
ਪਾਕਿਸਤਾਨ ਦੇ ਨੋਸ਼ਕੀ ਜ਼ਿਲ੍ਹੇ ’ਚ ਰਹਿੰਦੇ ਸਨ ਅਬਦੁਲ ਮਜੀਦ
ਪਾਕਿਸਤਾਨ- 54 ਬੱਚਿਆਂ ਅਤੇ 6 ਪਤਨੀਆਂ ਵਾਲੇ ਪਾਕਿਸਤਾਨ ਦੇ ਅਬਦੁਲ ਮਜੀਦ ਦਾ ਦਿਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਉਹ 75 ਸਾਲ ਦੇ ਸਨ ਅਤੇ ਬਹੁਤ ਸਮੇਂ ਤੋਂ ਦਿਲ ਦੀ ਬੀਮਾਰੀ ਨਾਲ ਜੂਝ ਰਹੇ ਸਨ। ਨੌਸਕੀ ਜ਼ਿਲ੍ਹੇ ਵਿਚ ਰਹਿਣ ਵਾਲੇ ਮਜੀਦ ਟਰੱਕ ਡਰਾਈਵਰ ਹਨ। ਉਹ ਹਰ ਮਹੀਨੇ 15 ਤੋਂ 25 ਹਜ਼ਾਰ ਪਾਕਿਸਤਾਨੀ ਰੁਪਏ ਤੱਕ ਕਮਾ ਲੈਂਦੇ ਸਨ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਸਨ। ਉਸ ਦੀ ਮੌਤ ਤੋਂ ਬਾਅਦ ਹੁਣ ਪਰਿਵਾਰ ਦੇ ਪਾਲਣ ਪੋਸ਼ਣ ਨੂੰ ਲੈ ਕੇ ਚਿੰਤਾ ਦੀ ਸਥਿਤੀ ਬਣੀ ਹੋਈ ਹੈ।
ਅਬਦੁਲ ਮਜੀਦ ਦੇ ਸਭ ਤੋਂ ਬੜੇ ਪੁੱਤਰ ਦਾ ਨਾਂਅ ਅਬਦੁਲ ਵਲੀ ਹੈ ਜੋ 37 ਸਾਲ ਦੇ ਹਨ। ਉਹ ਵੀ ਆਪਣੇ ਪਿਤਾ ਦੀ ਤਰ੍ਹਾਂ ਹੀ ਟਰੱਕ ਚਲਾਉਂਦੇ ਹਨ। ਵਲੀ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹ ਮੌਤ ਦੇ 5 ਦਿਨ ਪਹਿਲਾਂ ਤੱਕ ਟਰੱਕ ਚਲਾ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਾਡੇ ਵਿਚੋਂ ਕਈ ਪੜੇ ਲਿਖੇ ਹਨ ਪਰ ਰੁਜ਼ਗਾਰ ਕਿਸੇ ਨੂੰ ਨਹੀਂ ਮਿਲਿਆ। ਇਸ ਲਈ ਅਸੀਂ ਪਿਤਾ ਦਾ ਠੀਕ ਢੰਗ ਨਾਲ ਇਲਾਜ ਨਹੀਂ ਕਰਵਾ ਸਕੇ। ਇਸ ਸਾਲ ਦੀ ਹੜ ਵਿਚ ਸਾਡਾ ਘਰ ਵੀ ਤਬਾਹ ਹੋ ਗਿਆ ਸੀ।
ਪਾਕਿਸਤਾਨ ਵਿਚ 2017 ਵਿਚ ਹੋਈ ਜਨਗਣਨਾ ਦੇ ਦੌਰਨਾ ਅਬਦੁਲ ਮੀਡੀਆ ਦੀ ਸੁਰਖੀਆਂ ਵਿਚ ਆਏ ਸਨ। ਪਾਕਿਸਤਾਨ ਵਿਚ ਇਹ ਜਨਗਣਨਾ 19 ਸਾਲ ਬਾਅਦ ਕਰਵਾਈ ਗਈ ਸੀ। ਜਨਗਣਨਾ ਕਰਨ ਵਾਲੀ ਟੀਮ ਨੇ ਉਸ ਸਮੇਂ ਦੱਸਿਆ ਕਿ ਮਜੀਦ ਆਪਣੀ 4 ਪਤਨੀਆਂ ਅਤੇ 42 ਬੱਚਿਆਂ ਦੇ ਨਾਲ ਰਹਿ ਰਹੇ ਸਨ। ਉੱਥੇ ਹੀ ਉਸ ਦੀਆਂ 2 ਪਤਨੀਆਂ ਅਤੇ 12 ਬੱਚਿਆਂ ਦੀ ਪਹਿਲਾ ਹੀ ਮੌਤ ਹੋ ਗਈ ਸੀ। ਮਜੀਦ ਜਦੋਂ 18 ਸਾਲ ਦੇ ਸਨ ਉਦੋਂ ਉਨ੍ਹਾਂ ਦਾ ਵਿਆਹ ਹੋ ਗਿਆ ਸੀ।
ਮਿਲੀ ਜਾਣਕਾਰੀ ਅਨੁਸਾਰ ਅਬਦੁਲ ਦੇ 22 ਬੇਟੇ ਤੇ 20 ਬੇਟੀਆਂ ਉਸ ਦੇ ਸੱਤ ਕਮਰਿਆਂ ਵਿਚ ਇਕੱਠੇ ਰਹਿੰਦੇ ਹਨ।
ਉਹ ਆਪਣੇ ਬੱਚਿਆਂ ਨਾਲ ਵਾਰੀ-ਵਾਰੀ ਮਿਲਣ ਆਉਂਦੇ ਸਨ। ਪਰਿਵਾਰਕ ਪ੍ਰੋਗਰਾਮਾਂ ਵਿਚ ਸਾਰੇ ਇਕੱਠੇ ਹਿੱਸਾ ਲੈਂਦੇ ਸਨ। ਅਬਦੁਲ ਦੇ ਜ਼ਿਆਦਾਤਰ ਬੱਚੇ 15 ਸਾਲ ਦੀ ਉਮਰ ਤੋਂ ਘੱਟ ਹਨ। ਸਭ ਤੋਂ ਛੋਟੀ ਬੇਟੀ ਜੋ 7 ਸਾਲ ਦੀ ਹੈ। ਇਕ ਇੰਟਰਵਿਊ ਵਿਚ ਅਬਦੁਲ ਨੇ ਦੱਸਿਆ ਸੀ ਕਿ ਉਸ ਨੇ ਹਮੇਸ਼ਾ ਪੈਸਿਆਂ ਦੀ ਤੰਗੀ ਦਾ ਸਾਹਮਣੇ ਕੀਤਾ ਹੈ, ਇਸ ਲਈ ਉਸ ਦੇ ਕਈ ਬੱਚਿਆਂ ਨੂੰ ਦੁੱਧ ਨਹੀ ਮਿਲ ਸਕਿਆ ਇਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।