
USA News : ਸਮੁੰਦਰ ’ਚ ਡਿੱਗਿਆ ਜਹਾਜ਼, ਦੋਵੇਂ ਪਾਇਲਟ ਸਲਾਮਤ
Another plane crash in America Latest News in Punjabi : ਅਮਰੀਕਾ ਵਿਚ ਇਕ ਹੋਰ ਜਹਾਜ਼ ਹਾਦਸਾ ਵਾਪਰਿਆ ਹੈ, ਜਿੱਥੇ ਇਕ ਅਮਰੀਕੀ ਜਲ ਸੈਨਾ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਕੇ ਸਮੁੰਦਰ ਵਿਚ ਡਿੱਗ ਗਿਆ। ਹਾਲਾਂਕਿ ਹਾਦਸੇ ਵਿਚ ਜਹਾਜ਼ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ, ਪਰ ਪਾਇਲਟ ਬਚ ਗਏ। ਮਛੇਰਿਆਂ ਅਤੇ ਤੱਟ ਰੱਖਿਅਕਾਂ ਦੀ ਮਦਦ ਨਾਲ, ਉਨ੍ਹਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ।
ਇਹ ਹਾਦਸਾ ਸੈਨ ਡਿਏਗੋ ਦੇ ਨੇੜੇ ਵਿਡਬੇ ਟਾਪੂ 'ਤੇ ਵਾਪਰਿਆ, ਜਿੱਥੇ ਇਕ ਅਮਰੀਕੀ ਨੇਵੀ EA-18G ਗ੍ਰੋਲਰ ਜੈੱਟ ਹਾਦਸਾਗ੍ਰਸਤ ਹੋ ਗਿਆ। ਇਹ ਪਿਛਲੇ ਚਾਰ ਮਹੀਨਿਆਂ ਵਿਚ ਵਿਡਬੇ ਆਈਲੈਂਡ 'ਤੇ ਅਮਰੀਕੀ ਜਲ ਸੈਨਾ ਦੇ ਏਅਰਬੈਸ 'ਤੇ ਦੂਜਾ ਹਾਦਸਾ ਹੈ, ਜਦਕਿ ਪਿਛਲੇ ਡੇਢ ਮਹੀਨਿਆਂ ਵਿਚ ਅਮਰੀਕੀ ਫ਼ੌਜ ਨਾਲ ਜੁੜਿਆ ਇਹ ਦੂਜਾ ਹਾਦਸਾ ਹੈ।
ਜੈੱਟ ਜਹਾਜ਼ ਨੇ ਭਾਰਤੀ ਸਮੇਂ ਅਨੁਸਾਰ ਬੁਧਵਾਰ ਸਵੇਰੇ ਲਗਭਗ 10:15 ਵਜੇ ਉਡਾਣ ਭਰੀ, ਪਰ ਕੁੱਝ ਹੀ ਪਲਾਂ ਵਿਚ ਇਹ ਕੰਟਰੋਲ ਗੁਆ ਬੈਠਾ ਅਤੇ ਸੈਨ ਡਿਏਗੋ ਖਾੜੀ ਵਿਚ ਹਾਦਸਾਗ੍ਰਸਤ ਹੋ ਗਿਆ। ਦੋਵੇਂ ਕ੍ਰੂ ਮੈਂਬਰ ਸਮੇਂ ਸਿਰ ਬਾਹਰ ਨਿਕਲ ਗਏ ਅਤੇ ਪਾਣੀ ਵਿਚ ਡਿੱਗ ਗਏ, ਜਿੱਥੇ ਉਨ੍ਹਾਂ ਨੂੰ ਮਛੇਰਿਆਂ ਅਤੇ ਅਮਰੀਕੀ ਤੱਟ ਰੱਖਿਅਕਾਂ ਨੇ ਲਗਭਗ 10 ਮਿੰਟਾਂ ਦੇ ਅੰਦਰ ਬਚਾਇਆ। ਦੋਵੇਂ ਪਾਇਲਟਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਹਾਦਸੇ ਦੀ ਪੁਸ਼ਟੀ ਅਮਰੀਕੀ ਤੱਟ ਰੱਖਿਅਕ ਬਲ ਦੇ ਬੁਲਾਰੇ ਪੈਟੀ ਅਫ਼ਸਰ ਕ੍ਰਿਸਟੋਫਰ ਸੈਪੀ ਨੇ ਕੀਤੀ।
ਏਪੀ ਰਿਪੋਰਟਾਂ ਦੇ ਅਨੁਸਾਰ, ਦੋ-ਸੀਟਾਂ ਵਾਲੇ ਜੈੱਟ ਨੂੰ ਇਲੈਕਟ੍ਰਾਨਿਕ ਅਟੈਕ ਸਕੁਐਡਰਨ (VAQ) 135 ਦੇ ਤਹਿਤ NAS ਵਿਡਬੇ ਆਈਲੈਂਡ ਵਿਖੇ ‘ਬਲੈਕ ਰੇਵਨਜ਼’ ਯੂਨਿਟ ਵਿਚ ਤਾਇਨਾਤ ਕੀਤਾ ਗਿਆ ਸੀ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਜਹਾਜ਼ ਕੈਲੀਫੋਰਨੀਆ ਕਿਉਂ ਗਿਆ। ਬੁਧਵਾਰ ਦੁਪਹਿਰ ਤਕ, ਇਸ ਦਾ ਮਲਬਾ ਖਾੜੀ ਦੇ ਅੰਦਰ ਹੀ ਰਿਹਾ।
ਪਿਛਲੇ ਕੁੱਝ ਸਾਲਾਂ ਵਿਚ ਅਮਰੀਕਾ ਵਿਚ ਕਈ ਵੱਡੇ ਜਹਾਜ਼ ਹਾਦਸੇ ਹੋਏ ਹਨ। ਤੁਹਾਨੂੰ ਦਸ ਦਈਏ ਕਿ 29 ਜਨਵਰੀ, 2025 ਤੇ 12 ਨਵੰਬਰ, 2001 ਨੂੰ ਅਮਰੀਕਾ ਵਿਚ ਵੱਡੇ ਜਹਾਜ਼ ਹਾਦਸੇ ਹੋਏ ਸਨ।
ਤਾਜ਼ਾ ਹਾਦਸੇ ਦੇ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਏ ਹਨ ਅਤੇ ਅਮਰੀਕੀ ਜਲ ਸੈਨਾ ਨੇ ਘਟਨਾ ਦੀ ਜਾਂਚ ਦੇ ਹੁਕਮ ਦੇ ਦਿਤੇ ਹਨ।