ਕਿਮ ਜੋਂਗ ਦੀ ਧੀ ਬਣੇਗੀ ਉਤਰ ਕੋਰੀਆ ਦੀ ਅਗਲੀ ਤਾਨਾਸ਼ਾਹ
Published : Feb 13, 2026, 6:47 am IST
Updated : Feb 13, 2026, 6:47 am IST
SHARE ARTICLE
Kim Jong-un's daughter will become the next dictator of North Korea
Kim Jong-un's daughter will become the next dictator of North Korea

ਕਿਮ ਜੂ ਐ ਹੁਣ ਦੇਸ਼ ਦੀਆਂ ਅਹਿਮ ਨੀਤੀਆਂ 'ਤੇ ਅਪਣੀ ਰਾਏ ਵੀ ਦੇਣ ਲੱਗੀ ਹੈ, ਜੋ ਉਸ ਦੇ ਵਧਦੇ ਪ੍ਰਭਾਵ ਦਾ ਸੰਕੇਤ ਹੈ।

ਸਿਓਲ/ਪਿਓਂਗਯਾਂਗ : ਦੱਖਣੀ ਕੋਰੀਆ ਦੀ ਖ਼ੁਫ਼ੀਆ ਏਜੰਸੀ ਨੇ ਇਕ ਵੱਡਾ ਖ਼ੁਲਾਸਾ ਕਰਦਿਆਂ ਦਾਅਵਾ ਕੀਤਾ ਹੈ ਕਿ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਆਪਣੀ ਕਿਸ਼ੋਰ ਬੇਟੀ, ਕਿਮ ਜੂ ਐ ਨੂੰ ਅਪਣੀ ਉੱਤਰਾਧਿਕਾਰੀ ਵਜੋਂ ਨਾਮਜ਼ਦ ਕਰਨ ਦੀ ਤਿਆਰੀ ਕਰ ਰਹੇ ਹਨ।

ਖ਼ੁਫ਼ੀਆ ਏਜੰਸੀ ਨੇ ਅਪਣੀ ਪਿਛਲੀ ਮੁਲਾਂਕਣ ਨੂੰ ਬਦਲਦਿਆਂ ਹੁਣ ਕਿਮ ਜੂ ਐ ਨੂੰ ’ਸਭ ਤੋਂ ਵੱਧ ਸੰਭਾਵਿਤ ਉੱਤਰਾਧਿਕਾਰੀ’ ਕਰਾਰ ਦਿਤਾ ਹੈ। ਦੱਖਣੀ ਕੋਰੀਆ ਦੇ ਸਿਆਸਤਦਾਨਾਂ ਨੇ ਦਸਿਆ ਕਿ ਕਿਮ ਜੂ ਐ ਹੁਣ ਦੇਸ਼ ਦੀਆਂ ਅਹਿਮ ਨੀਤੀਆਂ ’ਤੇ ਅਪਣੀ ਰਾਏ ਵੀ ਦੇਣ ਲੱਗੀ ਹੈ, ਜੋ ਉਸ ਦੇ ਵਧਦੇ ਪ੍ਰਭਾਵ ਦਾ ਸੰਕੇਤ ਹੈ।

ਹਾਲ ਹੀ ਵਿਚ ਉਸ ਨੂੰ ਹਥਿਆਰਬੰਦ ਸੈਨਾ ਦਿਵਸ ਸਮਾਰੋਹ ਅਤੇ ਕੁਮਸੁਸਨ ਪੈਲੇਸ ਆਫ ਦ ਸਨ ਵਰਗੇ ਅਤਿ ਮਹੱਤਵਪੂਰਨ ਸਥਾਨਾਂ ’ਤੇ ਦੇਖਿਆ ਗਿਆ ਹੈ, ਜਿੱਥੇ ਦੇਸ਼ ਦੇ ਪੁਰਾਣੇ ਨੇਤਾਵਾਂ ਦੀਆਂ ਦੇਹਾਂ ਰੱਖੀਆਂ ਗਈਆਂ ਹਨ। ਏਜੰਸੀ ਦਾ ਮੰਨਣਾ ਹੈ ਕਿ ਉਹ ਹੁਣ ਅਧਿਕਾਰਤ ਤੌਰ ’ਤੇ ‘ਉੱਤਰਾਧਿਕਾਰੀ ਚੋਣ ਪੜਾਅ’ ਵਿਚ ਦਾਖ਼ਲ ਹੋ ਚੁੱਕੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement