
ਪਹਿਲਾਂ 30 ਪੰਜਾਬੀਆਂ ਸਣੇ 104 ਭਾਰਤੀਆਂ ਦੀ ਹੋਈ ਸੀ ਵਤਨ ਵਾਪਸੀ
ਅਮਰੀਕਾ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਸਖ਼ਤੀ ਜਾਰੀ ਹੈ। ਪਿਛਲੇ ਹਫ਼ਤੇ ਅਮਰੀਕਾ ਵੱਲੋਂ 104 ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ। ਹੁਣ ਸੂਤਰਾਂ ਦੇ ਹਵਾਲੇ ਤੋਂ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ।
ਜਾਣਕਾਰੀ ਅਨੁਸਾਰ ਅਮਰੀਕਾ 'ਚੋਂ ਕਰੀਬ 190 ਹੋਰ ਭਾਰਤੀ ਕੱਢੇ ਜਾਣਗੇ। ਪਹਿਲਾਂ 95 ਭਾਰਤੀਆਂ ਨੂੰ ਲੈ ਕੇ ਅਮਰੀਕੀ ਜਹਾਜ਼ 15 ਫ਼ਰਵਰੀ ਨੂੰ ਪਹੁੰਚੇਗਾ। ਦੂਜਾ ਜਹਾਜ਼ 16 ਫ਼ਰਵਰੀ ਨੂੰ 95 ਹੋਰ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੇਗਾ।
ਪਹਿਲੀ ਫ਼ਲਾਈਟ ਦੀ ਤਰ੍ਹਾਂ ਹੀ ਇਸ ਫ਼ਲਾਈਟ ਨੂੰ ਵੀ ਅੰਮ੍ਰਿਤਸਰ ਏਅਰਪੋਰਟ 'ਤੇ ਹੀ ਲੈਂਡ ਕਰਵਾਇਆ ਜਾਵੇਗਾ ਤੇ ਉੱਥੋਂ ਚੈਕਿੰਗ ਮਗਰੋਂ ਸਾਰਿਆਂ ਨੂੰ ਆਪੋ-ਆਪਣੇ ਸੂਬਿਆਂ ਵੱਲ ਭੇਜ ਦਿੱਤਾ ਜਾਵੇਗਾ। ਹਾਲਾਂਕਿ ਇਸ ਬਾਰੇ ਅਜੇ ਤਕ ਕੋਈ ਅਧਿਕਾਰਤ ਤੌਰ 'ਤੇ ਬਿਆਨ ਸਾਹਮਣੇ ਨਹੀਂ ਆਇਆ ਹੈ। ਦੱਸ ਦੇਈਏ ਕਿ ਪਹਿਲਾਂ 5 ਫ਼ਰਵਰੀ ਨੂੰ 30 ਪੰਜਾਬੀਆਂ ਸਣੇ 104 ਭਾਰਤੀਆਂ ਵਤਨ ਵਾਪਸੀ ਹੋਈ ਸੀ।