
Colombia Landslide: 35 ਲੋਕ ਹੋਏ ਜ਼ਖ਼ਮੀ
Big accident in Colombia news in punjabi : ਪੱਛਮੀ ਕੋਲੰਬੀਆ 'ਚ ਸ਼ੁੱਕਰਵਾਰ ਨੂੰ ਪਹਾੜ ਖਿਸਕਣ ਕਾਰਨ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਸ ਘਟਨਾ ਦੀ ਜਾਣਕਾਰੀ ਦਿਤੀ
ਇਹ ਵੀ ਪੜ੍ਹੋ: Punjab News: ਸ਼ਾਹਪੁਰਕੰਡੀ ਡੈਮ 'ਚ ਪਾਣੀ ਭਰਨ ਅਤੇ ਆਰਜ਼ੀ ਗੇਟ ਬੰਦ ਕਰਨ ਲਈ ਰਣਜੀਤ ਸਾਗਰ ਡੈਮ ਤੋਂ ਪਾਣੀ ਦੀ ਪੂਰਨ ਬੰਦੀ ਰਹੇਗੀ
ਨੈਸ਼ਨਲ ਡਿਜ਼ਾਸਟਰ ਰਿਸਕ ਮੈਨੇਜਮੈਂਟ ਯੂਨਿਟ ਨੇ ਇਕ ਬਿਆਨ ਵਿਚ ਕਿਹਾ ਕਿ ਪਹਾੜ ਡਿੱਗਣ ਕਾਰਨ ਪੱਛਮੀ ਕੋਲੰਬੀਆ ਦੇ ਕਿਊਬੋ ਅਤੇ ਮੇਡੇਲਿਨ ਸ਼ਹਿਰਾਂ ਨੂੰ ਜੋੜਨ ਵਾਲੇ ਪਹਾੜੀ ਖੇਤਰ ਵਿਚ ਇਕ ਹਾਈਵੇਅ ਅਤੇ ਇਕ ਵਿਅਸਤ ਨਗਰ ਪਾਲਿਕਾ ਸੜਕ ਢਕੀ ਗਈ। ਇਸ ਵਿਚ ਕਿਹਾ ਗਿਆ ਹੈ ਕਿ ਘੱਟੋ-ਘੱਟ 35 ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਲਿਜਾਇਆ ਗਿਆ ਹੈ।
ਇਹ ਵੀ ਪੜ੍ਹੋ: Punjab News : ਸਰਪੰਚਾਂ ਤੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਬੀ.ਡੀ.ਪੀ.ਓ ਤੁਰੰਤ ਪ੍ਰਭਾਵ ਨਾਲ ਮੁਅੱਤਲ
ਬਿਆਨ ਵਿਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੇ ਐਲਾਨ ਕੀਤਾ ਹੈ ਕਿ ਉਹ ਮਲਬੇ ਹੇਠ ਦੱਬੇ ਸੰਭਾਵਿਤ ਤੌਰ 'ਤੇ ਲਾਪਤਾ ਲੋਕਾਂ ਨੂੰ ਲੱਭਣ ਲਈ ਖੋਜ ਮੁਹਿੰਮ ਸ਼ੁਰੂ ਕਰਨਗੇ। ਜੋਖਮ ਪ੍ਰਬੰਧਨ ਇਕਾਈ ਨੇ ਇਹ ਨਹੀਂ ਦੱਸਿਆ ਕਿ ਪਹਾੜ ਖਿਸਕਣ ਦਾ ਕਾਰਨ ਕੀ ਹੋ ਸਕਦਾ ਹੈ, ਪਰ ਰੱਖਿਆ ਵਿਭਾਗ ਨੇ ਕਿਹਾ ਕਿ ਖੇਤਰ ਵਿੱਚ ਬਾਰਸ਼ ਹੋ ਰਹੀ ਹੈ, ਜਿਸ ਕਾਰਨ ਬਚਾਅ ਕਾਰਜ ਮੁਸ਼ਕਲ ਹੋ ਰਹੇ ਹਨ। ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਵੀਡੀਓ ਪੋਸਟ ਕੀਤੀ ਗਈ ਹੈ ਐਸੋਸੀਏਟਿਡ ਪ੍ਰੈਸ ਇਸਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕਰ ਸਕਿਆ।