ਭਾਰਤੀ ਮੂਲ ਦੇ ਮਿੱਟੀ ਵਿਗਿਆਨੀ ਨੇ ਜਿੱਤਿਆ ਵੱਕਾਰੀ ਵਿਸ਼ਵ ਖਾਧ ਪੁਰਸਕਾਰ
Published : Jun 13, 2020, 11:57 am IST
Updated : Jun 13, 2020, 12:01 pm IST
SHARE ARTICLE
File Photo
File Photo

ਭਾਰਤੀ ਮੂਲ ਦੇ ਅਮਰੀਕੀ ਮਿੱਟੀ ਵਿਗਿਆਨੀ ਡਾਕਟਰ ਰਤਨ ਲਾਲ ਨੂੰ ਖੇਤੀਬਾੜੀ ਖੇਤਰ ਵਿਚ ਨੋਬਲ ਪੁਰਸਕਾਰ ਦੇ ਬਰਾਬਰ ਮੰਨੇ ਜਾਣ ਵਾਲੇ ਵੱਕਾਰੀ ਵਿਸ਼ਵ ਖਾਧ ਪੁਰਸਕਾਰ ਨਾਲ

ਵਾਸ਼ਿੰਗਟਨ : ਭਾਰਤੀ ਮੂਲ ਦੇ ਅਮਰੀਕੀ ਮਿੱਟੀ ਵਿਗਿਆਨੀ ਡਾਕਟਰ ਰਤਨ ਲਾਲ ਨੂੰ ਖੇਤੀਬਾੜੀ ਖੇਤਰ ਵਿਚ ਨੋਬਲ ਪੁਰਸਕਾਰ ਦੇ ਬਰਾਬਰ ਮੰਨੇ ਜਾਣ ਵਾਲੇ ਵੱਕਾਰੀ ਵਿਸ਼ਵ ਖਾਧ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ। ਉਹਨਾਂ ਨੂੰ ਮਿੱਟੀ ਦੀ ਗੁਣਵੱਤਾ ਵਿਚ ਸੁਧਾਰ ਕਰਨ ਲਈ ਛੋਟੇ ਕਿਸਾਨਾਂ ਦੀ ਮਦਦ ਕਰ ਕੇ ਗਲੋਬਲ ਖਾਧ ਸਪਲਾਈ ਨੂੰ ਵਧਾਉਣ ਵਿਚ ਯੋਗਦਾਨ ਦੇ ਲਈ ਇਸ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ। 

File PhotoFile Photo

ਆਯੋਵਾ ਸਥਿਤ ਫਾਊਂਡੇਸ਼ਨ ਨੇ ਕਿਹਾ,‘‘ਭਾਰਤੀ ਮੂਲ ਦੇ ਅਤੇ ਅਮਰੀਕੀ ਨਾਗਰਿਕ ਡਾਕਟਰ ਰਤਨ ਨੂੰ ਖਾਧ ਉਤਪਾਦਨ ਵਧਾਉਣ ਲਈ ਮਿੱਟੀ ਕੇਂਦਰਿਤ ਰਵੱਈਆ ਵਿਕਸਿਤ ਕਰਨ ਅਤੇ ਉਸ ਨੂੰ ਮੁੱਖ ਧਾਰਾ ਵਿਸ਼ਾ ਬਣਾ ਕੇ ਕੁਦਰਤੀ ਸਰੋਤਾਂ ਨੂੰ ਬਰਕਰਾਰ ਤੇ ਸੁਰੱਖਿਅਤ ਰਖਣ ਅਤੇ ਜਲਵਾਯੂ ਤਬਦੀਲੀ ਦੇ ਅਸਰ ਨੂੰ ਘੱਟ ਕਰਨ ਲਈ 2020 ਦਾ ਵਿਸ਼ਵ ਖਾਧ ਪੁਰਸਕਾਰ ਦਿਤਾ ਜਾਵੇਗਾ।’’

File PhotoFile Photo

ਡਾਕਟਰ ਲਾਲ ਨੇ ਐਲਾਨ ਦੇ ਬਾਅਦ ਪੀ.ਟੀ.ਆਈ.-ਭਾਸ਼ਾ ਨੂੰ ਦਿਤੇ ਇਕ ਇੰਟਰਵਿਊ ਵਿਚ ਕਿਹਾ,‘‘ਮਿੱਟੀ ਵਿਗਿਆਨ ਨੂੰ ਇਸ ਪੁਰਸਕਾਰ ਨਾਲ ਪਛਾਣ ਮਿਲੇਗੀ। ਮੈਂ ਇਸ ਨੂੰ ਲੈ ਕੇ ਬਹੁਤ ਖੁਸ਼ ਹਾਂ।’’ ਉਹਨਾਂ ਨੇ ਕਿਹਾ ਇਕ ਇਹ ਪੁਰਸਕਾਰ ਵਿਸ਼ੇਸ਼ ਤੌਰ ’ਤੇ ਇਸ ਲਈ ਵੀ ਮਹੱਤਵਪੂਰਣ ਹੈ ਕਿਉਂਕਿ 1987 ਵਿਚ ਇਸ ਵੱਕਾਰੀ ਪੁਰਸਕਾਰ ਦੇ ਪਹਿਲੇ ਹਾਸਲ ਕਰਤਾ ਭਾਰਤੀ ਖੇਤੀਬਾੜੀ ਵਿਗਿਆਨੀ ਡਾਕਟਰ ਐੱਮ.ਐੱਸ. ਸਵਾਮੀਨਾਥਨ ਸਨ ਜੋ ਭਾਰਤੀ ਹਰਿਤ ਕ੍ਰਾਂਤੀ ਦੇ ਜਨਕ ਸਨ।

File PhotoFile Photo

ਉਹਨਾਂ ਨੇ ਕਿਹਾ ਕਿ ਸਖ਼ਤ ਮੌਸਮੀ ਹਾਲਤਾਂ ਦੇ ਕਾਰਨ ਭਾਰਤ ਵਰਗੇ ਦੇਸ਼ ਵਿਚ ਮਿੱਟੀ ਦੀ ਗੁਣਵੱਤਾ ਘੱਟਣ ਦਾ ਖਦਸ਼ਾ ਜ਼ਿਆਦਾ ਰਹਿੰਦਾ ਹੈ (ਪੀਟੀਆਈ)ਡਾਕਟਰ ਲਾਲ ਨੇ ਕਿਹਾ,‘‘ਇਸ ਲਈ ਮਿੱਟੀ ਵਿਗਿਆਨੀ ਨੂੰ ਇਹ ਪੁਰਸਕਾਰ ਮਿਲਣਾ ਮਿੱਟੀ ਦੀ ਗੁਣਵੱਤਾ ਨੂੰ ਬਰਕਰਾਰ ਰਖਣ ਅਤੇ ਉਸ ਦੇ ਪ੍ਰਬੰਧਨ ਦੇ ਮਹੱਤਵ ਨੂੰ ਦਰਸਾਉਂਦਾ ਹੈ। ਸਾਨੂੰ ਧਰਤੀ ਮਾਂ ਵਲ ਧਿਆਨ ਦੇਣ ਦੀ ਲੋੜ ਹੈ। ਸਾਡੇ ਸ਼ਾਸਤਰ ਅਤੇ ਪੁਰਾਨ ਵੀ ਕਹਿੰਦੇ ਹਨ ਕਿ ਸਾਨੂੰ ਧਰਤੀ ਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਇਸ ਲਈ ਇਸ ਪੁਰਸਕਾਰ ਦਾ ਮੇਰੇ ਲਈ ਬਹੁਤ ਮਹੱਤਵ ਹੈ।’ (ਪੀਟੀਆਈ)

PaddyPaddy

ਪੰਜਾਬ, ਹਰਿਆਣਾ ਤੇ ਉਤਰ ਪ੍ਰਦੇਸ਼ ’ਚ ਪਰਾਲੀ ਸਾੜਨ ’ਤੇ ਤਤਕਾਲ ਰੋਕ ਦੀ ਕੀਤੀ ਅਪੀਲ
ਡਾ.ਰਤਨ ਲਾਲ ਨੇ ਭਾਰਤ ’ਚ ਪਰਾਲੀ ਸਾੜਨ ’ਤੇ ਤਤਕਾਲ ਰੋਕ ਲਗਾਉਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਕਿ, ‘‘ਧਰਤੀ ਤੋਂ ਸੱਭ ਕੁੱਝ ਲੈ ਲੇਣਾ ਚੰਗੀ ਗੱਲ ਨਹੀਂ ਹੈ ਕਿਊਂਕਿ ਵਾਪਸੀ ਦਾ ਵੀ ਇਕ ਨਿਯਮ ਹੈ। ਤੁਸੀਂ ਧਰਤੀ ਤੋਂ ਜੋ ਕੁੱਝ ਵੀ ਲੈਂਦੇ ਹੋ, ਤੁਹਾਨੂੰ ਉਸ ਨੂੰ ਮੋੜਨਾ ਹੋਵੇਗਾ।’’ ਮਿੱਟੀ ਵਿਗਿਆਨੀ ਨੇ ਪੰਜਾਬ, ਉਤਰ ਪ੍ਰਦੇਸ਼ ਅਤੇ ਹਰਿਆਣਾ ’ਚ ਪਰਾਲੀ ਜਲਾਏ ਜਾਣ ’ਤੇ ਤਤਕਾਲ ਰੋਕ ਲਾਉਣ ਦੀ ਮੰਗ ਕੀਤੀ ਹੈ।

Air Pollution Air Pollution

ਪੰਜਾਬ ਅਤੇ ਹਰਿਆਣਾ ’ਚ ਪਰਾਲੀ ਸਾੜਨਾ ਨਾ ਸਿਰਫ਼ ਇਨ੍ਹਾਂ ਦੋ ਰਾਜਾਂ ’ਚ ਹਵਾ ਪ੍ਰਦੂਸ਼ਣ ਦਾ ਵੱਡਾ ਕਾਰਨ ਹੈ ਬਲਕਿ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਵੀ। ਦੋਵੇਂ ਰਾਜ ਹਰ ਸਾਲ 220 ਲੱਖ ਟਨ ਅਤੇ 65 ਲੱਖ ਟਨ ਪਰਾਲੀ ਪੈਦਾ ਕਰਦੇ ਹਨ।  ਲਾਲ ਨੇ ਕਿਹਾ ਕਿ ਮਿੱਟੀ ਦੀ ਉਪਰਲੀ ਪਰਤ ’ਚ ਜੈਵਿਕ ਖਾਦ ਦੋ ਤੋਂ ਤਿੰਨ ਫ਼ੀ ਸਦੀ ਵਿਚਕਾਰ ਹੋਣੀ ਚਾਹੀਦੀ ਹੈ। ਪਰ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਮੱਧ ਭਾਰਤ ਅਤੇ ਦਖਣੀ ਇਲਾਕਿਆਂ ਵਿਚ ਮਿੱਟੀ ’ਚ ਇਹ ਸਿਰਫ਼ 0.2 ਤੋਂ 0.5 ਫ਼ੀ ਸਦੀ ਦੇ ਵਿਚਕਾਰ ਹੋ ਸਕਦਾ ਹੈ।  

FarmerFarmer

50 ਕਰੋੜ ਛੋਟੇ ਕਿਸਾਨਾਂ ਦੀ ਰੋਜ਼ੀ ਰੋਟੀ ਨੂੰ ਪਹੁੰਚਾਇਆ ਫਾਇਦਾ
ਵਿਸ਼ਵ ਖਾਧ ਪੁਰਸਕਾਰ ਫਾਊਂਡੇਸ਼ਨ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਡਾਕਟਰ ਰਤਨ ਲਾਲ ਨੇ 4 ਮਹਾਦੀਪਾਂ ਤਕ ਫੈਲੇ ਅਤੇ ਅਪਣੇ 5 ਦਹਾਕੇ ਤੋਂ ਵੱਧ ਦੇ ਕਰੀਅਰ ਵਿਚ ਮਿੱਟੀ ਦੀ ਗੁਣਵੱਤਾ ਨੂੰ ਬਚਾਈ ਰਖਣ ਦੀਆਂ ਨਵੀਆਂ ਤਕਨੀਕਾਂ ਨੂੰ ਵਧਾਵਾ ਦੇ ਕੇ 50 ਕਰੋੜ ਤੋਂ ਵੱਧ ਛੋਟੇ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਫਾਇਦਾ ਪਹੁੰਚਾਇਆ ਹੈ। 2 ਅਰਬ ਤੋਂ ਵਧੇਰੇ ਲੋਕਾਂ ਦੀ ਖਾਧ ਅਤੇ ਪੋਸ਼ਣ ਸੁਰੱਖਿਆ ਵਿਚ ਸੁਧਾਰ ਕੀਤਾ ਹੈ ਅਤੇ ਕਰੋੜ ਹੈਕਟੇਅਰ ਕੁਦਰਤੀ ਊਸ਼ਣਕਟੀਬੰਧੀ ਵਾਤਾਵਰਣ ਪ੍ਰਣਾਲੀਆਂ ਨੂੰ ਸੁਰੱਖਿਅਤ ਕੀਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement