Alliance Air News: ਅਲਾਇੰਸ ਏਅਰ ਨੇ ਬਿਲਾਸਪੁਰ ਤੋਂ ਦਿੱਲੀ, ਕੋਲਕਾਤਾ ਲਈ ਸ਼ੁਰੂ ਕੀਤੀਆਂ ਉਡਾਣਾਂ

By : BALJINDERK

Published : Mar 13, 2024, 7:52 pm IST
Updated : Mar 14, 2024, 11:43 am IST
SHARE ARTICLE
Alliance Air
Alliance Air

Alliance Air News: ਮੁੱਖ ਮੰਤਰੀ ਵਿਸ਼ਨੂੰ ਦੇਵ ਸਾਏ ਨੇ ਵੀਡੀਓ ਕਾਨਫਰੰਸ ਰਾਹੀਂ ਹਵਾਈ ਅੱਡੇ ’ਤੇ ਉਡਾਣਾਂ ਨੂੰ ਝੰਡੀ ਦਿਖਾਈ

Alliance Air News: ਬਿਲਾਸਪੁਰ (ਭਾਸ਼ਾ) - ਬਿਲਾਸਪੁਰ (ਛੱਤੀਸਗੜ੍ਹ) ਦਿੱਲੀ ਅਤੇ ਕੋਲਕਾਤਾ ਲਈ ਉਡਾਣ ਸੇਵਾਵਾਂ ਜਨਤਕ ਖੇਤਰ ਦੀ ਅਲਾਇੰਸ ਏਅਰ ਨੇ ਮੰਗਲਵਾਰ ਨੂੰ ਤੋਂ ਸ਼ੁਰੂ ਕਰ ਦਿੱਤੀਆਂ ਹਨ। ਇਸ ਗੱਲ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਵਿਸ਼ਨੂੰ ਦੇਵ ਸਾਏ ਨੇ ਰਾਏਪੁਰ ਤੋਂ ਵੀਡੀਓ ਕਾਨਫਰੰਸ ਰਾਹੀਂ ਲਗਭਗ 125 ਕਿਲੋਮੀਟਰ ਦੂਰ ਸਥਿਤ ਬਿਲਾਸਪੁਰ ਦੇ ਬਿਲਾਸਾ ਦੇਵੀ ਕੇਂਵਟ ਹਵਾਈ ਅੱਡੇ ’ਤੇ ਉਡਾਣਾਂ ਨੂੰ ਝੰਡੀ ਦਿਖਾਈ। 

ਇਹ ਵੀ ਪੜੋ:Chandigarh News : ਚੰਡੀਗੜ੍ਹ ਦੀ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ 


ਦੱਸ ਦੇਈਏ ਕਿ ਬਿਲਾਸਪੁਰ ’ਚ ਆਯੋਜਿਤ ਸਮਾਗਮ ’ਚ ਉਪ-ਮੁੱਖ ਮੰਤਰੀ ਅਰੁਣ ਸਾਵ ਮੌਜੂਦ ਰਹੇ। ਅਲਾਇੰਸ ਏਅਰ ਦੇ ਜਹਾਜ਼ ਨੇ ਬਿਲਾਸਪੁਰ ਤੋਂ ਸਵੇਰੇ ਲੱਗਭਗ 10 ਵਜੇ ਕੋਲਕਾਤਾ ਲਈ ਅਤੇ ਲੱਗਭਗ ਸਾਢੇ 10 ਵਜੇ ਦਿੱਲੀ ਲਈ ਉਡਾਣ ਭਰੀ। ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਉਡਾਣਾਂ ਹਫ਼ਤੇ ’ਚ ਤਿੰਨ-ਤਿੰਨ ਦਿਨ ਸੰਚਾਲਿਤ ਕੀਤੀਆਂ ਜਾਣਗੀਆਂ।

ਇਹ ਵੀ ਪੜੋ:Mukhtar Ansari News : ਮੁਖਤਾਰ ਅੰਸਾਰੀ ਫਰਜ਼ੀ ਅਸਲਾ ਲਾਇਸੈਂਸ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਸੁਣਾਈ  


ਇਸ ਮੌਕੇ ਸਾਈਂ ਨੇ ਕਿਹਾ ਕਿ ਅੱਜ ਬਿਲਾਸਪੁਰ ਵਾਸੀਆਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਇਕ ਮੰਗ ਪੂਰੀ ਹੋ ਰਹੀ ਹੈ। ਸਾਡੇ ਪ੍ਰਧਾਨ ਮੰਤਰੀ ਨੇ ਸੰਕਲਪ ਲਿਆ ਹੈ ਕਿ ਹਵਾਈ ਚੱਪਲਾਂ ਪਹਿਨਣ ਵਾਲੇ ਵੀ ਹਵਾਈ ਸਫ਼ਰ ਕਰਨ ਦੇ ਯੋਗ ਹੋਣੇ ਚਾਹੀਦੇ ਹਨ। ਬਿਲਾਸਪੁਰ ਤੋਂ ਕੋਲਕਾਤਾ ਅਤੇ ਬਿਲਾਸਪੁਰ ਤੋਂ ਨਵੀਂ ਦਿੱਲੀ ਲਈ ਸਿੱਧੀ ਹਵਾਈ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਮੇਰੇ ਵੱਲੋਂ, ਮੈਂ ਇਸ ਲਈ ਬਿਲਾਸਪੁਰ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ।’’

ਇਹ ਵੀ ਪੜੋ:Jagraon Accident News : ਜਗਰਾਉਂ ’ਚ ਡਾਕੀਏ ਨੂੰ ਸਕੂਲ ਬੱਸ ਨੇ ਮਾਰੀ ਟੱਕਰ, ਹੋਈ ਮੌਤ  


ਮੁੱਖ ਮੰਤਰੀ ਨੇ ਕਿਹਾ ਕਿ ਇਹ ਛੱਤੀਸਗੜ੍ਹ ਲਈ ਖੁਸ਼ੀ ਦੀ ਗੱਲ ਹੈ ਅਤੇ ਇਸ ਹਵਾਈ ਸੇਵਾ ਦਾ ਲਾਭ ਪੂਰੇ ਸੂਬੇ ਨੂੰ ਮਿਲੇਗਾ। ਉਨ੍ਹਾਂ ਨੇ ਨਵੀਂ ਹਵਾਈ ਸੇਵਾ ਸ਼ੁਰੂ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਛੱਤੀਸਗੜ੍ਹ ਦੇ ਲੋਕਾਂ ਦੀ ਤਰਫੋਂ ਦਾ ਧੰਨਵਾਦ ਕੀਤਾ ਅਤੇ ਕਿਹਾ, ’ਅੱਜ ਜਗਦਲਪੁਰ ਲਈ ਵੀ ਚੰਗੀ ਖ਼ਬਰ ਹੈ।’ ਅੱਜ ਜਗਦਲਪੁਰ ਤੋਂ ਜਬਲਪੁਰ ਲਈ ਹਵਾਈ ਸੇਵਾ ਵੀ ਸ਼ੁਰੂ ਕੀਤੀ ਜਾ ਰਹੀ ਹੈ। ਬਸਤਰ ਖੇਤਰ ਦੇ ਲੋਕਾਂ ਨੂੰ ਇਸ ਹਵਾਈ ਸੇਵਾ ਦਾ ਫ਼ਾਇਦਾ ਹੋਵੇਗਾ। ਇੱਥੇ ਵਪਾਰ ਅਤੇ ਸੈਰ-ਸਪਾਟੇ ਦੀਆਂ ਨਵੀਆਂ ਸੰਭਾਵਨਾਵਾਂ ਖੁੱਲ੍ਹਣਗੀਆਂ।

ਇਹ ਵੀ ਪੜੋ:Bathinda News : ਬਠਿੰਡਾ ’ਚ 3 ਲੁਟੇਰਿਆਂ ਨੇ ਫਾਈਨਾਂਸ ਕੰਪਨੀ ਦੇ ਮੁਲਾਜ਼ਮ ਤੋਂ 35 ਹਾਜ਼ਰ ਰੁਪਏ ਲੁੱਟੇ

 (For more news apart from Alliance Air started flights Bilaspur to Delhi, Kolkata  News in Punjabi, stay tuned to Rozana Spokesman)

Location: India, Chhatisgarh, Bilaspur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement