ਅਮਰੀਕਾ-ਮੈਕਸੀਕੋ ਸਰਹੱਦ 'ਤੇ ਕੰਧ ਬਣਾਉਣ ਨੂੰ ਲੈ ਕੇ ਸੰਸਦ ਮੈਂਬਰਾਂ ਵਿਚਕਾਰ ਬਣੀ ਸਹਿਮਤੀ
Published : Feb 13, 2019, 11:38 am IST
Updated : Feb 13, 2019, 11:38 am IST
SHARE ARTICLE
Donald Trump
Donald Trump

ਅਮਰੀਕਾ-ਮੈਕਸੀਕੋ ਸਰਹੱਦ 'ਤੇ ਕੰਧ ਬਣਾਉਣ ਨੂੰ ਲੈ ਕੇ ਸੰਸਦ ਮੈਂਬਰਾਂ ਵਿਚਕਾਰ ਸਹਿਮਤੀ ਬਣ ਗਈ ਹੈ.....

ਵਾਸ਼ਿੰਗਟਨ : ਅਮਰੀਕਾ-ਮੈਕਸੀਕੋ ਸਰਹੱਦ 'ਤੇ ਕੰਧ ਬਣਾਉਣ ਨੂੰ ਲੈ ਕੇ ਸੰਸਦ ਮੈਂਬਰਾਂ ਵਿਚਕਾਰ ਸਹਿਮਤੀ ਬਣ ਗਈ ਹੈ। ਅਧਿਕਾਰੀਆਂ ਨੂੰ ਡਰ ਸੀ ਕਿ ਕਿਤੇ ਮੁੜ ਸ਼ਟ ਡਾਊਨ ਨਾ ਹੋ ਜਾਵੇ ਕਿਉਂਕਿ ਪਹਿਲਾਂ ਵੀ ਇਕ ਕਾਰਨ ਦੇਸ਼ ਦਾ ਵਿੱਤੀ ਨੁਕਸਾਨ ਹੋ ਚੁੱਕਾ ਹੈ ਅਤੇ ਕਰਮਚਾਰੀਆਂ ਨੂੰ ਬਿਨਾਂ ਤਨਖਾਹ ਦੇ ਕੰਮ ਕਰਨ ਲਈ ਮਜਬੂਰ ਹੋਣਾ ਪਿਆ। ਸੋਮਵਾਰ ਦੀ ਰਾਤ ਨੂੰ ਇਹ ਸਮਝੌਤਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਸੰਸਦ ਮੈਂਬਰਾਂ ਵਿਚਾਲੇ ਹੋਇਆ। ਸਮਝੌਤੇ ਮੁਤਾਬਕ ਟਰੰਪ ਨੂੰ ਮੈਕਸੀਕੋ ਦੀ ਕੰਧ ਬਣਾਉਣ ਲਈ ਸਿਰਫ 1.4 ਅਰਬ ਡਾਲਰ ਦੀ ਰਾਸ਼ੀ ਮਿਲੇਗੀ। ਹਾਲਾਂਕਿ ਟਰੰਪ ਵਲੋਂ 5 ਅਰਬ ਡਾਲਰ ਦੀ ਮੰਗ ਕੀਤੀ ਗਈ ਸੀ।

Donald TrumpDonald Trump

ਸੰਸਦੀ ਸਹਿਯੋਗੀਆਂ ਮੁਤਾਬਕ, ''ਟਰੰਪ ਦੀ ਰੀਪਬਲਿਕਨ ਪਾਰਟੀ ਕਿਸੇ ਵੀ ਸੂਰਤ 'ਚ ਫਿਰ ਤੋਂ ਸਰਕਾਰੀ ਕੰਮ-ਕਾਜ ਠੱਪ ਨਹੀਂ ਹੋਣ ਦੇਣਾ ਚਾਹੁੰਦੀ ਸੀ। ਅਜਿਹੇ 'ਚ ਉਨ੍ਹਾਂ ਨੇ ਕੰਧ ਬਣਾਉਣ ਲਈ ਮਿਲਣ ਵਾਲੀ ਰਾਸ਼ੀ ਨਾਲ ਸਮਝੌਤਾ ਕਰਨਾ ਪਿਆ।'' ਟਰੰਪ ਨੇ ਇਸ ਲਈ 5.7 ਅਰਬ ਡਾਲਰ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਨੇ ਬੇਹੱਦ ਘੱਟ ਤਕਰੀਬਨ 1.4 ਅਰਬ ਡਾਲਰ ਦੀ ਰਾਸ਼ੀ ਮਿਲ ਰਹੀ ਹੈ। ਇਸ ਧਨ ਨਾਲ ਸਿਰਫ 55 ਮੀਲ ਲੰਬੀ ਵਾੜ ਲੱਗ ਸਕਦੀ ਹੈ। ਇਹ ਸਟੀਲ ਦੀ ਵਾੜ ਹੋਵੇਗੀ ਜਦਕਿ ਟਰੰਪ ਨੇ ਠੋਸ ਕੰਧ ਬਣਾਉਣ ਦਾ ਵਾਅਦਾ ਕੀਤਾ ਸੀ। 

ਵ੍ਹਾਈਟ ਹਾਊਸ ਨੇ ਦਸੰਬਰ 'ਚ 215 ਮੀਲ ਲੰਬੀ ਕੰਧ ਬਣਾਉਣ ਦੀ ਗੱਲ ਆਖੀ ਸੀ। ਟੈਕਸਾਸ ਦੀ ਰੀਓ ਗ੍ਰੈਂਡ ਵੈਲੀ 'ਚ ਕੰਧ ਦਾ ਨਿਰਮਾਣ ਕੀਤਾ ਜਾਵੇਗਾ। ਸੈਨੇਟ ਦੀ ਕਮੇਟੀ ਨੇ ਕਿਹਾ,''ਸਾਡੇ ਵਿਚਕਾਰ ਸਿਧਾਂਤਕ ਸਹਿਮਤੀ ਬਣ ਗਈ ਹੈ। ਸਾਡੇ ਕਰਮਚਾਰੀ ਬਿਓਰੇ 'ਤੇ ਕੰਮ ਕਰ ਰਹੇ ਹਨ। ਅਜੇ ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਨਹੀਂ ਦਿਤੀ ਗਈ। (ਪੀਟੀਆਈ)

SHARE ARTICLE

ਏਜੰਸੀ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement