ਮਾਰਕ ਜ਼ੁਕਰਬਰਗ ਦੀ ਸੁਰੱਖਿਆ ’ਤੇ ਰੋਜ਼ਾਨਾ ਆਉਂਦਾ ਹੈ 46 ਲੱਖ ਰੁਪਏ ਤੋਂ ਵਧੇਰੇ ਦਾ ਖ਼ਰਚ
Published : Apr 13, 2021, 9:08 am IST
Updated : Apr 13, 2021, 9:08 am IST
SHARE ARTICLE
 Facebook spent 46 lakhs every day for the security of Mark Zuckerberg
Facebook spent 46 lakhs every day for the security of Mark Zuckerberg

ਮਾਰਕ ਜ਼ੁਕਰਬਰਗ ਦੀ ਸੁਰੱਖਿਆ ’ਤੇ 2020 ’ਚ ਕੁਲ 23 ਮਿਲੀਅਨ ਡਾਲਰ (ਕਰੀਬ 171 ਕਰੋੜ ਰੁਪਏ) ਖ਼ਰਚ ਕੀਤੇ। 

ਵਾਸ਼ਿੰਗਟਨ : ਫੇਸਬੁਕ ਦੇ ਸੰਸਥਾਪਕ ਅਤੇ ਸੀ.ਈ.ਓ. ਮਾਰਕ ਜ਼ੁਕਰਬਰਗ ਸ਼ਰੀਫ ਇਕ ਉਦਯੋਗਪਤੀ ਹੀ ਨਹੀਂ, ਸਗੋਂ ਮਸ਼ਹੂਰ ਸੈਲੀਬ੍ਰੇਟੀ ਦੇ ਤੌਰ ਵੀ ਜਾਣੇ ਜਾਂਦੇ ਹਨ। ਮਾਰਕ ਜ਼ੁਕਰਬਰਗ ਉਨ੍ਹਾਂ ਚੁਨਿੰਦਾ ਲੋਕਾਂ ’ਚੋਂ ਹਨ ਜੋ ਅਪਣੀ ਸੁਰੱਖਿਆ ਨੂੰ ਲੈ ਕੇ ਕਦੇ ਸਮਝੌਤਾ ਨਹੀਂ ਕਰਦੇ। ਦੁਨੀਆ ਦੇ ਸੱਭ ਤੋਂ ਅਮੀਰ ਵਿਅਕਤੀਆਂ ’ਚ ਮਾਰਕ ਜ਼ੁਕਰਬਰਗ ਪੰਜਵੇਂ ਸਥਾਨ ’ਤੇ ਹਨ

FacebookFacebook

ਪਰ ਜਿੰਨੇ ਪੈਸੇ ਉਨ੍ਹਾਂ ਦੀ ਸੁਰੱਖਿਆ ’ਤੇ ਖ਼ਰਚ ਹੁੰਦੇ ਹਨ, ਇੰਨਾ ਸ਼ਾਇਦ ਹੀ ਦੁਨੀਆ ਦੇ 4 ਸੱਭ ਤੋਂ ਅਮੀਰ ਵਿਅਕਤੀ ’ਤੇ ਹੁੰਦਾ ਹੋਵੇਗਾ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਮਾਰਕ ਜ਼ੁਕਰਬਰਗ ਦੀ ਸੁਰੱਖਿਆ ’ਤੇ ਰੋਜ਼ਾਨਾ 46 ਲੱਖ ਰੁਪਏ ਤੋਂ ਵਧੇਰੇ ਦਾ ਖ਼ਰਚ ਆਉਂਦਾ ਹੈ। ਹੁਣ ਤੁਹਾਡੇ ਮਨ ’ਚ ਇਹ ਸਵਾਲ ਆ ਰਿਹਾ ਹੋਵੇਗਾ ਕਿ ਇੰਨੇ ਪੈਸੇ ਕੀ ਮਾਰਕ ਖ਼ੁਦ ਖ਼ਰਚ ਕਰਦੇ ਹਨ

Mark ZuckerbergMark Zuckerberg

ਤਾਂ ਤੁਹਾਨੂੰ ਦੱਸ ਦੇਈਏ ਕਿ ਜ਼ੁਕਰਬਰਗ ਦੀ ਸੁਰੱਖਿਆ ’ਤੇ ਇਹ ਪੈਸੇ ਫੇਸਬੁਕ ਖ਼ਰਚ ਕਰਦੀ ਹੈ। ਮਸ਼ਹੂਰ ਸੋਸ਼ਲ ਮੀਡੀਆ ਪਲੇਟਫ਼ਾਰਮ ਫ਼ੇਸਬੁਕ ਨੇ ਹਾਲ ਹੀ ’ਚ ਪ੍ਰਗਟਾਵਾ ਕੀਤਾ ਕਿ ਉਸ ਨੇ ਅਪਣੇ ਸੀ.ਈ.ਓ. ਮਾਰਕ ਜ਼ੁਕਰਬਰਗ ਦੀ ਸੁਰੱਖਿਆ ’ਤੇ 2020 ’ਚ ਕੁਲ 23 ਮਿਲੀਅਨ ਡਾਲਰ (ਕਰੀਬ 171 ਕਰੋੜ ਰੁਪਏ) ਖ਼ਰਚ ਕੀਤੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement