰੀਆਂ ਨੇ ਦਿੱਤੀ ਹੈ।  

bomb

ਇਸ ਪ੍ਰੋਗਰਾਮ ਵਿੱਚ ਫਰਾਂਸ ਸਮੇਤ ਕਈ ਦੇਸ਼ਾਂ ਦੇ ਕੌਂਸਲੇਟ ਸ਼ਾਮਿਲ ਹੋਏ ਸੀ। ਘਟਨਾ ਦੀ ਨਿੰਦਾ ਕਰਦਿਆਂ ਫਰਾਂਸ ਦੇ ਵਿਦੇਸ਼ ਮੰਤਰਾਲੇ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਫਰਾਂਸ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਗੈਰ-ਮੁਸਲਿਮ ਕਬਰਸਤਾਨ ਵਿੱਚ ਹੋਏ ਇਸ ਸਮਾਗਮ ਵਿੱਚ ਕਈ ਦੇਸ਼ਾਂ ਦੇ ਨੁਮਾਇੰਦੇ ਮੌਜੂ ਦਸੀ। ਹਾਲਾਂਕਿ ਜ਼ਖਮੀਆਂ ਦੀ ਪਛਾਣ ਸਾਹਮਣੇ ਨਹੀਂ ਆਈ ਹੈ।

ਪਹਿਲਾ ਵਿਸ਼ਵ ਯੁੱਧ ਅੱਜ ਹੀ ਦੇ ਦਿਨ ਖ਼ਤਮ ਹੋਇਆ ਸੀ ਅਤੇ ਬੁੱਧਵਾਰ ਨੂੰ ਇਸ ਦੇ ਅੰਤ ਦੇ 102 ਸਾਲ ਪੂਰੇ ਹੋਣ ਕਾਰਨ ਯੂਰਪ ਦੇ ਕਈ ਦੇਸ਼ਾਂ ਵਿੱਚ ਪ੍ਰੋਗਰਾਮ ਵੀ ਆਯੋਜਿਤ ਕੀਤੇ ਗਏ ਸੀ। ਇਹ ਘਟਨਾ 29 ਅਕਤੂਬਰ ਨੂੰ ਜੇਦਾਹ ਸ਼ਹਿਰ 'ਚ ਫ੍ਰੈਂਚ ਦੂਤਘਰ ਵਿਚ ਤਾਇਨਾਤ ਇਕ ਗਾਰਡ 'ਤੇ ਚਾਕੂ ਨਾਲ ਹਮਲਾ ਕਰਨ ਤੋਂ ਬਾਅਦ ਸਾਹਮਣੇ ਆਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement