
24 ਸਾਲਾ ਮਹਾਸ਼ਵੇਤਾ ਨੇ ਹਿੰਮਤ, ਜਨੂੰਨ ਅਤੇ ਸਮਝਦਾਰੀ ਨਾਲ ਜਹਾਜ਼ ਨੂੰ ਯੁੱਧਗ੍ਰਸਤ ਖੇਤਰ 'ਚ ਉਤਾਰਿਆ
ਕੀਵ : ਯੂਕਰੇਨ-ਰੂਸ ਜੰਗ ਦੇ ਵਿਚਕਾਰ ਇੱਕ ਸਮਾਂ ਸੀ, ਜਦੋਂ ਸਭ ਕੁਝ ਖਤਮ ਹੁੰਦਾ ਜਾਪਦਾ ਸੀ। ਉੱਥੇ ਫਸੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦਾ ਕੀ ਹੋਵੇਗਾ? ਕੀ ਉਹ ਠੀਕ ਹੋਣਗੇ? ਅਜਿਹੀ ਸਥਿਤੀ ਵਿੱਚ ਭਾਰਤ ਸਰਕਾਰ ਨੇ ਆਪਰੇਸ਼ਨ ਗੰਗਾ ਸ਼ੁਰੂ ਕੀਤਾ ਅਤੇ ਆਪਣੇ ਲੋਕਾਂ ਨੂੰ ਜੰਗ ਪ੍ਰਭਾਵਿਤ ਖੇਤਰ ਤੋਂ ਹਵਾਈ ਜਹਾਜ਼ ਰਾਹੀਂ ਬਾਹਰ ਕੱਢਿਆ। ਸਰਕਾਰ ਦੇ ਨਾਲ-ਨਾਲ ਦਲੇਰ ਭਾਰਤੀ ਪਾਇਲਟਾਂ ਨੇ ਵੀ ਇਸ ਵਿਸ਼ੇਸ਼ ਆਪ੍ਰੇਸ਼ਨ ਨੂੰ ਅੰਜਾਮ ਦੇਣ ਵਿੱਚ ਵੱਡਾ ਯੋਗਦਾਨ ਪਾਇਆ ਹੈ।
PHOTO
ਇਨ੍ਹਾਂ ਪਾਇਲਟਾਂ 'ਚੋਂ ਇਕ ਮਹਾਸ਼ਵੇਤਾ ਚੱਕਰਵਰਤੀ ਹੈ। 24 ਸਾਲਾ ਮਹਾਸ਼ਵੇਤਾ ਨੇ ਨਾ ਸਿਰਫ਼ ਹਿੰਮਤ, ਜਨੂੰਨ ਅਤੇ ਸਮਝਦਾਰੀ ਨਾਲ ਜਹਾਜ਼ ਨੂੰ ਯੁੱਧਗ੍ਰਸਤ ਖੇਤਰ 'ਚ ਉਤਾਰਿਆ, ਸਗੋਂ ਉੱਥੋਂ 800 ਲੋਕਾਂ ਦੀ ਜਾਨ ਬਚਾਉਣ 'ਚ ਵੀ ਕਾਮਯਾਬ ਰਹੀ। ਮਹਾਸ਼ਵੇਤਾ ਨੇ ਪੋਲੈਂਡ-ਹੰਗਰੀ ਸਰਹੱਦ ਤੋਂ 800 ਭਾਰਤੀਆਂ ਨੂੰ ਸੁਰੱਖਿਅਤ ਘਰ ਵਾਪਸ ਭੇਜਿਆ।
ਮਹਾਸ਼ਵੇਤਾ ਕੋਲਕਾਤਾ ਦੀ ਰਹਿਣ ਵਾਲੀ ਹੈ। ਭਾਜਪਾ ਨੇ ਉਨ੍ਹਾਂ ਦੇ ਇਸ ਦਲੇਰੀ ਭਰੇ ਕੰਮ ਦੀ ਸ਼ਲਾਘਾ ਕੀਤੀ ਹੈ। ਭਾਰਤੀ ਜਨਤਾ ਪਾਰਟੀ ਨੇ ਟਵੀਟ ਕਰਕੇ ਮਹਾਸ਼ਵੇਤਾ ਦੀ ਤਾਰੀਫ ਕੀਤੀ ਹੈ। ਇਸ ਟਵੀਟ ਵਿੱਚ ਕਿਹਾ ਗਿਆ ਕਿ ਕੋਲਕਾਤਾ ਦੀ 24 ਸਾਲਾ ਪਾਇਲਟ ਮਹਾਸ਼ਵੇਤਾ ਚੱਕਰਵਰਤੀ ਨੇ ਪੋਲੈਂਡ-ਹੰਗਰੀ ਸਰਹੱਦ ਤੋਂ 800 ਤੋਂ ਵੱਧ ਭਾਰਤੀਆਂ ਨੂੰ ਬਚਾਇਆ। ਉਹਨਾਂ ਲਈ ਬਹੁਤ ਸਤਿਕਾਰ।
ਉਨ੍ਹਾਂ ਦੀਆਂ ਤਸਵੀਰਾਂ ਭਾਜਪਾ ਨੇ ਸ਼ੇਅਰ ਕੀਤੀਆਂ ਹਨ। ਭਾਰਤੀ ਜਨਤਾ ਯੁਵਾ ਮੋਰਚਾ ਦੀ ਉਪ ਪ੍ਰਧਾਨ ਪ੍ਰਿਯੰਕਾ ਸ਼ਰਮਾ ਨੇ ਆਪਣੇ ਟਵੀਟ 'ਚ ਲਿਖਿਆ, 24 ਸਾਲਾ ਮਹਾਸ਼ਵੇਤਾ ਬੰਗਾਲ ਭਾਜਪਾ ਮਹਿਲਾ ਮੋਰਚਾ ਮੁਖੀ ਦੀ ਬੇਟੀ ਹੈ।
ਰੂਸ ਨੇ 24 ਫਰਵਰੀ ਨੂੰ ਯੂਕਰੇਨ 'ਤੇ ਹਮਲਾ ਕੀਤਾ ਸੀ। ਉਦੋਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਜੰਗ ਜਾਰੀ ਹੈ। ਜਦੋਂ ਇਹ ਯੁੱਧ ਸ਼ੁਰੂ ਹੋਇਆ, ਉਦੋਂ ਤੱਕ 18 ਹਜ਼ਾਰ ਤੋਂ ਵੱਧ ਭਾਰਤੀ ਭਾਰਤ ਵਿੱਚ ਫਸੇ ਹੋਏ ਸਨ। ਇਨ੍ਹਾਂ ਭਾਰਤੀਆਂ ਨੂੰ ਕੱਢਣ ਲਈ ਸਰਕਾਰ ਵੱਲੋਂ ਆਪਰੇਸ਼ਨ ਗੰਗਾ ਸ਼ੁਰੂ ਕੀਤਾ ਗਿਆ ਸੀ। ਇਸ ਆਪ੍ਰੇਸ਼ਨ ਦੇ ਤਹਿਤ ਪੋਲੈਂਡ, ਹੰਗਰੀ, ਰੋਮਾਨੀਆ ਵਿੱਚ ਵੀ ਹਵਾਈ ਸੈਨਾ ਦੇ ਜਹਾਜ਼ ਭੇਜੇ ਗਏ ਅਤੇ ਭਾਰਤੀਆਂ ਨੂੰ ਬਾਹਰ ਕੱਢਿਆ ਗਿਆ।