ਕਿਹਾ : ਅਮਰੀਕਾ ’ਚ ਹੁਨਰਮੰਦ ਕਾਮਿਆਂ ਦੀ ਘਾਟ ਨਹੀਂ,ਪਰ ਕੁੱਝ ਖੇਤਰਾਂ ’ਚ ਵਿਦੇਸ਼ੀ ਕਾਮਿਆਂ ਨੂੰ ਲਿਆਉਣ ਦੀ ਹੈ ਜ਼ਰੂਰਤ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਚ-1 ਬੀ ਵੀਜ਼ਾ ’ਤੇ 1 ਲੱਖ ਡਾਲਰ ਦੀ ਨਵੀਂ ਫੀਸ ਲਗਾਉਣ ਦੇ ਬਾਵਜੂਦ ਕਿਹਾ ਹੈ ਕਿ ਦੇਸ਼ ਨੂੰ ਹੁਣ ਵੀ ਹੁਨਰਮੰਦ ਵਿਦੇਸ਼ੀ ਕਾਮਿਆਂ ਦੀ ਜ਼ਰੂਰਤ ਹੈ। ਡੋਨਾਲਡ ਟਰੰਪ ਨੇ ਇਹ ਬਿਆਨ ਮੀਡੀਆ ਨੂੰ ਨੂੰ ਦਿੱਤੀ ਇਕ ਇੰਟਰਵਿਊ ਦੌਰਾਨ ਦਿੱਤਾ। ਜਿਸ ’ਚ ਉਨ੍ਹਾਂ ਕਿਹਾ ਕਿ ਅਮਰੀਕਾ ’ਚ ਹੁਨਰਮੰਦ ਕਾਮਿਆਂ ਦੀ ਕਮੀ ਨਹੀਂ ਹੈ ਪਰ ਫਿਰ ਵੀ ਕੁੱਝ ਖੇਤਰਾਂ ’ਚ ਵਿਦੇਸ਼ੀ ਹੁਨਰਮੰਦ ਕਾਮਿਆਂ ਨੂੰ ਲਿਆਉਣਾ ਜ਼ਰੂਰੀ ਹੈ।
ਟਰੰਪ ਨੇ ਕਿਹਾ ਕਿ ਅਮਰੀਕਾ ਵਿੱਚ ਹਰ ਖੇਤਰ ਲਈ ਲੋੜੀਂਦੇ ਹੁਨਰ ਵਾਲੇ ਲੋਕਾਂ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਤੁਹਾਨੂੰ ਪ੍ਰਤਿਭਾ ਨੂੰ ਵੀ ਲਿਆਉਣਾ ਪਵੇਗਾ। ਤੁਹਾਡੇ ਕੋਲ ਕੋਈ ਵਿਲੱਖਣ ਪ੍ਰਤਿਭਾ ਨਹੀਂ ਹੈ ਅਤੇ ਤੁਹਾਨੂੰ ਇਸ ਨੂੰ ਲਿਆਉਣਾ ਪਵੇਗਾ ਅਤੇ ਲੋਕਾਂ ਨੂੰ ਸਿੱਖਣਾ ਪਵੇਗਾ। ਤੁਸੀਂ ਲੋਕਾਂ ਨੂੰ ਬੇਰੁਜ਼ਗਾਰੀ ਦੀ ਲਾਈਨ ਦੀ ਤਰ੍ਹਾਂ ਨੌਕਰੀ ਤੋਂ ਨਹੀਂ ਕੱਢ ਸਕਦੇ ਅਤੇ ਕਹਿ ਸਕਦੇ ਹਾਂ ਮੈਂ ਤੁਹਾਨੂੰ ਕਿਸੇ ਫੈਕਟਰੀ ’ਚ ਲਗਾ ਦੇਵਾਂਗਾ ਅਤੇ ਅਸੀਂ ਮਿਜ਼ਾਇਲਾਂ ਬਣਾਵਾਂਗੇ। ਜਦੋਂ ਪੱਤਰਕਾਰਾਂ ਨੇ ਤਰਕ ਦਿੱਤਾ ਕਿ ਅਮਰੀਕਾ ’ਚ ਪਹਿਲਾਂ ਤੋਂ ਹੀ ਕਾਫ਼ੀ ਪ੍ਰਤਿਭਾਸ਼ਾਲੀ ਲੋਕ ਮੌਜੂਦ ਹਨ ਤਾਂ ਟਰੰਪ ਨੇ ਨਾਂ ’ਚ ਜਵਾਬ ਦਿੱਤਾ।
