ਪਿਆਜ਼ ਨੇ ਕਢਵਾਏ ਲੋਕਾਂ ਦੀਆਂ ਅੱਖਾਂ 'ਚੋਂ ਅੱਥਰੂ! ਫਿਲੀਪੀਨਜ਼ 'ਚ ਮੀਟ ਤੋਂ ਕਰੀਬ 3 ਗੁਣਾ ਮਹਿੰਗਾ ਵਿਕ ਰਿਹਾ ਹੈ ਪਿਆਜ਼ 

By : KOMALJEET

Published : Jan 13, 2023, 12:16 pm IST
Updated : Jan 13, 2023, 12:16 pm IST
SHARE ARTICLE
Representational Image
Representational Image

900 ਰੁਪਏ ਹੈ 1 ਕਿਲੋ ਪਿਆਜ਼ ਦੀ ਕੀਮਤ


2 ਦਿਨ ਪਹਿਲਾਂ ਤਸਕਰਾਂ ਕੋਲੋਂ ਜ਼ਬਤ ਕੀਤੇ ਗਏ 3 ਕਰੋੜ ਰੁਪਏ ਦੇ ਪਿਆਜ਼
14 ਸਾਲ ਦੇ ਉੱਚ ਪੱਧਰ 'ਤੇ ਪਹੁੰਚੀ ਮਹਿੰਗਾਈ 
ਮਨੀਲਾ :
ਫਿਲੀਪੀਨਜ਼ ਵਿੱਚ ਪਿਆਜ਼ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਗਈਆਂ ਹਨ। ਉੱਥੇ ਪਿਆਜ਼ ਦੀ ਕੀਮਤ ਮੀਟ ਦੇ ਮੁਕਾਬਲੇ ਲਗਭਗ 3 ਗੁਣਾ ਵੱਧ ਗਈ ਹੈ। ਖੇਤੀਬਾੜੀ ਵਿਭਾਗ ਅਨੁਸਾਰ 1 ਕਿਲੋ ਮੁਰਗੀ ਦੀ ਕੀਮਤ 325 ਰੁਪਏ ਹੈ, ਜਦੋਂ ਕਿ 1 ਕਿਲੋ ਪਿਆਜ਼ 900 ਰੁਪਏ ਵਿੱਚ ਮਿਲ ਰਿਹਾ ਹੈ। ਵਧਦੀਆਂ ਕੀਮਤਾਂ ਅਤੇ ਮੰਗ ਵਧਣ ਕਾਰਨ ਪਿਆਜ਼ ਦੀ ਤਸਕਰੀ ਵੀ ਸ਼ੁਰੂ ਹੋ ਗਈ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਦੋ ਦਿਨ ਪਹਿਲਾਂ ਕਸਟਮ ਅਧਿਕਾਰੀਆਂ ਨੇ 3 ਕਰੋੜ ਰੁਪਏ ਦਾ ਪਿਆਜ਼ ਜ਼ਬਤ ਕੀਤਾ ਸੀ। ਪੇਸਟਰੀ ਬਾਕਸ ਰਾਹੀਂ ਚੀਨ ਤੋਂ ਇਸ ਦੀ ਤਸਕਰੀ ਕੀਤੀ ਜਾ ਰਹੀ ਸੀ। ਇਸ ਤੋਂ ਪਹਿਲਾਂ ਦਸੰਬਰ 'ਚ ਕਸਟਮ ਅਧਿਕਾਰੀਆਂ ਨੇ 2.5 ਕਰੋੜ ਰੁਪਏ ਦੇ ਪਿਆਜ਼ ਜ਼ਬਤ ਕੀਤੇ ਸਨ। ਜਿਸ ਨੂੰ ਕੱਪੜਿਆਂ ਦੀ ਖੇਪ ਵਿੱਚ ਛੁਪਾ ਕੇ ਲਿਆਂਦਾ ਜਾ ਰਿਹਾ ਸੀ।

ਫਿਲੀਪੀਨ ਦੇ ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਜੂਨੀਅਰ ਨੇ ਕਿਹਾ ਕਿ ਉਹ ਜ਼ਬਤ ਪਿਆਜ਼ ਵੇਚਣ ਦਾ ਤਰੀਕਾ ਲੱਭ ਰਹੇ ਹਨ ਤਾਂ ਜੋ ਪਿਆਜ਼ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ। ਰਾਸ਼ਟਰਪਤੀ ਮਾਰਕੋਸ ਨੇ ਇਸ ਹਫਤੇ 21 ਹਜ਼ਾਰ ਮੀਟ੍ਰਿਕ ਟਨ ਪਿਆਜ਼ ਦਰਾਮਦ ਕਰਨ ਦੇ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪਰ ਇਹ ਪਿਆਜ਼ 27 ਜਨਵਰੀ ਤੱਕ ਫਿਲੀਪੀਨਜ਼ ਪਹੁੰਚ ਸਕੇਗਾ। ਫਰਵਰੀ ਵਿਚ ਫਿਲੀਪੀਨਜ਼ ਵਿਚ ਪਿਆਜ਼ ਦੀ ਵਾਢੀ ਸ਼ੁਰੂ ਹੋ ਜਾਵੇਗੀ। ਇਸ ਤੋਂ ਬਾਅਦ ਪਿਆਜ਼ ਦੀਆਂ ਕੀਮਤਾਂ ਹੇਠਾਂ ਆਉਣ ਦੀ ਉਮੀਦ ਹੈ।

ਦੱਸ ਦੇਈਏ ਕਿ ਪਿਆਜ਼ ਫਿਲੀਪੀਨਜ਼ ਦੇ ਲੋਕਾਂ ਦੇ ਖਾਣ-ਪੀਣ ਦਾ ਅਹਿਮ ਹਿੱਸਾ ਹੈ। ਇੱਥੇ ਹਰ ਮਹੀਨੇ 20 ਹਜ਼ਾਰ ਮੀਟ੍ਰਿਕ ਟਨ ਪਿਆਜ਼ ਦੀ ਖਪਤ ਹੁੰਦੀ ਹੈ। ਪਿਛਲੇ ਸਾਲ ਕਈ ਭਿਆਨਕ ਤੂਫਾਨਾਂ ਕਾਰਨ ਅਰਬਾਂ ਰੁਪਏ ਦੀ ਪਿਆਜ਼ ਦੀ ਫਸਲ ਤਬਾਹ ਹੋ ਗਈ ਸੀ। ਪਿਆਜ਼ ਦੀਆਂ ਵਧਦੀਆਂ ਕੀਮਤਾਂ ਕਾਰਨ ਫਿਲੀਪੀਨਜ਼ 'ਚ ਮਹਿੰਗਾਈ 14 ਸਾਲ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ।

ਫਿਲੀਪੀਨਜ਼ ਦੇ ਪ੍ਰਤੀਨਿਧ ਸਦਨ ਦੇ ਨਿਵਾਸੀ ਅਰਥ ਸ਼ਾਸਤਰੀ ਜੋਏ ਸਲਸੇਡਾ ਦੇ ਅਨੁਸਾਰ, ਫਿਲੀਪੀਨਜ਼ ਵਿੱਚ ਪਿਆਜ਼ ਦੀਆਂ ਕੀਮਤਾਂ ਦੁਨੀਆ ਵਿੱਚ ਸਭ ਤੋਂ ਵੱਧ ਹਨ। ਫਿਲੀਪੀਨਜ਼ ਦੇ ਸੈਨੇਟਰ ਸ਼ੇਰਵਿਨ ਵਿਨ ਨੇ ਪਿਆਜ਼ ਦੀ ਤਸਕਰੀ ਨੂੰ ਰੋਕਣ ਲਈ ਟਾਸਕ ਫੋਰਸ ਦੇ ਗਠਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਤਸਕਰੀ ਕਾਰਨ ਸਰਕਾਰ ਨੂੰ ਮਾਲੀਆ ਨਹੀਂ ਮਿਲਦਾ ਅਤੇ ਮੰਡੀ ਦਾ ਵੀ ਬੁਰਾ ਹਾਲ ਹੈ।

SHARE ARTICLE

ਏਜੰਸੀ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement