Italy News : ਇਟਲੀ ਭਿਆਨਕ ਸੜਕ ਹਾਦਸੇ ਚੋ ਦੌ ਭਾਰਤੀ ਮੂਲ ਦੇ ਫੁੱਟਬਾਲ ਖਿਡਾਰੀਆਂ ਦੀ ਮੌਤ

By : BALJINDERK

Published : Nov 12, 2024, 3:02 pm IST
Updated : Nov 12, 2024, 3:02 pm IST
SHARE ARTICLE
ਮ੍ਰਿਤਕਾਂ ਦੀ ਪਹਿਚਾਣ ਵਿਨੇਸ਼ ਰਤਨ (24 ਸਾਲ) ਅਤੇ ਵਿਸ਼ਾਲ ਸ਼ਰਮਾ (20 ਸਾਲ ) ਵਜੋਂ ਹੋਈ ਹੈ 
ਮ੍ਰਿਤਕਾਂ ਦੀ ਪਹਿਚਾਣ ਵਿਨੇਸ਼ ਰਤਨ (24 ਸਾਲ) ਅਤੇ ਵਿਸ਼ਾਲ ਸ਼ਰਮਾ (20 ਸਾਲ ) ਵਜੋਂ ਹੋਈ ਹੈ 

Italy News : ਦੋਵੇਂ ਨੌਜਵਾਨ ਫੁੱਟਬਾਲ ਸਪੋਰਟਸ ਕਲੱਬ ਵਿਚੈਂਸਾ ਦੇ ਸਨ ਖਿਡਾਰੀ 

Italy News : ਇਟਲੀ ਦੇ ਵਿਚੈਂਸਾ ਜ਼ਿਲ੍ਹੇ ਦੇ ਸਾਰੇਗੋ -ਮਾਲੇਦੋ ਰੋਡ ਉੱਤੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਜਾਨ ਚਲੀ ਗਈ ਹੈ।  ਜਿੰਨਾਂ ਦੇ ਨਾਂ ਵਿਨੇਸ਼ ਰਤਨ (ਉਮਰ 24 ਸਾਲ) ਅਤੇ ਵਿਸ਼ਾਲ ਸ਼ਰਮਾ (ਉਮਰ 20 ਸਾਲ )ਸਨ।  ਇਹ ਦੋਵੇਂ ਨੌਜਵਾਨ ਫੁੱਟਬਾਲ ਸਪੋਰਟਸ ਕਲੱਬ ਵਿਚੈਂਸਾ ਦੇ ਖਿਡਾਰੀ ਸਨ।

1

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਐਤਵਾਰ ਬਾਅਦ ਦੁਪਿਹਰ ਲਗਭਗ 3 ਵਜੇ ਦੇ ਕਰੀਬ ਜਦੋਂ ਇਹ ਨੌਜਵਾਨ ਆਪਣੀ  ਗੱਡੀ ’ਤੇ ਸਵਾਰ ਹੋ ਕੇ ਜਾ ਰਹੇ ਹਨ ਤਾਂ ਦੂਜੀ ਗੱਡੀ ਨੂੰ ਕਰਾਸ ਕਰਦੇ ਸਮੇਂ ਇਨਾਂ ਦੀ ਕਾਰ ਬੇਕਾਬੂ ਹੋ ਗਈ ਅਤੇ ਸਾਹਮਣੇ ਆ ਰਹੀ ਕਾਰ ਨਾਲ਼ ਸਿੱਧੇ ਰੂਪ ਵਿੱਚ ਟਕਰਾ ਗਈ ਅਤੇ ਉਪਰੰਤ ਸੜਕ ਤੇ ਕਿਨਾਰੇ ਦਰੱਖਤ ਨਾਲ਼ ਜਾ ਵੱਜੀ।

1

ਹਾਦਸਾ ਬਹੁਤ ਭਿਆਨਕ ਸੀ ਅਤੇ ਕਾਰ ਨੂੰ ਚਲਾ ਰਹੇ ਵਿਨੇਸ਼ ਰਤਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂ ਕਿ ਦੂਜਾ ਨੌਜਵਾਨ ਵਿਸ਼ਾਲ ਸ਼ਰਮਾ ਵੀ ਜ਼ਿਆਦਾ ਸੱਟ ਲੱਗੀ ਹੋਣ ਕਰਕੇ ਹਸਪਤਾਲ ਪਹੁੰਚਣ ਉਪਰੰਤ ਦਮ ਤੋੜ ਗਿਆ। ਹਾਦਸਾ ਇੰਨਾਂ ਜ਼ਿਆਦਾ ਭਿਆਨਕ ਸੀ ਕਿ ਇਨਾਂ ਦੀ ਕਾਰ ਬੁਰੀ ਤਰ੍ਹਾਂ ਨਾਲ਼ ਅੱਗਿਓ ਟੁੱਟ ਗਈ ਅਤੇ ਸਾਹਮਣੇ ਵਾਲੀ ਕਾਰ ’ਚ ਇਟਾਲੀਅਨ ਲੋਕ ਸ਼ਾਮਿਲ ਸਨ। ਜਿਨਾਂ ’ਚੋ ਦੋ ਦੇ ਸੱਟਾਂ ਲੱਗੀਆਂ ਹਨ ਅਤੇ ਉਹ ਜੇਰੇ ਇਲਾਜ ਹਨ। ਇਸ ਘਟਨਾ ਨਾਲ਼ ਵਿਚੈਂਸਾ ਇਲਾਕੇ ਵਿੱਚ ਭਾਰੀ ਸੋਗ ਦੀ ਲਹਿਰ ਦਿਖਾਈ ਦੇ ਰਹੀ ਹੈ।

(For more news apart from Two Indian-origin football players died in a terrible road accident in Italy News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement