
ਸੁਡਾਨ ਅਪ੍ਰੈਲ 2023 ਦੇ ਮੱਧ ਤੋਂ ਐਸ.ਏ.ਐਫ਼ ਅਤੇ ਆਰ.ਐਸ.ਐਫ਼ ਵਿਚਕਾਰ ਇਕ ਵਿਨਾਸ਼ਕਾਰੀ ਟਕਰਾਅ ਵਿਚ ਉਲਝਿਆ ਹੋਇਆ ਹੈ।
114 civilians killed in paramilitary attack in Sudan: ਪੱਛਮੀ ਸੁਡਾਨ ਦੇ ਉਤਰੀ ਦਾਰਫੁਰ ਰਾਜ ਦੀ ਰਾਜਧਾਨੀ ਅਲ ਫਾਸ਼ਰ ਵਿਚ ਪਿਛਲੇ ਦੋ ਦਿਨਾਂ ਵਿੱਚ ਦੋ ਵਿਸਥਾਪਨ ਕੈਂਪਾਂ ’ਤੇ ਅਰਧ ਸੈਨਿਕ ਰੈਪਿਡ ਸਪੋਰਟ ਫ਼ੋਰਸਿਜ਼ ਦੇ ਹਮਲਿਆਂ ਵਿਚ 114 ਤੋਂ ਵੱਧ ਨਾਗਰਿਕ ਮਾਰੇ ਗਏ ਹਨ। ਸੁਡਾਨ ਅਪ੍ਰੈਲ 2023 ਦੇ ਮੱਧ ਤੋਂ ਐਸ.ਏ.ਐਫ਼ ਅਤੇ ਆਰ.ਐਸ.ਐਫ਼ ਵਿਚਕਾਰ ਇਕ ਵਿਨਾਸ਼ਕਾਰੀ ਟਕਰਾਅ ਵਿਚ ਉਲਝਿਆ ਹੋਇਆ ਹੈ।
ਇਸ ਟਕਰਾਅ ਵਿਚ ਹੁਣ ਤਕ 29 ਹਜ਼ਾਰ 600 ਤੋਂ ਵੱਧ ਲੋਕ ਅਪਣੀਆਂ ਜਾਨਾਂ ਗੁਆ ਚੁੱਕੇ ਹਨ। ਪੱਛਮੀ ਸੁਡਾਨ ਦੇ ਉਤਰੀ ਦਾਰਫੁਰ ਰਾਜ ਦੀ ਰਾਜਧਾਨੀ ਅਲ ਫ਼ਾਸ਼ਰ ਵਿਚ ਪਿਛਲੇ ਦੋ ਦਿਨਾਂ ਵਿੱਚ ਦੋ ਵਿਸਥਾਪਨ ਕੈਂਪਾਂ ’ਤੇ ਅਰਧ ਸੈਨਿਕ ਰੈਪਿਡ ਸਪੋਰਟ ਫ਼ੋਰਸਿਜ਼ ਦੇ ਹਮਲਿਆਂ ਵਿਚ 114 ਤੋਂ ਵੱਧ ਨਾਗਰਿਕ ਮਾਰੇ ਗਏ ਹਨ।
ਉਤਰੀ ਦਾਰਫ਼ੂਰ ਰਾਜ ਸਿਹਤ ਅਥਾਰਟੀ ਦੇ ਡਾਇਰੈਕਟਰ ਜਨਰਲ ਇਬਰਾਹਿਮ ਖੈਤਰ ਨੇ ਸ਼ਿਨਹੂਆ ਸਮਾਚਾਰ ਏਜੰਸੀ ਨੂੰ ਦਸਿਆ, ‘12 ਅਪ੍ਰੈਲ ਨੂੰ ਜ਼ਮਜ਼ਾਮ ਵਿਸਥਾਪਨ ਕੈਂਪ ’ਤੇ ਆਰਐਸਐਫ ਮਿਲੀਸ਼ੀਆ ਦੇ ਜਬਰਦਸਤ ਹਮਲੇ ਵਿਚ 100 ਤੋਂ ਵੱਧ ਨਾਗਰਿਕ ਮਾਰੇ ਗਏ ਅਤੇ ਦਰਜਨਾਂ ਜ਼ਖ਼ਮੀ ਹੋ ਗਏ।’ ਸਨਿਚਰਵਾਰ ਨੂੰ ਅਬੂ ਸ਼ੌਕ ਵਿਸਥਾਪਨ ਕੈਂਪ ’ਤੇ ਇਕ ਹੋਰ ਮਿਲੀਸ਼ੀਆ ਹਮਲੇ ਵਿੱਚ 14 ਹੋਰ ਨਾਗਰਿਕ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ। (ਏਜੰਸੀ)