ਵਿਸਾਖੀ ਮੌਕੇ ਸਿੱਖ ਭਾਈਚਾਰੇ ਨੂੰ ਕੈਨੇਡਾ ਵਲੋਂ ਮਿਲੀਆਂ ਵਧਾਈਆਂ
Published : Apr 13, 2018, 3:35 pm IST
Updated : Apr 13, 2018, 3:35 pm IST
SHARE ARTICLE
Premier John Horgan’s statement in honour of Vaisakhi
Premier John Horgan’s statement in honour of Vaisakhi

ਕੈਨੇਡਾ 'ਚ ਵੀ ਪੰਜਾਬ ਵਾਂਗ ਬਹੁਤ ਹੀ ਧੂੰਮ-ਧਾਮ ਨਾਲ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ।

ਬ੍ਰਿਟਿਸ਼ ਕੋਲੰਬੀਆ : ਕੈਨੇਡਾ 'ਚ ਵੀ ਪੰਜਾਬ ਵਾਂਗ ਬਹੁਤ ਹੀ ਧੂੰਮ-ਧਾਮ ਨਾਲ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਪੰਜਾਬੀ ਇਸ ਦਿਨ ਵਿਦੇਸ਼ 'ਚ ਵੀ ਪੰਜਾਬ ਵਰਗਾ ਮਾਹੌਲ ਬਣਾ ਦਿੰਦੇ ਹਨ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਸੱਭ ਤੋਂ ਵਧ ਪੰਜਾਬੀ ਰਹਿੰਦੇ ਹਨ ਅਤੇ ਇਸੇ ਕਾਰਨ ਇਸ ਨੂੰ ਪੰਜਾਬੀਆਂ ਦਾ ਗੜ੍ਹ ਵੀ ਕਿਹਾ ਜਾਂਦਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੋਨ ਹੋਰਗਨ ਨੇ ਵਿਸਾਖੀ ਮੌਕੇ ਸਿੱਖ ਭਾਈਚਾਰੇ ਨੂੰ ਵਧਾਈਆਂ ਦਿਤੀਆਂ। ਉਨ੍ਹਾਂ ਕਿਹਾ, ''ਵਿਸਾਖੀ ਸਿੱਖ ਧਰਮ ਦਾ ਬਹੁਤ ਪਵਿੱਤਰ ਤਿਉਹਾਰ ਹੈ ਅਤੇ ਸਿੱਖਾਂ 'ਚ ਸਹਿਣਸ਼ੀਲਤਾ, ਸ਼ਾਂਤੀ ਅਤੇ ਨਿਆਂ ਕਰਨ ਦੇ ਗੁਣ ਹਨ। ਮੈਂ ਬ੍ਰਿਟਿਸ਼ ਕੋਲੰਬੀਆ ਵਲੋਂ ਸਾਰੇ ਸਿੱਖਾਂ ਨੂੰ ਦਿਲੋਂ ਵਿਸਾਖੀ ਦੀਆਂ ਵਧਾਈਆਂ ਦਿੰਦਾ ਹਾਂ।''

Premier John Horgan’s statement in honour of VaisakhiPremier John Horgan’s statement in honour of Vaisakhi  
ਉਨ੍ਹਾਂ ਬ੍ਰਿਟਿਸ਼ ਕੋਲੰਬੀਆ 'ਚ ਰਹਿ ਰਹੇ ਸਿੱਖਾਂ ਦੀ ਮਿਹਨਤ ਅਤੇ ਯੋਗਦਾਨ ਦੀ ਗੱਲ ਕੀਤੀ। ਉਨ੍ਹਾਂ ਕਿਹਾ, ''ਪਿਛਲੇ ਕਈ ਸਾਲਾਂ ਤੋਂ ਬ੍ਰਿਟਿਸ਼ ਕੋਲੰਬੀਆ ਸਿੱਖਾਂ ਦਾ ਘਰ ਹੈ ਅਤੇ ਉਹ ਸਮੇਂ-ਸਮੇਂ 'ਤੇ ਅਪਣਾ ਯੋਗਦਾਨ ਪਾ ਕੇ ਸੂਬੇ ਨੂੰ ਹੋਰ ਮਹਾਨ ਬਣਾਉਣ ਲਈ ਕੋਸ਼ਿਸ਼ਾਂ ਕਰਦੇ ਰਹਿੰਦੇ ਹਨ। ਉਨ੍ਹਾਂ ਦੇ ਸਭਿਆਚਾਰ ਬਾਰੇ ਜਾਣ ਕੇ ਸਾਨੂੰ ਚੰਗਾ ਲਗਦਾ ਹੈ ਅਤੇ ਅਸੀਂ ਬਹੁਤ ਖੁਸ਼ ਹਾਂ।'' ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਹਰੇਕ ਵਿਅਕਤੀ ਦਾ ਭਵਿੱਖ ਚੰਗਾ ਬਣਾਉਣ ਲਈ ਕੋਸ਼ਿਸ਼ਾਂ ਕਰਦੇ ਰਹਿਣਗੇ।Premier John Horgan’s statement in honour of VaisakhiPremier John Horgan’s statement in honour of Vaisakhiਉਨ੍ਹਾਂ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ 'ਚ ਰਾਜਨੀਤਕ ਵਿਰੋਧੀ ਲਿਬਰਲ ਪਾਰਟੀ ਵਲੋਂ ਵੀ ਵਿਸਾਖੀ ਨੂੰ ਵਧਾਈਆਂ ਦਿਤੀਆਂ ਗਈਆਂ।  ਬੀ.ਸੀ. ਲਿਬਰਲ ਪਾਰਟੀ ਦੇ ਮੁਖੀ ਐਂਡਰੀਊ ਵਿਲਕਸਨ ਨੇ ਕਿਹਾ, ''ਮੈਂ ਬ੍ਰਿਟਿਸ਼ ਕੋਲੰਬੀਆ ਅਤੇ ਪੂਰੀ ਦੁਨੀਆਂ 'ਚ ਰਹਿਣ ਵਾਲੇ ਹਰ ਵਿਅਕਤੀ ਨੂੰ ਵਿਸਾਖੀ ਦੀਆਂ ਵਧਾਈਆਂ ਦਿੰਦਾ ਹਾਂ। ਇੰਡੋ-ਕੈਨੇਡੀਅਨ ਭਾਈਚਾਰੇ ਲਈ ਇਹ ਖ਼ਾਸ ਤਿਉਹਾਰ ਹੈ।'' ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਦੀ ਸਾਜਨਾ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਹੋ ਰਹੇ ਹਨ ਅਤੇ ਸਿੱਖ ਭਾਈਚਾਰੇ ਲਈ ਇਹ ਦਿਨ ਬਹੁਤ ਖ਼ਾਸ ਸਥਾਨ ਰਖਦਾ ਹੈ। ਦਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਦੇ ਸ਼ਬਿਰ ਵੈਨਕੂਵਰ 'ਚ 14 ਅਪ੍ਰੈਲ ਨੂੰ ਖ਼ਾਲਸਾ ਪੰਥ ਦੀ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM Modi Speech in Patiala Today | ਖਚਾਖਚ ਭਰਿਆ ਪੰਡਾਲ, ਲੱਗ ਰਹੇ ਜ਼ੋਰਦਾਰ ਨਾਅਰੇ

24 May 2024 9:17 AM

PM ਦਾ ਵਿਰੋਧ ਕਰਨ ਵਾਲੇ ਕੌਣ ਸਨ ? Pratap Bajwa ਨੇ ਕਿਉਂ ਚਲਾਇਆ ਰੋਡ ਰੋਲਰ ਕਿਸਨੇ ਲਿਆਂਦੇ ਕਿਰਾਏ ਦੇ ਉਮੀਦਵਾਰ

24 May 2024 8:28 AM

ਰਾਣਾ ਸੋਢੀ ਦੀਆਂ ਕੌਣ ਖਿੱਚ ਰਿਹਾ ਲੱਤਾਂ? ਜਾਖੜ ਨੂੰ ਛੱਡ ਰਾਣਾ ਸੋਢੀ ਨੂੰ ਕਿਉਂ ਮਿਲੀ ਟਿਕਟ?

23 May 2024 4:44 PM

ਗ਼ੈਰ-ਪੰਜਾਬੀਆਂ ਬਾਰੇ ਸੁਖਪਾਲ ਖਹਿਰਾ ਸੋਚ-ਸਮਝ ਕੇ ਬੋਲਣ, ਇਨ੍ਹਾਂ ਕਰਕੇ ਪੰਜਾਬੀ ਕਾਮਯਾਬ ਨੇ : ਮੰਤਰੀ ਬ੍ਰਹਮ ਸ਼ੰਕਰ

23 May 2024 4:20 PM

"ਵੋਟ ਦਾ ਮਤਲਬ ਹੈ ਬਦਲਾਅ, ਰੁਜ਼ਗਾਰ ਤੇ ਹੋਰ ਮਸਲਿਆਂ ਦੇ ਹੱਲ ਲਈ ਜ਼ਰੂਰੀ ਹੈ ਵੋਟ ਕਰਨਾ"

23 May 2024 3:17 PM
Advertisement