Rome News: ਰੋਮ ਦੇ ਪਾਵਰ ਪਲਾਂਟ 'ਚ ਹੋਏ ਧਮਾਕੇ ਵਿਚ 7 ਲੋਕਾਂ ਦੀ ਹੋਈ ਮੌਤ
Published : Apr 13, 2024, 6:01 pm IST
Updated : Apr 13, 2024, 6:01 pm IST
SHARE ARTICLE
7 people died in the explosion in the power plant of Rome News in punjabi
7 people died in the explosion in the power plant of Rome News in punjabi

Rome News: ਮੈਨੇਜਮੈਂਟ ਨੇ ਪੀੜਤ ਪਰਿਵਾਰਾਂ ਨੂੰ ਮਦਦ ਵਜੋਂ 20 ਲੱਖ ਯੂਰੋ ਦੀ ਰਾਸ਼ੀ ਦੇਣ ਦਾ ਕੀਤਾ ਐਲਾਨ

7 people died in the explosion in the power plant of Rome News in punjabi :  ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਉੱਤਰੀ ਇਟਲੀ ਇਮਿਲੀਆ ਰੋਮਾਨਾ ਸੂਬੇ ਦੇ ਜ਼ਿਲ੍ਹਾ ਬਲੋਨੀਆਂ ਸ਼ਹਿਰ ਬਰਗੀ ਸਥਿਤ ਐਨਲ ਦੇ ਹਾਈਡ੍ਰੋਇਲੈਕ੍ਰਟਿਕ ਪਾਵਰ ਪਲਾਂਟ ਵਿੱਚ ਮੰਗਲਵਾਰ ਹੋਏ ਬੇਸਮੈਂਟ ਦੀ ਨੌਵੀ ਮੰਜ਼ਿਲ ਵਿੱਚ ਲਗਭਗ 40 ਮੀਟਰ ਹੇਠਾਂ ਜਬਰਦਸਤ ਧਮਾਕੇ ਕਾਰਨ ਸਾਰਾ ਪਲਾਂਟ ਹਿਲ ਗਿਆ ਸੀ।

ਇਹ ਵੀ ਪੜ੍ਹੋ: Bornvita News: ਬੋਰਨਵੀਟਾ ਵਰਗੇ ਪਦਾਰਥ 'ਹੈਲਥ ਡ੍ਰਿੰਕ' ਨਹੀਂ, ਕੇਂਦਰ ਨੇ ਹੈਲਦੀ ਡ੍ਰਿੰਕ ਸ਼੍ਰੇਣੀ ਤੋਂ ਹਟਾਉਣ ਲਈ ਕਿਹਾ  

ਇਹ ਧਮਾਕਾ ਜਿਸ ਦਾ ਠੋਸ ਕਾਰਨ ਹਾਲੇ ਜਾਂਚ ਅਧੀਨ ਹੈ ਪਰ ਜਾਂਚ ਕਰਤਾਵਾਂ ਦਾ ਅਨੁਮਾਨ ਹੈ ਕਿ ਇਹ ਧਮਾਕਾ ਟਰਬਾਈਨ ਦੇ ਫੱਟਣ ਕਾਰਨ ਹੋਇਆ ਹੈ ਜਿਸ ਵਿੱਚ 7 ਇਟਾਲੀਅਨ ਲੋਕਾਂ ਦੀ ਮੌਤ ਨਾਲ 7 ਘਰਾਂ ਦੇ ਚਿਰਾਗ ਬੁੱਝ ਗਏ ਤੇ 5 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ। ਧਮਾਕੇ ਦੇ 4 ਦਿਨ ਮਗਰੋਂ ਰਾਹਤ ਕਰਮਚਾਰੀਆਂ ਨੇ ਕਾਫ਼ੀ ਜੱਦੋ-ਜਹਿਦ ਦੇ ਬਾਅਦ ਰਾਤ 7ਵੇਂ ਲਾਪਤਾ ਕਰਮਚਾਰੀ ਦੀ ਵੀ ਲਾਸ਼ ਲੱਭ ਲਈ ਹੈ।

ਇਹ ਵੀ ਪੜ੍ਹੋ: Gurdaspur New: ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਖਿਲਾਫ ਪ੍ਰਦਰਸ਼ਨ, ਕਿਸਾਨਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ  

ਪਾਵਰ ਪਲਾਂਟ ਦੀ ਬੇਸਮੈਂਟ ਦੀ 9ਵੀਂ ਮੰਜਿ਼ਲ ਵਿੱਚ ਹੋਏ ਧਮਾਕੇ ਕਾਰਨ ਕਈ ਤਰ੍ਹਾਂ ਦੇ ਪਏ ਪਦਾਰਥ ਫੱਟ ਗਏ ਜਿਹਨਾਂ ਵਿੱਚੋਂ ਲੀਕ ਹੋਈਆ ਤੇਲ ਲੁਬਰੀਕਿੰਟ ਪਾਣੀ ਉੱਪਰ ਫੈਲ ਗਿਆ ਤੇ ਬੇਸਮੈਂਟ ਦੀ 8 ਮੰਜ਼ਿਲ ਪੂਰੀ ਤਰ੍ਹਾਂ ਪਾਣੀ ਨਾਲ ਨੱਕੋ-ਨੱਕ ਭਰ ਗਈ। ਜਿਸ ਦੇ ਚੱਲਦਿਆਂ ਰਾਹਤ ਕਰਮਚਾਰੀਆਂ ਨੂੰ ਇਸ ਹਾਦਸੇ ਵਿੱਚ ਫਸੇ ਕਰਮਚਾਰੀਆਂ ਨੂੰ ਬਾਹਰ ਲੱਭਣ ਵਿੱਚ ਬਹੁਤ ਹੀ ਪ੍ਰੇਸ਼ਾਨੀ ਦਾ ਸਾਹਮ੍ਹਣਾ ਕਰਨਾ ਪਿਆ। ਰਾਤ ਜਿਸ ਕਰਮਚਾਰੀ ਦੀ ਲਾਸ਼ ਮਿਲੀ ਹੈ ਉਸ ਦਾ ਨਾਮ ਵਿਚੈਂਸੋ ਗਰਜੀਲੋ(68)ਨਾਪੋਲੀ ਦਾ ਰਹਿਣ ਵਾਲਾ ਸੀ ਉਸ ਤੋਂ ਪਹਿਲਾਂ ਅਦਰੀਆਨੋ ਸਕੈਨਡਿਲਾਰੀ (57),ਪਾਓਲੋ ਕਜੀਰਾਘੀ(59) ,ਅਲਸਾਂਦਰੋ ਦ ਅਦਰੀਆ(36)ਮਾਰੀਓ ਪਿਸਾਨੀ(73),ਵਿਚੈਂਸੋ ਫਰਾਂਨਕੀਨਾ(35) ਤੇ ਪੇਤਰੋਨਿਲ ਪਾਵੇਲ ਤਨਾਜੇ(45)ਦੀਆਂ ਲਾਸ਼ਾਂ ਮਿਲ ਚੁੱਕੀਆਂ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਹਾਦਸੇ ਵਿੱਚ 1-2 ਕਰਮਚਾਰੀ ਬਿਲਕੁਲ ਸੁਰੱਖਿਅਤ ਵੀ ਬਚੇ ਹਨ ਕਿਉਂਕਿ ਜਦੋਂ ਧਮਾਕਾ ਹੋਇਆ ਤਾਂ ਉਹ ਫੁਰਤੀ ਨਾਲ ਪਾਵਰ ਪਲਾਂਟ ਵਿੱਚੋ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ।ਐਨਲ ਹਾਈਡ੍ਰੋਇਲੈਕਟ੍ਰਿਕ ਪਾਵਰ ਪਲਾਂਟ ਦੀ ਮੈਨੇਜਮੈਂਟ ਨੇ ਹਾਦਸੇ ਵਿਚ ਪੀੜਤ ਪਰਿਵਾਰਾਂ ਨੂੰ 20 ਲੱਖ ਯੂਰੋ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ 2021 ਤੱਕ ਇਟਲੀ ਭਰ ਵਿੱਚ ਅਜਿਹੇ 4,646 ਹਾਈਡ੍ਰੋਇਲੈਕਟ੍ਰਿਕ ਪਾਵਰ ਪਲਾਂਟ ਹਨ ਜਿਹੜੇ ਕਿ ਇਟਲੀ ਖਾਸਕਰ ਉੱਤਰੀ ਇਟਲੀ ਵਿੱਚ ਰਾਸ਼ਟਰੀ ਬਿਜਲੀ ਖਪਤ ਦੇ 14 ਫੀਸਦੀ ਤੋਂ ਵੱਧ ਹਿੱਸੇ ਨੂੰ ਸੰਭਾਲ ਦੇ ਹਨ। ਇਸ ਘਟਨਾ ਦੀ ਇਟਲੀ ਦੀਆਂ ਭਰਾਤਰੀ ਜੱਥੇਬੰਦੀਆਂ ਨੇ ਤਿੱਖੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਮਜ਼ਦੂਰਾਂ ਲਈ ਹੋਰ ਸੁੱਰਖਿਆ ਕਾਨੂੰਨ ਬਣਾਵੇ ਤਾਂ ਜੋ ਕੰਮਾਂ ਦੌਰਾਨ ਮਜਦੂਰਾਂ ਦੀਆਂ ਕੀਮਤੀ ਜਿੰਦਗੀਆਂ ਸੁੱਰਖਿਅਤ ਰਹਿ ਸਕਣ।

(For more Punjabi news apart from 7 people died in the explosion in the power plant of Rome News in punjabi, stay tuned to Rozana Spokesman

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement