'ਅਮੀਰ ਪਤੀ ਚਾਹੀਏ...', ਜਦੋਂ ਫਲਾਈਟ 'ਚ ਪੋਸਟਰ ਲੈ ਕੇ ਖੜ੍ਹੀ ਹੋ ਗਈ ਮਹਿਲਾ ,ਯਾਤਰੀ ਵੀ ਰਹਿ ਗਏ ਹੱਕੇ-ਬੱਕੇ
Published : Apr 13, 2024, 10:42 am IST
Updated : Apr 13, 2024, 10:42 am IST
SHARE ARTICLE
 Woman
Woman

ਅਮੀਰ ਪਤੀ ਦੀ ਤਲਾਸ਼ ਹੈ ਅਤੇ ਹੇਠਾਂ ਇੱਕ QR ਕੋਡ ਹੈ

Trending News : ਕੁਝ ਲੋਕ ਬਿਨਾਂ ਸੋਚੇ ਸਮਝੇ ਕੁਝ ਵੀ ਕਰਦੇ ਹਨ ਅਤੇ ਬਿਲਕੁਲ ਵੀ ਸੰਕੋਚ ਨਹੀਂ ਕਰਦੇ। ਨਾ ਹੀ ਉਹ ਇਹ ਸੋਚਦੇ ਹਨ ਕਿ ਕੋਈ ਉਨ੍ਹਾਂ ਬਾਰੇ ਕੀ ਸੋਚ ਰਿਹਾ ਹੈ। ਹਾਲ ਹੀ 'ਚ ਮਿਆਮੀ ਤੋਂ ਨਿਊਯਾਰਕ ਦੀ ਫਲਾਈਟ 'ਚ ਸਫਰ ਕਰਦੇ ਸਮੇਂ ਇਕ ਔਰਤ ਨੇ ਅਜਿਹਾ ਹੀ ਕੁਝ ਕੀਤਾ।

 

ਫਲਾਈਟ 'ਚ Karolina Geits ਨਾਂ ਦੀ ਔਰਤ ਨੇ ਕਰੂ ਤੋਂ ਇਜਾਜ਼ਤ ਲੈ ਕੇ ਸਾਰੀਆਂ ਸੀਟਾਂ ਦੇ ਸਾਹਮਣੇ ਪੋਸਟਰ ਲੈ ਕੇ ਖੜ੍ਹੀ ਹੋ ਗਈ। ਜਿਸ 'ਤੇ ਲਿਖਿਆ ਸੀ  - ਅਮੀਰ ਪਤੀ ਦੀ ਤਲਾਸ਼ ਹੈ ਅਤੇ ਹੇਠਾਂ ਇੱਕ QR ਕੋਡ ਹੈ। ਫਿਰ ਉਸਨੇ ਬੋਲਣਾ ਸ਼ੁਰੂ ਕੀਤਾ - ਹੈਲੋ ਦੋਸਤੋ, ਮੈਂ Karolina Geits ਹਾਂ। ਮੈ ਇੱਕ ਅਮੀਰ ਪਤੀ ਦੀ ਤਲਾਸ਼ 'ਚ ਹਾਂ। ਮੇਰੀ ਸੀਟ ਨੰਬਰ 2A ਹੈ। ਜੇ ਤੁਸੀਂ ਅਮੀਰ ਹੋ ਤਾਂ ਕਿਰਪਾ ਕਰਕੇ ਮੇਰੇ ਕੋਲ ਆਓ।

 

ਔਰਤ ਨੇ ਦੱਸਿਆ ਕਿ ਉਸ ਦੇ ਨੇੜੇ ਦੀ ਸੀਟ ਖਾਲੀ ਸੀ ਤਾਂ ਉਸ ਨੇ ਸੋਚਿਆ ਕਿ ਦੇਖਿਆ ਜਾਵੇ ਕਿ ਵਾਕਈ ਲਵ ਇਜ ਇਨ ਏਅਰ ਵਰਗੀ ਚੀਜ ਹੁੰਦੀ ਹੈ। ਉਸਦੇ ਪੋਸਟਰ 'ਤੇ ਜੋ QR ਕੋਡ ਹੈ , ਉਸ ਨਾਲ ਉਸਦੀ ਸੋਸ਼ਲ ਮੀਡੀਆ ਪ੍ਰੋਫਾਈਲ ਤੱਕ ਪਹੁੰਚਿਆ ਜਾ ਸਕਦਾ ਹੈ। ਹੇਠਾਂ ਲਿਖਿਆ ਹੈ- ਜੇਕਰ ਤੁਸੀਂ ਅਮੀਰ ਹੋ ਤਾਂ ਮੈਨੂੰ ਮੈਸੇਜ ਕਰੋ।

 

ਕੈਰੋਲੀਨਾ ਨੇ ਜੋ ਕੁੱਝ ਕੀਤਾ ਉਸ 'ਤੇ ਲੋਕਾਂ ਦੀ ਪ੍ਰਤੀਕਿਰਿਆ ਸ਼ਾਨਦਾਰ ਸੀ। ਕੈਰੋਲੀਨਾ ਗੀਟਸ ਨੇ ਜੈਮ ਪ੍ਰੈਸ ਨੂੰ ਆਪਣੀ ਇਸ ਅਜੀਬ ਮੈਚਮੇਕਿੰਗ ਯੋਜਨਾ ਬਾਰੇ ਦੱਸਿਆ। ਉਸ ਨੇ ਕਿਹਾ- ਸ਼ੁਕਰ ਹੈ ਕਿ ਕਰੂ ਨੇ ਮੈਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੱਤੀ, ਉਸ ਨੇ ਕਿਹਾ- ਮੈਨੂੰ ਕਦੇ ਵੀ ਡੇਟਿੰਗ ਐਪ ਪਸੰਦ ਨਹੀਂ ਆਈ ਪਰ ਮੇਰੇ ਟਿੱਕਟੌਕ 'ਤੇ 628,000 ਫਾਲੋਅਰਜ਼ ਹਨ।

 

ਫਲਾਈਟ 'ਚ ਬੈਠੇ ਲੋਕਾਂ ਨੇ ਕੈਰੋਲੀਨਾ ਦੇ ਇਸ ਅਪਰੋਚ ਦੀ ਤਾਰੀਫ ਕੀਤੀ। ਇਸ ਦੌਰਾਨ ਪਾਇਲਟ ਵੀ ਕਾਕਪਿਟ ਤੋਂ ਬਾਹਰ ਆ ਕੇ ਉਸ ਕੋਲ ਪਹੁੰਚ ਗਿਆ। ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਬਿਨਾਂ ਝਿਜਕ ਉਸ ਦੀ ਸਿੱਧੀ ਕੋਸ਼ਿਸ਼ ਦੀ ਕਾਫੀ ਤਾਰੀਫ ਹੋ ਰਹੀ ਹੈ। ਬਹੁਤ ਸਾਰੇ ਲੋਕ ਕਹਿ ਰਹੇ ਹਨ ਕਿ ਉਹ ਇੱਕ 'ਪ੍ਰਾਊਡ ਗੋਲਡ ਡਿਗਰ' ਹੈ। ਘੱਟੋ-ਘੱਟ ਉਹ ਸਭ ਕੁਝ ਖੁੱਲ੍ਹ ਕੇ ਤਾਂ ਕਹਿ ਰਹੀ ਹੈ।

 

ਕੈਰੋਲੀਨਾ ਨੇ ਜੈਮ ਪ੍ਰੈੱਸ ਨੂੰ ਦੱਸਿਆ- ਹਾਲਾਂਕਿ ਮੈਨੂੰ ਅਜੇ ਤੱਕ ਪਤੀ ਨਹੀਂ ਮਿਲਿਆ ਹੈ ਪਰ ਇਹ ਸਭ ਕਰਨ ਨਾਲ ਮੇਰਾ ਆਤਮਵਿਸ਼ਵਾਸ ਅਤੇ ਪ੍ਰੇਰਣਾ ਜ਼ਰੂਰ ਵਧੀ ਹੈ। ਕੁਦਰਤੀ ਤੌਰ 'ਤੇ, ਕੈਰੋਲੀਨਾ ਦੀ ਇਹ ਕੋਸ਼ਿਸ਼ ਇੱਕ ਪਬਲੀਸਿਟੀ ਸਟੰਟ ਜਾਪਦੀ ਹੈ - ਖਾਸ ਤੌਰ 'ਤੇ ਡਿਜੀਟਲ ਡੇਟਿੰਗ ਦੇ ਯੁੱਗ ਵਿੱਚ, ਜਦੋਂ ਕੈਰੋਲੀਨਾ ਕੋਈ ਪਾਰਟਨਰ ਨਾ ਮਿਲਣ ਦੀ ਗੱਲ ਕਰਦੀ ਹੈ ਤਾਂ ਯਕੀਨ ਨਹੀਂ ਹੁੰਦਾ।

 

 

Location: United States, New York

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement